Param Pita ji: ਸੰਨ 1967 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੀ ਜੀਵ-ਉਧਾਰ ਯਾਤਰਾ ਦੌਰਾਨ ਸਤਿਸੰਗ ਫ਼ਰਮਾਉਣ ਲਈ ਪਿੰਡ ਕੈਲੇ ਬਾਂਦਰ ਜ਼ਿਲ੍ਹਾ ਬਠਿੰਡਾ ਪਹੁੰਚੇ। ਪਿੰਡ ਦੀ ਸਾਧ-ਸੰਗਤ ਖੁਸ਼ੀ ਨਾਲ ਨੱਚ ਉੱਠੀ। ਪਿੰਡ ਦੀ ਸਾਰੀ ਸਾਧ-ਸੰਗਤ ਨੇ ਸਤਿਸੰਗ ਲਈ ਤਿਆਰੀਆਂ ’ਚ ਪੂਰਾ ਸਹਿਯੋਗ ਦਿੱਤਾ। ਸਾਰੇ ਪਿੰਡ ਦੀ ਸਫਾਈ ਕੀਤੀ ਗਈ ਅਤੇ ਸੜਕਾਂ ’ਤੇ ਪਾਣੀ ਛਿੜਕਿਆ ਗਿਆ। ਰਾਤ ਨੂੰ ਪਹਿਲਾ ਸਤਿਸੰਗ ਹੋਇਆ।
ਭਜਨ ਸਮਾਪਤੀ ਤੋਂ ਬਾਅਦ ਪੂੁਜਨੀਕ ਪਰਮ ਪਿਤਾ ਜੀ ਨੇ ਇਸ ਭਜਨ ਦੀ ਸੁੰਦਰ ਵਿਆਖਿਆ ਕੀਤੀ। ਸਤਿਸੰਗ ਦਾ ਪ੍ਰੋਗਰਾਮ ਸਾਰੀ ਰਾਤ ਚੱਲਦਾ ਰਿਹਾ ਅਤੇ ਸਾਰੇ ਸਤਿਸੰਗ ’ਚ ਇੰਨੇ ਮੰਤਰਮੁਗਧ ਹੋਏ ਕਿ ਦਿਨ ਚੜ੍ਹਨ ਦਾ ਪਤਾ ਹੀ ਨਹੀਂ ਚੱਲਿਆ। ਸਾਰੀ ਸਾਧ-ਸੰਗਤ ਪ੍ਰੇਮ ਨਾਲ ਬੈਠੀ ਹੋਈ ਸੀ। ਸਾਧ-ਸੰਗਤ ਦੇ ਇਸ ਪ੍ਰੇਮ ਨੂੰ ਦੇਖਦਿਆਂ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਬਚਨਾਂ ਰਾਹੀਂ ਕਈ ਬਖ਼ਸ਼ਿਸ਼ਾਂ ਕੀਤੀਆਂ। ਦੂਜੇ ਦਿਨ ਫਿਰ ਸਤਿਸੰਗ ਸ਼ੁਰੂ ਹੋਇਆ ਅਤੇ ਪੰਡਾਲ ਸਾਧ-ਸੰਗਤ ਨਾਲ ਭਰਿਆ ਹੋਇਆ ਸੀ।
Read Also : ਪੂਜਨੀਕ ਗੁਰੂ ਜੀ ਦੀ ਗਰੀਬ ਕਿਸਾਨਾਂ ਲਈ ਨਵੀਂ ਪਹਿਲ, ਕਿਸਾਨਾਂ ਦੇ ਚਿਹਰਿਆਂ ’ਤੇ ਆਵੇਗੀ ਰੌਣਕ
ਸਤਿਸੰਗ ਤੋਂ ਬਾਅਦ ਸਤਿਗੁਰੂ ਜੀ ਨੇ ਵੱਡੀ ਗਿਣਤੀ ’ਚ ਜੀਵਾਂ ਨੂੰ ‘ਨਾਮ-ਸ਼ਬਦ’ ਦੇ ਕੇ ਭਵਸਾਗਰ ਤੋਂ ਪਾਰ ਕੀਤਾ। ਪਿੰਡ ਦੀ ਸਾਧ-ਸੰਗਤ ਦਾ ਪ੍ਰੇਮ ਦੇਖ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਅਤੇ ਬਚਨ ਫ਼ਰਮਾਇਆ, ‘‘ਬੇਟਾ! ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ।’’ ਸਤਿਗੁਰੂ ਜੀ ਨੇ ਬਹੁਤ ਖੁਸ਼ ਹੋ ਕੇ ਉਸ ਪਿੰਡ ਦਾ ਨਾਂਅ ਕੈਲੇ ਬਾਂਦਰ ਤੋਂ ਬਦਲ ਕੇ ‘ਨਸੀਬਪੁਰਾ’ ਰੱਖ ਦਿੱਤਾ ਅਤੇ ਫ਼ਰਮਾਇਆ, ‘‘ਬੇਟਾ! ਇਹ ਤਾਂ ਨਸੀਬਾਂ ਵਾਲਾ ਨਗਰ ਹੈ।’’ ਪੂਜਨੀਕ ਪਰਮ ਪਿਤਾ ਜੀ ਨੇ ਉਸ ਸਮੇਂ ਗਾਈ ਜਾ ਰਹੀ ਕੱਵਾਲੀ ’ਚ ਇਹ ਲਾਈਨ ਜੋੜ ਦਿੱਤੀ- ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ।’














