Ludhiana News: ਨਹਿਰ ’ਚ ਡੁੱਬਣ ਕਾਰਨ ਪਿੰਡ ਭੁੱਟਾ ਦੇ ਦੋ ਨੌਜਵਾਨਾਂ ਦੀ ਮੌ*ਤ, ਇੱਕ ਬਚਿਆ

Ludhiana News
Ludhiana News: ਨਹਿਰ ’ਚ ਡੁੱਬਣ ਕਾਰਨ ਪਿੰਡ ਭੁੱਟਾ ਦੇ ਦੋ ਨੌਜਵਾਨਾਂ ਦੀ ਮੌ*ਤ, ਇੱਕ ਬਚਿਆ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਸਰਹਿੰਦ- ਬਠਿੰਡਾ ਬ੍ਰਾਂਚ ਨਹਿਰ ’ਚ ਡੁੱਬਣ ਕਾਰਨ ਦੋ ਨੌਵਜਾਨਾਂ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦਾ ਸਾਥੀ ਮੋਟਰਸਾਇਕਲ ਸਵਾਰ ਤੀਜੇ ਨੌਜਵਾਨ ਸਹੀ ਸਲਾਮਤ ਬਚ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read Also : Bharat Indira Chahal: ਭਰਤਇੰਦਰ ਚਾਹਲ ਦੀਆਂ ਮੁਸ਼ਕਿਲਾਂ ਵਧੀਆਂ, ਅਦਾਲਤ ਵੱਲੋਂ ਗ੍ਰਿਫਤਾਰੀ ਵਰੰਟ ਜਾਰੀ

ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੁੱਟਾ ਦੇ ਤਿੰਨ ਨੌਜਵਾਨ ਇੱਕ ਮੋਟਰਸਾਇਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ। ਜਿਉਂ ਹੀ ਉਹ ਬੁਟਾਹਰੀ- ਝੰਮਟ ਨਜ਼ਦੀਕ ਸਥਿੱਤ ਸਰਹਿੰਦ- ਬਠਿੰਡਾ ਬ੍ਰਾਂਚ ਨਹਿਰ ਦੇ ਪੁਲ ਲਾਗੇ ਪਹੁੰਚੇ ਤਾਂ ਅਚਾਨਕ ਹੀ ਨਹਿਰ ’ਚ ਜਾ ਡਿੱਗੇ। ਜਿੰਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਨਹਿਰ ਦੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਜਦਕਿ ਉਨ੍ਹਾਂ ਦੇ ਇੱਕ ਸਾਥੀ ਦਾ ਬਚਾਅ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਨਰਿੰਦਰ ਸਿੰਘ (25) ਅਤੇ ਜਗਜੀਤ ਸਿੰਘ (24) ਵਾਸੀਆਨ ਪਿੰਡ ਭੁੱਟਾ ਵਜੋਂ ਹੋਈ ਹੈ। ਤਿੰਨੋਂ ਨੌਜਵਾਨ ਗੁਆਂਢੀ ਹਨ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Ludhiana News