Martyr: ਗੁਰੂਗ੍ਰਾਮ ਦਾ ਬੇਟਾ ਹੋਇਆ ਸ਼ਹੀਦ, 17 ਨਵੰਬਰ ਨੂੰ ਹੋਣਾ ਸੀ ਵਿਆਹ

Gurugram News
Martyr: ਗੁਰੂਗ੍ਰਾਮ ਦਾ ਬੇਟਾ ਹੋਇਆ ਸ਼ਹੀਦ, 17 ਨਵੰਬਰ ਨੂੰ ਹੋਣਾ ਸੀ ਵਿਆਹ

ਹਜਾਰਾਂ ਹੰਝੂ ਭਰੀਆਂ ਅੱਖਾਂ ਨੇ ਸ਼ਹੀਦ ਵਿਕਾਸ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੌਹਲਾ ਵਿਖੇ ਅੰਤਿਮ ਵਿਦਾਈ ਦਿੱਤੀ | Gurugram News

  • ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ ਵਿਕਾਸ ਰਾਘਵ, ਆਖਰੀ ਸਾਹ ਤੱਕ ਸ਼ੇਰ ਵਾਂਗ ਲੜਿਆ | Gurugram News

ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਕੁਮਾਰ ਮਹਿਰਾ)। Martyr: ਜੰਮੂ-ਕਸ਼ਮੀਰ ਦੇ ਡੋਡਾ ਇਲਾਕੇ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਗੁਰੂਗ੍ਰਾਮ ਦੇ ਪਿੰਡ ਦੌਹਲਾ ਦਾ ਰਹਿਣ ਵਾਲਾ ਵਿਕਾਸ ਰਾਘਵ ਸ਼ਹੀਦ ਹੋ ਗਿਆ। ਸ਼ਨਿੱਚਰਵਾਰ ਨੂੰ, ਉਦਾਸ ਮਾਹੌਲ ਵਿਚਕਾਰ, ਵਿਕਾਸ ਰਾਘਵ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਯਾਤਰਾ ’ਚ ਨੌਜਵਾਨਾਂ ਨੇ ਮੋਟਰਸਾਈਕਲਾਂ ਦੇ ਕਾਫਲੇ ਦੀ ਅਗਵਾਈ ਕਰਦਿਆਂ ਸ਼ਹੀਦ ਵਿਕਾਸ ਰਾਘਵ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਕਾਸ ਰਾਘਵ ਦਾ ਵਿਆਹ ਇਸ ਸਾਲ 17 ਨਵੰਬਰ ਨੂੰ ਹੋਣਾ ਸੀ। ਬਹਾਦਰ ਵਿਕਾਸ ਰਾਘਵ ਆਪਣੇ ਆਖਰੀ ਸਾਹ ਤੱਕ ਦੁਸ਼ਮਣਾਂ ਨਾਲ ਲੜਦੇ ਰਹੇ।

ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।  ਵਿਕਾਸ ਰਾਘਵ ਦਾ ਵੱਡਾ ਭਰਾ, ਤਿੰਨ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟਾ, ਇੱਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਹੈ। ਵਿਕਾਸ ਦੇ ਪਿਤਾ ਪਹਿਲਾਂ ਪ੍ਰਾਈਵੇਟ ਨੌਕਰੀ ਕਰਦੇ ਸਨ। ਹੁਣ ਉਹ ਘਰ ਹੀ ਰਹਿ ਰਹੇ ਹਨ। ਮਾਂ ਵੀ ਇੱਕ ਘਰੇਲੂ ਔਰਤ ਹੈ। ਸ਼ਹੀਦ ਵਿਕਾਸ ਰਾਘਵ ਦੀ ਮ੍ਰਿਤਕ ਦੇਹ ਜਦੋਂ ਦੁਪਹਿਰ ਵੇਲੇ ਉਨ੍ਹਾਂ ਦੇ ਜੱਦੀ ਪਿੰਡ ਦੋਹਾਲਾ ਪੁੱਜੀ ਤਾਂ ਉਡੀਕ ’ਚ ਬੈਠੇ ਹਜਾਰਾਂ ਪਿੰਡ ਵਾਸੀਆਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਪਰਿਵਾਰ ਸਮੇਤ ਹਰ ਕੋਈ ਅਸੰਤੁਸਟ ਸੀ।

ਇਸ ਦੌਰਾਨ ਖੇਡ, ਜੰਗਲਾਤ ਤੇ ਵਾਤਾਵਰਣ ਮੰਤਰੀ ਸੰਜੇ ਸਿੰਘ, ਸਾਬਕਾ ਸੰਸਦ ਮੈਂਬਰ ਸੁਖਬੀਰ ਜੌਨਪੁਰੀਆ, ਸਾਬਕਾ ਵਿਧਾਇਕ ਤੇਜਪਾਲ ਤੰਵਰ ਸਮੇਤ ਫੌਜ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਤੇ ਪਿੰਡ ਦੋਹਾਲਾ ਤੇ ਆਸ-ਪਾਸ ਦੇ ਇਲਾਕੇ ਦੇ ਵੱਡੀ ਗਿਣਤੀ ’ਚ ਨਾਗਰਿਕ ਹਾਜ਼ਰ ਸਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸ਼ੋਸ਼ਲ ਮੀਡੀਆ ’ਤੇ ਸ਼ਹੀਦ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ। ਉਨ੍ਹਾਂ ਲਿਖਿਆ- ਜੰਮੂ-ਕਸ਼ਮੀਰ ਦੇ ਡੋਡਾ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਹਰਿਆਣਾ ਦੇ ਪਿੰਡ ਦੌਹਲਾ (ਸੋਹਨਾ) ਦੇ ਰਹਿਣ ਵਾਲੇ ਜਵਾਨ ਵਿਕਾਸ ਰਾਘਵ ਨੇ ਮਾਤ ਭੂਮੀ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। Gurugram News

Read This : ਵੱਡਾ ਹਾਦਸਾ, ਫੈਕਟਰੀ ’ਚ ਧਮਾਕਾ, 2 ਦੀ ਦਰਦਨਾਕ ਮੌਤ, ਕਈ ਜਖ਼ਮੀ

ਮੈਂ ਉਨ੍ਹਾਂ ਦੀ ਸ਼ਹਾਦਤ ਨੂੰ ਨਿਮਰ ਸਰਧਾਂਜਲੀ ਭੇਟ ਕਰਦਾ ਹਾਂ ਤੇ ਸ਼ਹੀਦ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਦੀ ਮਹਾਨ ਕੁਰਬਾਨੀ ਦਾ ਹਰ ਦੇਸ਼ ਵਾਸੀ ਹਮੇਸ਼ਾ ਰਿਣੀ ਰਹੇਗਾ। ਦੁੱਖ ਦੀ ਇਸ ਔਖੀ ਘੜੀ ’ਚ ਹਰ ਭਾਰਤੀ ਆਪਣੇ ਸ਼ਹੀਦ ਦੇ ਪਰਿਵਾਰ ਨਾਲ ਇੱਕਮੁੱਠ ਹੈ। ਵਿਕਾਸ ਰਾਘਵ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਲਿਆਣ ਸਿੰਘ ਚੌਹਾਨ ਨੇ ਕਿਹਾ ਕਿ ਵਿਕਾਸ ਰਾਘਵ ਭਾਵੇਂ ਸ਼ਹੀਦ ਹੋ ਗਏ ਹੋਣ ਪਰ ਉਹ ਸਾਡੇ ਦਿਲਾਂ ’ਚ ਹਮੇਸਾ ਅਮਰ ਰਹਿਣਗੇ। ਉਸ ਦੇ ਅਮਰ ਹੋਣ ਦੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ। ਜਿਸ ਬਹਾਦਰੀ ਨਾਲ ਉਨ੍ਹਾਂ ਨੇ ਦੁਸ਼ਮਣਾਂ ਦਾ ਨਾਸ਼ ਕੀਤਾ, ਉਹ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਸਰੋਤ ਬਣੇ ਰਹਿਣਗੇ।

ਦਾਦਾ ਛੋਟੂ ਸਿੰਘ ਤੋਂ ਮਿਲੀ ਸੀ ਦੇਸ਼ ਭਗਤੀ ਦੇ ਪ੍ਰੇਰਨਾ | Gurugram News

ਪਿੰਡ ਦੌਹਲਾ ’ਚ ਸੂਰਜ ਰਾਘਵ ਦੇ ਘਰ ਸਭ ਤੋਂ ਛੋਟੀ ਸੰਤਾਨ ਦੇ ਰੂਪ ’ਚ ਜਨਮੇ ਵਿਕਾਸ ਰਾਘਵ ਦਾਦਾ ਛੋਟੂ ਸਿੰਘ ਤੋਂ ਮਿਲੀ ਦੇਸ਼ ਭਗਤੀ ਦੀ ਪੇ੍ਰਰਨਾ ਨਾਲ ਪੰਜ ਸਾਲ ਪਹਿਲਾਂ ਸਿਰਫ 19 ਸਾਲਾਂ ਦੀ ਉਮਰ ’ਚ ਮਾਂ ਭਾਰਤੀ ਦੀ ਰੱਖਿਆ ਕਰਨ ਲਈ 2 ਰਾਜ਼ਪੁਰ ਰੇਜਿਮੈਂਟ ’ਚ ਫਤਿਹਗੜ੍ਹ ਸੈਂਟਰ ਤੋਂ ਭਰਤੀ ਹੋਏ ਸਨ। ਵਰਤਮਾਨ ’ਚ ਡੋਡਾ, ਜੰਮੂ ’ਚ 10 ਰਾਈਫਲ ਰੈਜੀਮੈਂਟ (ਆਰਆਰ) ’ਚ ਤਾਇਨਾਤ ਸਨ। ਉਨ੍ਹਾਂ ਦੇ ਪਰਿਵਾਰ ’ਚ ਇੱਕ ਵੱਡਾ ਭਰਾ ਤੇ ਇੱਕ ਵੱਡੀ ਭੈਣ ਹੈ। ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਰਾਘਵ ਦੀ ਮੰਗਣੀ ਦੀ ਰਸਮ ਇੱਕ ਮਹੀਨਾ ਪਹਿਲਾਂ ਹੀ ਹੋਈ ਸੀ। ਉਨ੍ਹਾਂ ਦਾ ਵਿਆਹ 17 ਨਵੰਬਰ ਨੂੰ ਤੈਅ ਸੀ ਪਰ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

LEAVE A REPLY

Please enter your comment!
Please enter your name here