ਵਿਜੇ ਹਜਾਰੇ ਸੈਮੀਫਾਈਨਲ ਤੈਅ, ਕੁਆਰਟਰਫਾਈਨਲ ਂਚ ਰੋਹਿਤ ਨੂੰ ਫੈਨ ਨੇ ਪਿੱਚ ‘ਤੇ ਪਹੁੰਚ ਕੀਤੀ ਚੁੰਮਣ ਦੀ ਕੋਸ਼ਿਸ਼

ਫਾਈਨਲ ਲਈ ਦਿੱਲੀ-ਹੈਦਰਾਬਾਦ, ਮੁੰਬਈ-ਝਾਰਖੰਡ ਭਿੜਨਗੇ

 

ਪਹਿਲੇ ਸੈਮੀਫਾਈਨਲ ‘ਚ ਦਿੱਲੀ ਸਾਹਮਣੇ ਹੈਦਰਾਬਾਦ

 

ਦਿੱਲੀ, ਹਰਿਆਣਾ ਨੂੰ, ਮੁੰਬਈ, ਬਿਹਾਰ ਨੂੰ, ਝਾਰਖੰਡ, ਮਹਾਰਾਸ਼ਟਰ ਨੂੰ ਅਤੇ ਹੈਦਰਾਬਾਦ ,  ਆਂਧਰ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੇ

ਬੰਗਲੁਰੂ, 16 ਅਕਤੂਬਰ
ਝਾਰਖੰਡ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮਹਾਰਾਸ਼ਟਰ ਨੂੰ ਵੀਜੇਡੀ ਨਿਯਮ ਦੇ ਤਹਿਤ 8 ਵਿਕਟਾਂ ਅਤੇ ਹੈਦਰਾਬਾਦ ਨੇ ਆਂਧਰ ਨੂੰ 14 ਦੌੜਾਂ ਨਾਲ ਹਰਾ ਕੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ 17 ਅਕਤੂਬਰ ਨੂੰ ਬੰਗਲੁਰੂ ‘ਚ ਹੋਣ ਵਾਲੇ ਪਹਿਲੇ ਸੈਮੀਫਾਈਨਲ ‘ਚ ਦਿੱਲੀ ਅਤੇ ਹੈਦਰਾਬਾਦ ਦਾ ਮੁਕਾਬਲਾ ਹੋਵੇਗਾ ਜਦੋਂਕਿ 18 ਅਕਤੂਬਰ ਨੂੰ ਦੂਸਰੇ ਸੈਮੀਫਾਈਨਲ ‘ਚ ਝਾਰਖੰਡ ਅਤੇ ਮੁੰਬਈ ਦਾ ਮੁਕਾਬਲਾ ਹੋਵੇਗਾ
ਝਾਰਖੰਡ ਨੇ ਮਹਾਰਾਸ਼ਟਰ ਨੂੰ 42.2 ਓਵਰਾਂ ‘ਚ 181 ਦੌੜਾਂ ‘ਤੇ ਨਿਪਟਾ ਦਿੱਤਾ ਵਿਕਟਕੀਪਰ ਰੋਹਿਤ ਮੋਟਵਾਨੀ ਨੇ ਸਭ ਤੋਂ ਜ਼ਿਆਦਾ 52, ਕਪਤਾਨ ਰਾਹੁਲ ਤ੍ਰਿਪਾਠੀ ਨੇ 47 ਦੌੜਾਂ ਦਾ ਮੁੱਖ ਯੋਗਦਾਨ ਦਿੱਤਾ ਝਾਰਖੰਡ ਦੇ ਅੰਕੁਲ ਨੇ 9 ਓਵਰਾਂ ‘ਚ 32 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ
ਮੀਂਹ ਕਾਰਨ ਝਾਰਖੰਡ ਨੂੰ 34 ਓਵਰਾਂ ‘ਚ 127 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਤੇ ਝਾਰਖੰਡ ਨੇ 32.2 ਓਵਰਾਂ ‘ਚ 2 ਵਿਕਟਾਂ ‘ਤੇ 127 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ ਕਪਤਾਨ ਇਸ਼ਾਨ ਕਿਸ਼ਨ ਨੇ 45 ਗੇਂਦਾਂ ‘ਚ 3 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ 28 ਦੌੜਾਂ, ਸ਼ਸ਼ੀਮ ਰਾਠੌੜ ਨੇ 81 ਗੇਂਦਾਂ ‘ਚ ਨਾਬਾਦ 53 ਅਤੇ ਸੌਰਭ ਤਿਵਾਰੀ ਨੇ 33 ਗੇਂਦਾਂ ‘ਚ ਇੱਕ ਚੌਥੇ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 29 ਦੌੜਾਂ ਬਣਾਈਆਂ
ਹੋਰ ਕੁਆਰਟਰ ਫਾਈਨਲ ‘ਚ ਹੈਦਰਾਬਾਦ ਨੇ 8 ਵਿਕਟਾਂ ‘ਤੇ 281 ਦੌੜਾਂ ਬਣਾਉਦ ਤੋਂ ਬਾਅਦ ਆਂਧਰ ਨੂੰ 9 ਵਿਕਟਾਂ ‘ਤੇ 267 ਦੌੜਾਂ ‘ਤੇ ਰੋਕ ਦਿੱਤਾ ਹੈਦਰਾਬਾਦ ਵੱਲੋਂ ਬਾਵਨਾਕਾ ਸੰਦੀਪ ਨੇ 97 ਗੇਂਦਾਂ ‘ਚ 7 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 96 ਦੌੜਾਂ ਦੀ ਹਮਲਾਵਰ ਪਾਰੀ ਖੇਡੀ
ਤਨਮੇ ਅੱਗਰਵਾਲ ਨੇ 44 ਗੇਂਦਾਂ ‘ਚ 2 ਚੌਕਿਆਂ ਅਤੇ 1 ਛੱਕੇ ਦੇ ਸਹਾਰੇ 31, ਕਪਤਾਨ ਅੰਬਾਟੀ ਰਾਇਡੂ ਨੇ 28, ਰੋਹਿਤ ਰਾਇਡੂ ਨੇ 21 ਦੌੜਾਂ ਦਾ ਯੋਗਦਾਨ ਦਿੱਤਾ ਹੈਦਰਾਬਾਦ ਦੇ ਸਕੋਰ ‘ਚ ਵਾਧੂ 25 ਦੌੜਾਂ ਦਾ ਵੀ ਯੋਗਦਾਨ ਰਿਹਾ ਆਂਧਰ ਦੀ ਟੀਮ ਕਪਤਾਨ ਹਨੁਮਾ ਵਿਹਾਰੀ ਦੀਜਆਂ 99 ਗੇਂਦਾਂ ‘ਚ 8 ਚੌਕਿਆਂ ਦੀ ਮੱਦਦ ਨਾਲ 95 ਦੌੜਾਂ ਦੇ ਬਾਵਜੂਦ ਟੀਚੇ ਤੱਕ ਨਾ ਪਹੁੰਚ ਸਕੀ ਹੈਦਰਾਬਾਦ ਵੱਲੋਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਨੇ 10 ਓਵਰਾਂ ‘ਚ 50 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ

ਰੋਹਿਤ ਨੂੰ ਫੈਨ ਨੇ ਪਿੱਚ ‘ਤੇ ਪਹੁੰਚ ਕੀਤੀ ਚੁੰਮਣ ਦੀ ਕੋਸ਼ਿਸ਼

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਮਿਲਣ ਲਈ ਹਾਲ ਹੀ ‘ਚ ਮੈਚ ਦੌਰਾਨ ਜਿੱਥੇ ਇੱਕ ਪ੍ਰਸ਼ੰਸਕ ਨੇ ਸੁਰੱਖਿਆ ਘੇਰਾ ਤੋੜਿਆ ਸੀ ਤਾਂ ਵਿਜੇ ਹਜਾਰੇ ਟਰਾਫ਼ੀ ਦੇ ਕੁਆਰਟਰ ਫਾਈਨਲ ਮੈਚ ‘ਚ ਬਿਹਾਰ ਵਿਰੁੱਧ ਆਪਣੀ ਘਰੇਲੂ ਟੀਮ ਮੁੰਬਈ ਲਈ ਖੇਡ ਰਹੇ ਸਲਾਮੀ ਬੱਲੇਬਾਜ਼ ਰੋਹਿਤ ਨੂੰ ਮਿਲਣ ਲਈ ਵੀ ਇੱਕ ਪ੍ਰਸ਼ੰਸਕ ਨਾ ਸਿਰਫ਼ ਸੁਰੱਖਿਆ ਘੇਰਾ ਤੋੜ ਕੇ ਪਿੱਚ ‘ਤੇ ਪਹੁੰਚ ਗਿਆ ਸਗੋਂ ਉਸਨੇ ਰੋਹਿਤ ਨੂੰ ਚੁੰਮਣ ਦੀ ਕੋਸ਼ਿਸ਼ ਵੀ ਕੀਤੀ ਰੋਹਿਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਇੱਕ ਪ੍ਰਸ਼ੰਸਕ ਪਿੱਚ ‘ਤੇ ਭੱਜਦਾ ਹੋਇਆ ਰੋਹਿਤ ਕੋਲ ਪਹੁੰਚ ਜਾਂਦਾ ਹੈ ਅਤੇ ਪਹਿਲਾਂ ਉਹਨਾਂ ਦੇ ਪੈਰ ਫੜਦਾ ਹੈ ਅਤੇ ਬਾਅਦ ਉਹਨਾਂ ਨੂੰ ਚੁੰਮਣ ਦੀ ਕੋਸ਼ਿਸ਼ ਕਰਦਾ ਹੈ ਇਸ ਮੈਚ ‘ਚ ਮੁੰਬਈ ਨੇ 9 ਵਿਕਟਾਂ ਨਾਲ ਇੱਕਤਰਫ਼ਾ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਇਸ ਮੈਚ ‘ਚ ਰੋਹਿਤ ਨੇ ਨਾਬਾਦ 33 ਦੌੜਾਂ ਬਣਾਈਆਂ ਰੋਹਿਤ ਵੈਸਟਇੰਡੀਜ਼ ਵਿਰੁੱਧ ਇੱਕ ਰੋਜ਼ਾ ਅਤੇ ਟੀ20 ਲੜੀ ਤੋਂ ਪਹਿਲਾਂ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ‘ਚ ਆਪਣੀਆਂ ਤਿਅਰੀਆਂ ਨੂੰ ਪੁਖ਼ਤਾ ਕਰ ਰਹੇ ਹਨ ਹਾਲਾਂਕਿ ਰੋਹਿਤ ਝਾਰਖੰਡ ਵਿਰੁੱਧ ਸੈਮੀਫਾਈਨਲ ‘ਚ ਨਹੀਂ ਖੇਡਣਗੇ ਕਿਉਂਕਿ ਉਹ ਹੁਣ ਰਾਸ਼ਟਰੀ ਟੀਮ ਨਾਲ ਜੁੜਨਗੇ 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here