ਵਿਜੈਇੰਦਰ ਸਿੰਗਲਾ ਵੀ ਹੁਣ ਸਰਕਾਰ ਦੀ ਰਡਾਰ ’ਤੇ, ਕਰੋੜਾ ਰੁਪਏ ਦੇ ਟੈਂਡਰ ਵਿੱਚ ਘਪਲਾ ਹੋਣ ਦਾ ਸ਼ੱਕ

Vijay Inder Singla Sachkahoon

ਪੰਜਾਬ ਵਿਜੀਲੈਂਸ ਕੋਲ ਪੁੱਜੀ ਐ ਸ਼ਿਕਾਇਤ, ਵਿਜੀਲੈਂਸ ਸ਼ੁਰੂ ਕਰ ਸਕਦੀ ਐ ਜਾਂਚ !

  • ਦੋ ਕੈਬਨਿਟ ਮੰਤਰੀਆਂ ਦੇ ਜੇਲ ਵਿੱਚ ਬੰਦ ਹੋਣ ਤੋਂ ਬਾਅਦ ਤੀਜੇ ਖ਼ਿਲਾਫ਼ ਵੀ ਹੋ ਸਕਦੀ ਐ ਕਾਰਵਾਈ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਵੀ ਹੁਣ ਸਰਕਾਰ ਦੀ ਰਡਾਰ ’ਤੇ ਆ ਗਏ ਹਨ, ਕਿਉਂਕਿ ਵਿਜੈ ਇੰਦਰ ਸਿੰਗਲਾ ਦੇ ਖ਼ਿਲਾਫ਼ ਇੱਕ ਸ਼ਿਕਾਇਤ ਮਿਲਣ ਦੀ ਜਾਣਕਾਰੀ ਮਿਲ ਰਹੀ ਹੈ। ਜਿਸ ਵਿੱਚ ਕਰੋੜ ਰੁਪਏ ਦੇ ਟੈਂਡਰ ਵਿੱਚ ਘਪਲਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਇਹ ਸ਼ਿਕਾਇਤ ਪੰਜਾਬ ਵਿਜੀਲੈਂਸ ਕੋਲ ਪੁੱਜੀ ਹੈ ਪਰ ਹੁਣ ਤੱਕ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਪਰ ਸੂਤਰ ਇਸ ਸਬੰਧੀ ਜਾਣਕਾਰੀ ਦੇ ਰਹੇ ਹਨ ਕਿ ਜਲਦ ਹੀ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ। ਪੰਜਾਬ ਵਿਜੀਲੈਂਸ ਜੇਕਰ ਕੋਈ ਸ਼ਿਕਾਇਤ ਪੁੱਜੀ ਹੈ ਤਾਂ ਉਹ ਸ਼ਿਕਾਇਤ ਕਰਨ ਵਾਲਾ ਕੌਣ ਹੈ, ਇਸ ਬਾਰੇ ਵੀ ਕੁਝ ਨਹੀਂ ਦੱਸਿਆ ਜਾ ਰਿਹਾ ਹੈ।

ਮਾਮਲੇ ਵਿੱਚ ਕੁਲ 5 ਲੋਕਾਂ ਨੂੰ ਕੀਤਾ ਤਲਬ

ਦੱਸਿਆ ਜਾ ਰਿਹਾ ਹੈ ਕਿ ਵਿਜੈ ਇੰਦਰ ਸਿੰਗਲਾ (Vijay Inder Singla) ਜਿਸ ਸਮੇਂ ਪੀਡਬਲੂਡੀ ਵਿਭਾਗ ਦੇ ਮੰਤਰੀ ਸਨ ਤਾਂ ਉਨਾਂ ਵੱਲੋਂ 5 ਕਰੋੜ ਰੁਪਏ ਦੇ ਟੈਂਡਰ ਵਿੱਚ ਨਿਯਮਾਂ ਦੇ ਉਲਟ ਕਾਰਵਾਈ ਕੀਤੀ ਗਈ ਅਤੇ ਚਹੇਤੇ ਠੇਕੇਦਾਰਾਂ ਨੂੰ ਇਹ ਟੈਂਡਰ ਅਲਾਟ ਕੀਤੇ ਗਏ। ਜਿਸ ਤੋਂ ਬਾਅਦ ਇਸ ਟੈਂਡਰ ਵਿੱਚ ਕਾਫ਼ੀ ਜਿਆਦਾ ਗੜਬੜੀ ਵੀ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਵਿੱਚ ਸੁਰੂਆਤੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਆਖ਼ਰਕਾਰ ਘਪਲਾ ਕਿੰਨੇ ਕਰੋੜਾਂ ਰੁਪਏ ਦਾ ਹੋਇਆ ਜਾਂ ਫਿਰ ਹੋਇਆ ਹੀ ਨਹੀਂ ਹੈ ?

ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿੱਚ ਕੁਲ 5 ਲੋਕਾਂ ਨੂੰ ਤਲਬ ਵੀ ਕੀਤਾ ਗਿਆ ਹੈ ਤਾਂ ਕਿ ਉਨਾਂ ਦੇ ਬਿਆਨ ਲੈਣ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਪਰ ਹੁਣ ਤੱਕ ਮੀਡੀਆ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਜਾਂ ਫਿਰ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।
ਇਥੇ ਦੱਸਣ ਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੁਣ ਤੱਕ ਕਾਂਗਰਸ ਸਰਕਾਰ ਵਿੱਚ ਕੰਮ ਕਰਨ ਵਾਲੇ 3 ਕੈਬਨਿਟ ਮੰਤਰੀਆਂ ਦੇ ਖ਼ਿਲਾਫ਼ ਅਧਿਕਾਰਤ ਤੌਰ ’ਤੇ ਜਾਂਚ ਕਰਦੇ ਹੋਏ ਕਾਰਵਾਈ ਕੀਤੀ ਹੈ। ਜਿਸ ਵਿੱਚ ਭਾਰਤ ਭੂਸ਼ਨ ਆਸ਼ੂ ਅਤੇ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫ਼ਤਾਰ ਕਰਦੇ ਹੋਏ ਜੇਲ ਵਿੱਚ ਕੀਤਾ ਹੋਇਆ ਹੈ ਤਾਂ ਸੰਗਤ ਸਿੰਘ ਗਿਲਚਿਆ ਇਸ ਸਮੇਂ ਜ਼ਮਾਨਤ ’ਤੇ ਚਲ ਰਹੇ ਹਨ। ਹੁਣ ਵਿਜੈ ਇੰਦਰ ਸਿੰਗਲਾ ਚੌਥੇ ਕੈਬਨਿਟ ਮੰਤਰੀ ਬਣ ਸਕਦੇ ਹਨ, ਜਿਨਾਂ ਖ਼ਿਲਾਫ਼ ਇਸ ਤਰਾਂ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਕਾਰਵਾਈ ਹੋ ਸਕਦੀ ਹੈ !

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ