Transferred: ਵਿਜੀਲੈਂਸ ਐਸਐਸਪੀ ਸੰਧੂ ਦਾ ਤਬਾਦਲਾ

Transferred
ਰਵਿੰਦਰਪਾਲ ਸਿੰਘ ਸੰਧੂ।

Transferred: (ਜਸਵੀਰ ਗਹਿਲ) ਲੁਧਿਆਣਾ। ਪੰਜਾਬ ਸਰਕਾਰ ਨੇ ਐਤਵਾਰ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨਾਂ ਵਿੱਚ ਵਿਜੀਲੈਂਸ ਅਫਸਰ ਲੁਧਿਆਣਾ ਰੇਂਜ ਦੇ ਐਸ.ਐਸ.ਪੀ. ਰਵਿੰਦਰਪਾਲ ਸਿੰਘ ਸੰਧੂ ਦਾ ਵੀ ਤਬਾਦਲਾ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Hola Mohalla: ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਕਟਰਾਂ ਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲਗਾਈ ਮੁਕੰਮਲ ਪਾਬੰਦੀ

ਜਿੱਥੇ ਸੰਧੂ ਨੂੰ ਡੀਸੀਪੀ ਇਨਵੈਸਟੀਗੇਸ਼ਨ, ਵਿਜੀਲੈਂਸ ਵਿਜੀਲੈਂਸ ਅਫਸਰ ਈਓ ਵਿੰਗ ਦੇ ਐਸਐਸਪੀ ਰੁਪਿੰਦਰ ਸਿੰਘ ਨੂੰ ਡੀਸੀਪੀ ਸਿਟੀ ਲੁਧਿਆਣਾ, ਡੀਸੀਪੀ ਲੁਧਿਆਣਾ (ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਨੂੰ ਕਮਾਂਡੈਂਟ 7 ਆਈ.ਆਰ.ਵੀ. ਕਪੂਰਥਲਾ ਨਿਯੁਕਤ ਕੀਤਾ ਗਿਆ ਹੈ। ਫ਼ਿਲਹਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਜੀਲੈਂਸ ਡਵੀਜ਼ਨ ਲੁਧਿਆਣਾ ਰੇਂਜ ਅਤੇ ਵਿਜੀਲੈਂਸ ਡਿਵੀਜ਼ਨ ਈ.ਓ ਵਿੰਗ ਵਿੱਚ ਕੋਈ ਅਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ ਹੈ। Transferred