ਪੰਜਾਬ ਰਾਜ ਫਾਰਮੇਸੀ ਕੌਂਸਲ ਵਿੱਚ ਕਥਿੱਤ ਘਪਲਾ ਕਰਨ ਦੇ ਦੋਸ਼ਾਂ ਹੇਠ ਨੇ ਗ੍ਰਿਫ਼ਤਾਰ | Vigilance
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਵਿੱਚ ਕਥਿੱਤ ਘਪਲੇ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਦੋ ਸਾਬਕਾ ਰਜਿਸਟਰਾਰਾਂ ਤੇ ਸੁਪਰਡੈਂਟ ਦਾ ਵਿਜੀਲੈਂਸ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਵਿਜੀਲੈਂਸ ਰੇਂਜ ਲੁਧਿਆਣਾ ਦੇ ਐੱਸਐੱਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੀ.ਐਸ.ਪੀ.ਸੀ. ਵਿੱਚ ਬਤੌਰ ਰਜਿਸਟਰਾਰ ਹੁੰਦਿਆਂ ਪਰਵੀਨ ਕੁਮਾਰ ਭਾਰਦਵਾਜ ਤੇ ਡਾ. ਤੇਜਬੀਰ ਸਿੰਘ ਅਤੇ ਅਸੋਕ ਕੁਮਾਰ ਲੇਖਾਕਾਰ (ਮੌਜੂਦਾ ਸੁਪਰਡੈਂਟ) ਵੱਲੋਂ ਮਿਲੀਭੁਗਤ ਕਰਕੇ ਨਿਯਮਾਂ ਦੇ ਉਲਟ ਡੀ- ਫਾਰਮੇਸੀ ਕੋਰਸਾਂ ’ਚ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਅਤੇ ਜ਼ਾਅਲੀ ਸਰਟੀਫਿਕੇਟ ਜਾਰੀ ਕੀਤੇ ਸਨ। (Vigilance)
ਇਸ ਦਾ ਖੁਲਾਸਾ ਵਿਜੀਲੈਂਸ ਬਿਉਰੋ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਹੋਇਆ ਸੀ। ਜਿਸ ਤੋਂ ਬਾਅਦ ਉਕਤ ਤਿੰਨਾਂ ਸਮੇਤ ਜ਼ਾਅਲੀ ਸਰਟੀਫਿਕੇਟ ਹਾਸਲ ਕਰਕੇ ਵੱਖ ਵੱਖ ਥਾਵਾਂ ’ਤੇ ਮੈਡੀਕਲ ਦੀਆਂ ਦੁਕਾਨਾਂ ਚਲਾ ਰਹੇ 9 ਕੁਮੈਸਟਾਂ ਨੂੰ ਵੀ ਪਿਛਲੇ ਦਿਨੀ ਗਿ੍ਰਫਤਾਰ ਕਰ ਲਿਆ ਗਿਆ ਸੀ। ਉਨਾਂ ਦੱਸਿਆ ਕਿ ਦੋਵੇਂ ਰਜਿਸਟਰਾਰਾਂ ਤੇ ਸੁਪਰਡੈਂਟ ਨੂੰ ਅਦਾਲਤ ਨੇ ਪਹਿਲਾਂ ਹੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। ਇੰਨਾਂ ਵਿੱਚੋਂ ਪਰਵੀਨ ਕੁਮਾਰ ਭਾਰਤਵਾਸ ਤੇ ਅਸ਼ੋਕ ਕੁਮਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਸ਼੍ਰੀਮਤੀ ਰਾਧਿਕਾ ਪੁਰੀ ਸੀਜੇਐੱਮ ਦੀ ਅਦਾਲਤ ’ਚ ਪੇਸ਼ ਕਰਦਿਆਂ 4 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਜਿੰਨਾਂ ਦਾ ਅਦਾਲਤ ਨੇ ਵਿਜੀਲੈਂਸ ਨੂੰ 16 ਦਸੰਬਰ (3 ਦਿਨਾਂ) ਤੱਕ ਦਾ ਪੁਲਿਸ ਰਿਮਾਂਡ ਦਿੱਤਾ ਹੈ।