Bathinda Constable News: ਆਮਦਨ ਤੋਂ ਵੱਧ ਖਰਚਿਆਂ ਬਾਰੇ ਵਿਜੀਲੈਂਸ ਕਰ ਰਹੀ ਹੈ ਪੜਤਾਲ
Bathinda Constable News: ਬਠਿੰਡਾ (ਸੁਖਜੀਤ ਮਾਨ)। ਵਿਜੀਲੈਂਸ ਬਿਊਰੋ ਦੀ ਬਠਿੰਡਾ ਟੀਮ ਵੱਲੋਂ ਕੱਲ੍ਹ ਗ੍ਰਿਫ਼ਤਾਰ ਕੀਤੀ ਗਈ ਬਰਖਾਸਤ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਇਹ ਗ੍ਰਿਫ਼ਤਾਰੀ ਕੱਲ ਪਿੰਡ ਬਾਦਲ ਤੋਂ ਕੀਤੀ ਗਈ ਸੀ।
ਮਹਿਲਾ ਕਾਂਸਟੇਬਲ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਅਦਾਲਤ ’ਚ ਰਿਮਾਂਡ ਲਈ ਦਲੀਲਾਂ ਦਿੱਤੀਆਂ ਗਈਆਂ ਕਿ ਖਾਤੇ ’ਚ ਜੋ ਪੈਸੇੇ ਆਏ ਹਨ ਉਸ ਬਾਰੇ ਜਾਂਚ ਕਰਨੀ ਹੈ। ਇਸ ਤੋਂ ਇਲਾਵਾ ਵਿਜੀਲੈਂਸ ਦੀ ਤਕਨੀਕੀ ਟੀਮ ਵੱਲੋਂ ਪੂਰੀ ਜਾਇਦਾਦ ਤੋਂ ਇਲਾਵਾ ਕੋਠੀ ਵਿਚਲੇ ਸਮਾਨ ਆਦਿ ਦੀ ਵੀ ਸੂਚੀ ਬਣਾਈ ਜਾਵੇਗੀ। Bathinda Constable News
Read Also : Punjab Government Orders: ਪੰਜਾਬ ’ਚ ਪਹਿਲੀ ਵਾਰ ਹੋਵੇਗਾ ਇਹ ਕੰਮ, ਸਰਕਾਰ ਨੇ ਹੁਕਮ ਕੀਤੇ ਜਾਰੀ
ਹੁਣ ਤੱਕ ਦੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਬਾਰੇ ਪੁੱਛੇ ਜਾਣ ’ਤੇ ਡੀਐਸਪੀ ਨੇ ਦੱਸਿਆ ਕਿ ਖਾਤਿਆਂ ਦੀ ਪੜਤਾਲ ਚੱਲ ਰਹੀ ਹੈ ਤੇ ਜਾਂਚ ਦਾ ਵਿਸ਼ਾ ਹੋਣ ਕਰਕੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਪ੍ਰਾਪਰਟੀ ਸੀਜ਼ ਪੁਲਿਸ ਵੱਲੋਂ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਨਹੀਂ।
ਹੁਣ ਤੱਕ ਕੋਈ ਬਰਾਮਦਗੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਹਨਾਂ ਦੱਸਿਆ ਕਿ ਮਾਣਯੋਗ ਅਦਾਲਤ ’ਚੋਂ ਘਰ ਦੇ ਸਰਚ ਵਾਰੰਟ ਹਾਸਿਲ ਕੀਤੇ ਹਨ, ਜਿਸਦੇ ਆਧਾਰ ’ਤੇ ਸਰਚ ਕੀਤੀ ਜਾਵੇਗੀ। ਵਿਜੀਲੈਂਸ ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਾਇਕਾ ਅਫਸਾਨਾ ਖਾਨ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਉਨ੍ਹਾਂ ਦੇ ਨਾਂਅ ਬਾਰੇ ਚਰਚਾ ਸੋਸ਼ਲ ਮੀਡੀਆ ’ਤੇ ਗਲਤ ਚੱਲੀ ਹੈ ਜਦੋਂਕਿ ਗ੍ਰਿਫ਼ਤਾਰੀ ਅਫ਼ਸਾਨਾ ਦੀ ਭੈਣ ਰਫ਼ਤਾਰ ਦੇ ਘਰੋਂ ਹੋਈ ਹੈ।
ਦਦਦੱਸਣਯੋਗ ਹੈ ਕਿ ਬਠਿੰਡਾ ਪੁਲਿਸ ਨੇ 3 ਅਪ੍ਰੈਲ ਨੂੰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਗੱਡੀ ਰੋਕ ਕੇ ਉਸ ’ਚੋਂ 17.71 ਗ੍ਰਾਮ ਚਿੱਟਾ ਬਰਾਮਦ ਹੋਣ ਦਾ ਦਾਅਵਾ ਕਰਕੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਵਾਲੇ ਦਿਨ ਹੀ ਉਸ ਨੂੰ ਵਿਭਾਗ ’ਚੋਂ ਬਰਖਾਸਤ ਕਰ ਦਿੱਤਾ ਸੀ। ਕੁੱਝ ਦਿਨ ਪਹਿਲਾਂ ਹੀ ਉਹ ਜ਼ੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਈ ਸੀ।
ਪੁਲਿਸ ਨੇ ਕੋਠੀ ਦੇ ਗੇਟ ’ਤੇ ਲਾਇਆ ਨੋਟਿਸ | Bathinda Constable News
ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਜੋ ਜਾਇਦਾਦ ਅਮਨਦੀਪ ਕੌਰ ਦੇ ਨਾਂਅ ਹੈ ਉਸ ਸਬੰਧ ’ਚ ਕੇਸ ਦਾਇਰ ਕਰਕੇ ਸਬੰਧਿਤ ਅਥਾਰਟੀ ਨੂੰ ਭੇਜਿਆ ਸੀ। ਅਥਾਰਟੀ ਵੱਲੋਂ ਜਾਂਚ ਤੋਂ ਬਾਅਦ ਜਾਇਦਾਦ (ਇੱਕ ਕਰੋੜ, 35 ਲੱਖ, 39 ਹਜ਼ਾਰ 588 ਰੁਪਏ) ਫਰੀਜ਼ ਕਰਨ ਦੇ ਹੁਕਮ ਮਿਲੇ ਸੀ, ਜਿਸ ਤਹਿਤ ਵਿਰਾਟ ਗ੍ਰੀਨ ’ਚ ਸਥਿਤ ਕੋਠੀ ਤੋਂ ਇਲਾਵਾ ਇੱਕ ਪਲਾਟ, ਦੋ ਥਾਰ ਗੱਡੀਆਂ, ਇੱਕ ਬੁਲੇਟ ਮੋਟਰਸਾਈਕਲ, ਤਿੰਨ ਮੋਬਾਇਲ ਅਤੇ ਇੱਕ ਘੜੀ ਬਾਰੇ ਫਰੀਜ ਨੋਟਿਸ ਦੀਆਂ ਕਾਪੀਆਂ ਕੋਠੀ ਅੱਗੇ ਲਗਾਈਆਂ ਗਈਆਂ ਹਨ। ਇੱਕ ਸਵਾਲ ਦੇ ਜਵਾਬ ’ਚ ਉਹਨਾਂ ਦੱਸਿਆ ਕਿ ਇਸ ਜਾਇਦਾਦ ਨੂੰ ਵਰਤਿਆ ਜਾ ਸਕਦਾ ਹੈ ਪਰ ਜਿੰਨ੍ਹਾਂ ਸਮਾਂ ਜਾਂਚ ਚੱਲੇਗੀ ਅੱਗੇ ਕੋਈ ਖ੍ਰੀਦ ਵੇਚ ਨਹੀਂ ਕਰ ਸਕਦੇ।