ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਸੂਬੇ ਪੰਜਾਬ ਨਸ਼ੇ ਦੇ ਸ਼ਿਕਾਰ ...

    ਨਸ਼ੇ ਦੇ ਸ਼ਿਕਾਰ ਨੌਜਵਾਨ ਦੀ ਲਾਸ਼ ਮਿਲੀ, ਬਾਪ ‘ਤੇ ਲੱਗਾ ਕਤਲ ਦਾ ਦੋਸ਼

    Surjit Singh Rakhra

    ਨਸ਼ੇ ਦੇ ਸ਼ਿਕਾਰ ਨੌਜਵਾਨ ਦੀ ਲਾਸ਼ ਮਿਲੀ, ਬਾਪ ‘ਤੇ ਲੱਗਾ ਕਤਲ ਦਾ ਦੋਸ਼

    ਬਲਜਿੰਦਰ ਭੱਲਾ\ਬਾਘਾ ਪੁਰਾਣਾ 

    ਇੱਕ ਨਸ਼ੇ ਦੇ ਸ਼ਿਕਾਰ ਨੌਜਵਾਨ ਦੇ ਬਾਪ ‘ਤੇ ਆਪਣੇ ਹੀ ਪੁੱਤਰ ਦਾ ਕਤਲ ਕਰਕੇ ਲਾਸ਼ ਨਹਿਰ ‘ਚ ਸੁੱਟੇ ਜਾਣ ਦਾ ਦੋਸ਼ ਲੱਗਿਆ ਹੈ ਸਥਾਨਕ ਪੁਲਿਸ ਇਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਡੀ.ਐਸ.ਪੀ ਜਸਪਾਲ ਸਿੰਘ ਧਾਮੀ ਅਤੇ ਐਸ.ਐਚ.À ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਫੂਲੇਵਾਲਾ ਦੇ ਰੂਪ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਫੂਲੇਵਾਲਾ ਨਹਿਰ ਦੇ ਮੋਘੇ ਅੰਦਰ ਇੱਕ ਨੌਜਵਾਨ ਦੀ ਲਾਸ਼ ਪਈ ਹੈ ਤਾਂ ਸਥਾਨਕ ਐਸ.ਐਚ.À ਮੁਖਤਿਆਰ ਸਿੰਘ ਦੀ ਟੀਮ ਘਟਨਾ ਸਥਲ ‘ਤੇ ਪਹੁੰਚੀ ਅਤੇ ਲਾਸ਼ ਨੂੰ ਬਾਹਰ ਕੱਢ ਕੇ ਲੋਕਾਂ ਤੋਂ ਸ਼ਨਾਖਤ ਕਰਵਾਈ ਤਾਂ ਪਤਾ ਲੱਗਿਆ ਕਿ ਉਕਤ ਨੌਜਵਾਨ ਮਨਪ੍ਰੀਤ ਸਿੰਘ ਮਨੀ ਪੁੱਤਰ ਜਗਸੀਰ ਸਿੰਘ ਵਾਸੀ ਮਾਣੂੰਕੇ ਗਿੱਲ ਦਾ ਵਸਨੀਕ ਸੀ ਅਤੇ ਉਹ ਨਸ਼ਿਆਂ ਦਾ ਸ਼ਿਕਾਰ ਸੀ ਜਿਸ ਕਾਰਨ ਉਸ ਦਾ ਪਰਿਵਾਰਕ ਮੈਂਬਰਾਂ ਨਾਲ ਅਕਸਰ ਝਗੜਾ ਰਹਿੰਦਾ ਸੀ। ਬੀਤੇ ਦਿਨ ਵੀ ਝਗੜਾ ਹੋਇਆ ਤਾਂ ਬਾਪ ਦੇ ਗੁੱਸੇ ਦਾ ਸਬਰ ਟੁੱਟ ਗਿਆ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਪੁੱਤ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਅਤੇ ਲਾਸ਼ ਅਬੋਹਰ ਰਜਵਾਹਾ ਫੂਲੇਵਾਲਾ ਨਹਿਰ ਵਿੱਚ ਸੁੱਟ ਦਿੱਤੀ। ਪੁਲਿਸ ਨੇ ਬਾਪ ਨੂੰ ਗ੍ਰਿਫਤਾਰ ਕਰਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਐਸ.ਐਚ.À ਮੁਖਤਿਆਰ ਸਿੰਘ ਨੇ ਦੱਸਿਆ ਕਿ ਬਾਕੀ ਸਾਰੀ ਘਟਨਾ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। (Murdered)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    Victim’s Body,  Murdered,  Guilty

    LEAVE A REPLY

    Please enter your comment!
    Please enter your name here