ਵਿੱਕੀ ਗੌਂਡਰ ਦਾ ਸਾਥੀ ਗੈਂਗਸਟਰ ਸਾਬੀ ਵੀ ਕਾਬੂ

fellow, gangster, Sabby, controls, crime

20 ਅਪਰੈਲ ਵਾਲੇ ਕਾਂਡ ਵਿੱਚ ਸ਼ਾਮਲ ਸੀ ਸਾਬੀ

ਗੁਰਦਾਸਪੁਰ: ਪੁਲਸ ਨੇ  ਵਿੱਕੀ ਗੌਂਡਰ ਅਤੇ ਸੂਬੇਦਾਰ ਗੈਂਗਸਟਰ ‘ਚ ਹੋਏ ਗੋਲੀ ਕਾਂਡ ‘ਚ ਸ਼ਾਮਲ ਵਿੱਕੀ ਗੌਂਡਰ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਕੀਤੇ  ਵਿਅਕਤੀ ਦੀ ਪਛਾਣ ਮਨਬੀਰ ਸਿੰਘ ਉਰਫ਼ ਸਾਬੀ ਪੁੱਤਰ ਗੁਰਪ੍ਰਤਾਪ ਸਿੰਘ ਨਿਵਾਸੀ ਪਿੰਡ ਬੱਬੇਹਾਲੀ ਦੇ ਰੂਪ ‘ਚ ਹੋਈ ਹੈ।

ਇਸ ਸਬੰਧੀ ਪੁਲਸ ਮੁਖੀ ਡਿਟੈਕਟਿਵ ਹਰਪਾਲ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਨੂੰ ਗੈਂਗਸਟਰ ਸੂਬੇਦਾਰ ਸਮੇਤ ਉਸ ਦੇ ਦੋ ਸਾਥੀਆਂ ਦੀ ਹੱਤਿਆ ਕਰਨ ਵਾਲੇ ਵਿੱਕੀ ਗੌਂਡਰ ਦੇ ਨਾਲ ਜੋ ਹੋਰ ਗੈਂਗਸਟਰ ਸੀ, ਉਨ੍ਹਾਂ ‘ਚ ਇਹ ਮਨਬੀਰ ਸਿੰਘ ਉਰਫ਼ ਸਾਬੀ ਵੀ ਸ਼ਾਮਲ ਸੀ।

ਪੁੱਛਗਿੱਛ ਵਿਚ ਉਸ ਨੇ ਮੰਨਿਆ ਕਿ ਜਦ ਇਹ ਗੈਂਗਸਟਰ ਵਿੱਕੀ ਗੌਂਡਰ ਨੇ ਸੂਬੇਦਾਰ ਗੈਂਗਸਟਰ ‘ਤੇ ਹਮਲਾ ਕਰਨਾ ਸੀ ਤਾਂ ਉਦੋਂ ਇਹ ਵਿੱਕੀ ਗੌਂਡਰ ਦੇ ਨਾਲ ਗੱਡੀ ਵਿਚ ਸੀ ਅਤੇ ਸਾਬੀ ਨੇ ਹੀ ਸੂਬੇਦਾਰ ਨੂੰ ਮੋਬਾਇਲ ਕਰ ਕੇ ਉਸ ਤੋਂ ਉਸ ਦੀ ਲੋਕੇਸ਼ਨ ਦੀ ਜਾਣਕਾਰੀ ਪ੍ਰਾਪਤ ਕੀਤੀ ਸੀ। ਸਾਬੀ ਦੇ ਗੈਂਗਸਟਰ ਸੂਬੇਦਾਰ ਦੇ ਨਾਲ ਵੀ ਚੰਗੇ ਸੰਬੰਧ ਸੀ ਪਰ ਉਹ ਕੰਮ ਵਿੱਕੀ ਗੌਂਡਰ ਨਾਲ ਕਰਦਾ ਸੀ। 20 ਅਪ੍ਰੈਲ ਨੂੰ ਵਿੱਕੀ ਗੌਂਡਰ ਨਾਲ ਜੋ ਹੋਰ ਗੈਂਗਸਟਰ ਸੀ, ਉਨ੍ਹਾਂ ‘ਚ ਗਿਆਨਾ ਖਰਲਾਂਵਾਲਾ (ਗ੍ਰਿਫ਼ਤਾਰ), ਸੁੱਖ ਭਿਖਾਰੀਵਾਲ, ਹੈਰੀ ਚੱਠਾ, ਮਨਬੀਰ ਸਾਬੀ ਸੀ।