
ਨਵੀਂ ਦਿੱਲੀ (ਏਜੰਸੀ)। Jagdeep Dhankhar: ਜਗਦੀਪ ਧਨਖੜ ਨੇ ਭਾਰਤ ਦੇ ਸਭ ਤੋਂ ਉੱਚ ਸੰਵਿਧਾਨਕ ਅਹੁਦਿਆਂ ਵਿੱਚੋਂ ਇੱਕ-ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਫੈਸਲਾ ਆਪਣੀ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਲਿਆ, ਪਰ ਉਦੋਂ ਤੋਂ ਕਈ ਸਵਾਲ ਚਰਚਾ ’ਚ ਆ ਗਏ ਹਨ। ਲੋਕ ਜਾਣਨਾ ਚਾਹੁੰਦੇ ਹਨ – ਉਪ ਰਾਸ਼ਟਰਪਤੀ ਨੂੰ ਕਿੰਨੀ ਤਨਖਾਹ ਮਿਲਦੀ ਹੈ? ਅਸਤੀਫੇ ਤੋਂ ਬਾਅਦ ਉਨ੍ਹਾਂ ਨੂੰ ਕਿਹੜੀਆਂ ਸਹੂਲਤਾਂ ਮਿਲਣਗੀਆਂ? ਤੇ ਪੈਨਸ਼ਨ ਦੇ ਰੂਪ ’ਚ ਕਿੰਨੀ ਰਕਮ ਦਿੱਤੀ ਜਾਵੇਗੀ? ਆਓ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਵਿਸਥਾਰ ’ਚ ਜਾਣੀਏ।
ਇਹ ਖਬਰ ਵੀ ਪੜ੍ਹੋ : ਮੌਸਮ ਵਿਭਾਗ ਦੇ ਅਲਰਟ ਵਿਚਕਾਰ ਪੰਜਾਬੀਆਂ ਲਈ ਐਡਵਾਈਜ਼ਰੀ, ਸਾਵਧਾਨ ਰਹਿਣ ਦੀ ਸਲਾਹ
ਉਪ ਰਾਸ਼ਟਰਪਤੀ ਨੂੰ ਕਿੰਨੀ ਤਨਖਾਹ ਮਿਲਦੀ ਹੈ? | Jagdeep Dhankhar
ਦੇਸ਼ ਦੇ ਉਪ ਰਾਸ਼ਟਰਪਤੀ ਨੂੰ ਹਰ ਮਹੀਨੇ ਲਗਭਗ 4 ਲੱਖ ਰੁਪਏ ਦੀ ਤਨਖਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਇਹ ਤਨਖਾਹ ਨਾ ਸਿਰਫ਼ ਉਪ ਰਾਸ਼ਟਰਪਤੀ ਵਜੋਂ, ਸਗੋਂ ਰਾਜ ਸਭਾ ਦੇ ਚੇਅਰਮੈਨ ਵਜੋਂ ਵੀ ਮਿਲਦੀ ਹੈ। ਦਰਅਸਲ, ਇਸ ਅਹੁਦੇ ਦੀ ਤਨਖਾਹ ਅਤੇ ਭੱਤੇ ‘ਸੰਸਦ (ਅਧਿਕਾਰੀ) ਤਨਖਾਹ ਅਤੇ ਭੱਤੇ ਐਕਟ, 1953’ ਤਹਿਤ ਨਿਰਧਾਰਤ ਕੀਤੇ ਗਏ ਹਨ। ਸਾਲ 2018 ਤੋਂ ਪਹਿਲਾਂ, ਇਹ ਤਨਖਾਹ ਲਗਭਗ 1.25 ਲੱਖ ਪ੍ਰਤੀ ਮਹੀਨਾ ਸੀ, ਜਿਸ ਨੂੰ ਬਾਅਦ ’ਚ ਸੋਧਿਆ ਗਿਆ। ਮੌਜ਼ੂਦਾ ਤਨਖਾਹ ’ਚ ਹੋਰ ਭੱਤੇ ਤੇ ਸਹੂਲਤਾਂ ਵੀ ਸ਼ਾਮਲ ਹਨ। Jagdeep Dhankhar
ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਹਨ?
ਉਪ ਰਾਸ਼ਟਰਪਤੀ ਹੋਣ ਦੇ ਨਾਤੇ, ਕਈ ਵਿਸ਼ੇਸ਼ ਸਰਕਾਰੀ ਸਹੂਲਤਾਂ ਉਪਲਬਧ ਹਨ, ਜਿਨ੍ਹਾਂ ’ਚ ਸ਼ਾਮਲ ਹਨ
- ਰਿਹਾਇਸ਼ : ਰਾਜਧਾਨੀ ’ਚ ਵਿਸ਼ਾਲ ਸਰਕਾਰੀ ਬੰਗਲਾ।
- ਯਾਤਰਾ : ਦੇਸ਼ ਭਰ ’ਚ ਹਵਾਈ ਤੇ ਰੇਲ ਯਾਤਰਾ ਪੂਰੀ ਤਰ੍ਹਾਂ ਮੁਫਤ।
- ਸਿਹਤ ਸਹੂਲਤ : ਦੇਸ਼ ਦੇ ਕਿਸੇ ਵੀ ਸਰਕਾਰੀ/ਨਿੱਜੀ ਹਸਪਤਾਲ ’ਚ ਮੁਫਤ ਇਲਾਜ।
- ਸੁਰੱਖਿਆ ਪ੍ਰਬੰਧ : ਐਸਪੀਜੀ/ਜ਼ੈੱਡ ਪਲੱਸ ਵਰਗੀ ਸ਼੍ਰੇਣੀ ਦੀ ਸੁਰੱਖਿਆ।
- ਸੰਚਾਰ ਸਹੂਲਤ : ਮੋਬਾਈਲ, ਲੈਂਡਲਾਈਨ, ਇੰਟਰਨੈੱਟ ਆਦਿ ਮੁਫਤ।
- ਹੋਰ ਸਹੂਲਤਾਂ : ਸਰਕਾਰੀ ਕਾਰ, ਡਰਾਈਵਰ, ਨਿੱਜੀ ਸਹਾਇਕ ਆਦਿ।
ਅਸਤੀਫਾ ਦੇਣ ਤੋਂ ਬਾਅਦ ਕਿਹੜੀ ਪੈਨਸ਼ਨ ਤੇ ਲਾਭ ਉਪਲਬਧ ਹਨ?
ਅਹੁਦਾ ਛੱਡਣ ਜਾਂ ਅਸਤੀਫਾ ਦੇਣ ਤੋਂ ਬਾਅਦ, ਸਾਬਕਾ ਉਪ ਰਾਸ਼ਟਰਪਤੀ ਨੂੰ ਤਨਖਾਹ ਦਾ 50 ਫੀਸਦੀ ਪੈਨਸ਼ਨ ਵਜੋਂ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਹੇਠ ਲਿਖੀਆਂ ਸਹੂਲਤਾਂ ਮਿਲਦੀਆਂ ਰਹਿੰਦੀਆਂ ਹਨ
- ਮੁਫ਼ਤ ਡਾਕਟਰੀ ਸਹੂਲਤ : (ਪਰਿਵਾਰ ਸਮੇਤ)
- ਯਾਤਰਾ ਭੱਤਾ : (ਕੁਝ ਸੀਮਾਵਾਂ ਅਧੀਨ ਹਵਾਈ/ਰੇਲ ਯਾਤਰਾ)
- ਦਫ਼ਤਰ ਅਤੇ ਸਟਾਫ ਸਹੂਲਤਾਂ : (ਸੀਮਤ ਮਿਆਦ ਲਈ)
- ਸੁਰੱਖਿਆ ਪ੍ਰਬੰਧ : ਹਾਲਾਂਕਿ ਇਸ ਨੂੰ ਸਮੇਂ ਦੇ ਨਾਲ ਸੋਧਿਆ ਜਾ ਸਕਦਾ ਹੈ
- ਉਨ੍ਹਾਂ ਨੂੰ ਇੱਕ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨੀ ਪੈਂਦੀ ਹੈ, ਜਿਸਦੀ ਮਿਆਦ ਨਿਯਮਾਂ ਅਧੀਨ ਨਿਰਧਾਰਤ ਕੀਤੀ ਜਾਂਦੀ ਹੈ।
ਕੌਣ ਅਹੁਦਾ ਸੰਭਾਲੇਗਾ ਤੇ ਅਗਲੀ ਚੋਣ ਕਦੋਂ ਹੋਵੇਗੀ? | Jagdeep Dhankhar
ਧਨਖੜ ਦੇ ਅਸਤੀਫ਼ੇ ਤੋਂ ਬਾਅਦ, ਅਗਲੇ ਉਪ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਰਾਸ਼ਟਰਪਤੀ ਜਾਂ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੁਆਰਾ ਅਹੁਦਾ ਸੰਭਾਲਿਆ ਜਾਵੇਗਾ। ਚੋਣ ਪ੍ਰਕਿਰਿਆ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਜੋ ਕਿ ਸੰਵਿਧਾਨ ਦੀ ਧਾਰਾ 66 ਦੇ ਅਧੀਨ ਹੈ। Jagdeep Dhankhar