ਮਾਨਯੋਗ ਪ੍ਰਧਾਨ ਮੰਤਰੀ ਤੇ ਮਹਾਂਮਹਿਮ ਉੱਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਸਪੋਰਟਸਮੈਨ ਐਡਵੈਂਚਰ ’ਚ ਬਜ਼ੁਰਗ ਸਨਮਾਨ ਨਾਲ ਪੁਰਸਕਾਰ ਪ੍ਰਦਾਨ ਕੀਤੇ I Ilam Chand Insan
- ਹੁਣ ਤੱਕ 545 ਤਗਮੇ ਜਿੱਤ ਚੁੱਕੇ ਹਨ ਇਲਮ ਚੰਦ ਇੰਸਾਂ
Ilam Chand Insan: ਸਰਸਾ (ਸੱਚ ਕਹੂੰ ਨਿਊਜ਼)। ਇਨਸਾਨ ’ਚ ਜੇ ਜਜ਼ਬਾ ਤੇ ਹੌਸਲਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ, ਚਾਹੇ ਉਹ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਉਂ ਨਾ ਹੋਵੇ। ਜਿਸ ਉਮਰ ’ਚ ਲੋਕ ਮੰਜਾ ਫੜ ਲੈਂਦੇ ਹਨ, ਉਸ ਉਮਰ ’ਚ ਇਹ ਬਜ਼ੁਰਗ ਐਥਲੀਟ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਇਸ ਵਾਰ ਸ਼ਾਹ ਸਤਿਨਾਮ ਜੀ ਪੁਰਾ ਨਿਵਾਸੀ 94 ਸਾਲਾ ਅੰਤਰਰਾਸ਼ਟਰੀ ਯੋਗ ਖਿਡਾਰੀ ਤੇ ਬਜ਼ੁਰਗ ਐਥਲੀਟ ਡਾ. ਇਲਮ ਚੰਦ ਇੰਸਾਂ ਨੇ ਹਰਿਆਣਾ ਦੇ ਹਿਸਾਰ ਤੇ ਕੈਥਲ ’ਚ ਹੋਈ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ’ਚ ਦੋ ਸੋਨ ਤਗਮੇ ਜਿੱਤੇ ਹਨ। ਆਪਣੀ ਜਿੱਤ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ, ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਰਹਿਮਤ ਨੂੰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਿਸਾਰ ਦੀ ਗੁਰੂ ਜੰਭੇਸ਼ਵਰ ਯੂਨੀਵਰਸਿਟੀ ’ਚ 27 ਦਸੰਬਰ ਨੂੰ ਹੋਈ 34ਵੀਂ ਹਰਿਆਣਾ ਸਟੇਟ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਇਲਮ ਚੰਦ ਇੰਸਾਂ ਨੇ 80 ਸਾਲ ਦੇ ਉਮਰ ਵਰਗ ’ਚ ਖੇਡਦੇ ਹੋਏ ਤ੍ਰਿਕੁੱਦ ਮੁਕਾਬਲੇ (ਟ੍ਰਿਪਲ ਜੰਪ) ’ਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੈਥਲ ਦੇ ਭਗਤ ਸਿੰਘ ਸਟੇਡੀਅਮ ’ਚ 20 ਤੇ 21 ਦਸੰਬਰ ਨੂੰ ਹੋਈ ਖੇਲੋ ਗਾਂਵ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ’ਚ 60 ਸਾਲ ਦੇ ਉਮਰ ਵਰਗ ’ਚ ਖੇਡਦੇ ਹੋਏ ਲੰਬੀ ਕੂਦ (ਲੌਂਗ ਜੰਪ) ਮੁਕਾਬਲੇ ’ਚ ਸੋਨ ਤਗਮਾ ਜਿੱਤਿਆ।
Ilam Chand Insan
ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਰੰਛਾੜ ਦੇ ਨਿਵਾਸੀ ਅੰਤਰਰਾਸ਼ਟਰੀ ਬਜ਼ੁਰਗ ਯੋਗ ਖਿਡਾਰੀ ਡਾ. ਇਲਮ ਚੰਦ ਇੰਸਾਂ ਮੌਜ਼ੂਦਾ ’ਚ ਡੇਰਾ ਸੱਚਾ ਸੌਦਾ ’ਚ ਸਥਿਤ ਸ਼ਾਹ ਸਤਿਨਾਮ ਜੀ ਪੁਰਾ ਕਲੋਨੀ ’ਚ ਰਹਿ ਰਹੇ ਹਨ। ਖੇਡਣ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ’ਚ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ। ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸਾਲ 2000 ’ਚ ਕੀਤੀ। ਉਦੋਂ ਤੋਂ ਜੇ ਉਹ ਕਿਸੇ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ ਤਾਂ ਉੱਥੋਂ ਕਈ ਤਗਮੇ ਲੈ ਕੇ ਹੀ ਵਾਪਸ ਆਉਂਦੇ ਹਨ।
Read Also : ਬੀਸੀਸੀਆਈ ਦਾ ਨਿਰਦੇਸ਼, ਕੇਕੇਆਰ ਬੰਗਲਾਦੇਸ਼ੀ ਕ੍ਰਿਕੇਟਰ ਨੂੰ ਹਟਾਵੇ
ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ ਹੁਣ ਤੱਕ 545 ਤਗਮੇ ਜਿੱਤ ਚੁੱਕੇ ਹਨ, ਜਿਨ੍ਹਾਂ ’ਚ 113 ਅੰਤਰਰਾਸ਼ਟਰੀ, 250 ਰਾਸ਼ਟਰੀ ਤੇ ਹੋਰ ਸਟੇਟ, ਜ਼ਿਲ੍ਹਾ, ਗ੍ਰਾਮੀਣ ਪੱਧਰ ’ਤੇ ਤਗਮੇ ਆਪਣੇ ਨਾਂਅ ਕਰ ਚੁੱਕੇ ਹਨ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ, ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਤੇ ਮਹਾਮਹਿਮ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਵੱਲੋਂ ਸਪੋਰਟਸਮੈਨ ਐਡਵੈਂਚਰ ’ਚ ਬਜ਼ੁਰਗ ਸਨਮਾਨ ਨਾਲ ਸਨਮਾਨਿਤ ਕੀਤੇ ਗਏ ਹਨ।














