ਵੈਂਕੱਈਆ ਨਾਇਡੂ: ਵਿਦਿਆਰਥੀ ਨੇਤਾ ਤੋਂ ਉੱਪ ਰਾਸ਼ਟਰਪਤੀ ਉਮੀਦਵਾਰ ਤੱਕ

Venkaiya Naidu, Vice Presidential, Candidate, Student Leader

ਲਗਾਤਾਰ ਦੋ ਵਾਰ ਵਿਧਾਇਕ ਬਣੇ ਨਾਇਡੂ ਮੌਜੂਦਾ ਸਮੇਂ ਹਨ ਰਾਜ ਸਭਾ ਮੈਂਬਰ

ਜਗਦੀਪ ਸਿੱਧੂ, ਸਰਸਾ:ਬੀਤੇ ਦਿਨੀਂ ਸੰਸਦ ਦਾ ਮਾਨਸੂਨ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਰਾਸ਼ਟਰਪਤੀ ਅਹੁਦੇ ਲਈ ਸਾਂਸਦਾਂ ਤੇ ਵਿਧਾਇਕਾਂ ਨੇ ਵੋਟਾਂ ਪਾ ਦਿੱਤੀਆਂ ਹਨ ਭਾਰਤ ਨੂੰ 20 ਜੁਲਾਈ ਨੂੰ ਆਪਣਾ ਅਗਲਾ ਰਾਸ਼ਟਰਪਤੀ ਮਿਲ  ਜਾਵੇਗਾ ਜੋ 25 ਜੁਲਾਈ ਨੂੰ ਆਪਣਾ ਅਹੁਦਾ ਸੰਭਾਲ ਲਵੇਗਾ

ਇਸਦੇ ਨਾਲ ਹੀ ਭਾਜਪਾ ਅਤੇ ਕਾਂਗਰਸ ਨੇ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਮੱਦਦ ਨਾਲ ਉੱਪ ਰਾਸ਼ਟਰਪਤੀ ਚੋਣ ਲਈ ਵੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਲੜੀ ਤਹਿਤ ਭਾਜਪਾ ਤਅੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ (ਐੱਨਡੀਏ) ਨੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਅਤੇ ਸ਼ਹਿਰੀ ਵਿਕਾਸ ਮੰਤਰੀ ਐੱਮ ਵੈਂਕੱਈਆ ਨਾਇਡੂ ਨੂੰ ਜਦਕਿ ਕਾਂਗਰਸ ਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ (ਯੂਪੀਏ) ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਦੋਵਾਂ ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ

ਐੱਨਡੀਏ ਉਮੀਦਵਾਰ ਵੈਂਕੱਈਆ ਨਾਇਡੂ ਦਾ ਜਨਮ 1 ਜੁਲਾਈ, 1949 ਨੂੰ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੇ ਚਵਾਤਾਪਲੇਮ ‘ਚ ਪਿਤਾ ਰਾਮਾਨਮਾ ਅਤੇ ਮਾਤਾ ਰੰਗਆਹੇ ਨਾਇਡੂ ਦੇ ਘਰ ਹੋਇਆ ਨਾਇਡੂ ਰਾਜਨੀਤੀ ਸ਼ਾਸਤਰ ਅਤੇ ਇੰਟਰਨੈਸ਼ਨਲ ਲਾਅ ‘ਚ ਡਬਲ ਗ੍ਰੈਜੂਏਟ ਹਨ

ਉਦੈਗਿਰੀ ਸੀਟ ਤੋਂ ਸਾਂਸਦ ਹਨ ਨਾਇਡੂ

ਉਹ ਮੌਜੂਦਾ ਸਮੇਂ ਆਂਧਰਾ ਪ੍ਰਦੇਸ਼ ਦੀ ਉਦੈਗਿਰੀ ਸੀਟ ਤੋਂ ਸਾਂਸਦ ਹਨ ਨਾਇਡੂ ਨੇ ਆਪਣਾ ਰਾਜਨੀਤਿਕ ਸਫਰ ਸੰਨ 1967 ‘ਚ ਏਬੀਵੀਪੀ ਨਾਲ ਜੁੜਦਿਆਂ ਵਿਦਿਆਰਥੀ ਨੇਤਾ ਦੇ ਤੌਰ ‘ਤੇ ਸ਼ੁਰੂ ਕੀਤਾ ਜਿਸ ਉਪਰੰਤ 1973 ‘ਚ ਆਰਐੱਸਐੱਸ ਜੁਆਇੰਨ ਕਰ ਲਿਆ ਉਹ 1972 ‘ਚ ਜੈ ਆਂਧਰਾ ਅੰਦੋਲਨ ਦੌਰਾਨ ਚਰਚਾ ਦਾ ਵਿਸ਼ਾ ਬਣੇ ਸਨ ਨਾਇਡੂ ਸੰਨ 1975 ‘ਚ ਐਮਰਜੈਂਸੀ ਦੇ ਦਿਨਾਂ ‘ਚ ਜੇਲ੍ਹ ਵੀ ਗਏ ਮਹਿਜ 29 ਸਾਲ ਦੀ ਉਮਰ ‘ਚ ਉਹ 1978 ‘ਚ ਪਹਿਲੀ ਵਾਰ ਨੇਲਲੋਰ ਸੀਟ ਤੋਂ ਵਿਧਾਇਕ ਬਣੇ

ਇਸ ਉਪਰੰਤ ਉਹ 1983 ‘ਚ ਮੁੜ ਇਸੇ ਸੀਟ ਤੋਂ ਦੁਬਾਰਾ ਵਿਧਾਨ ਸਭਾ ਪਹੁੰਚੇ ਤੇ ਹੌਲੀ-ਹੌਲੀ ਰਾਜ ‘ਚ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਬਣਕੇ ਉੱਭਰੇ ਇਸ ਦੌਰਾਨ ਸੰਨ 1980 ਤੋਂ 1983 ਤੱਕ ਉਹ ਆਂਧਰਾ ਪ੍ਰਦੇਸ਼ ਦੇ ਭਾਜਪਾ ਨੌਜਵਾਨ ਮੋਰਚਾ ਦੇ ਰਾਸ਼ਟਰੀ ਉੱਪ ਪ੍ਰਧਾਨ ਰਹੇ

ਵਾਜਪਾਈ ਸਰਕਾਰ ‘ਚ ਸਨ ਪੇਂਡੂ ਵਿਕਾਸ ਮੰਤਰੀ ਬਣੇ

1980 ਤੋਂ 1985 ਤੱਕ ਉਹ ਆਂਧਰਾ ਪ੍ਰਦੇਸ਼ ‘ਚ ਭਾਜਪਾ ਵਿਧਾਇਕ ਦਲ ਦੇ ਨੇਤਾ ਰਹੇ 1988 ਤੋਂ 1993 ਤੱਕ ਉਹ ਆਂਧਰਾ ਭਾਜਪਾ ਦੇ ਪ੍ਰਧਾਨ ਬਣੇ ਇਸ ਉਪਰੰਤ ਉਹ ਕੇਂਦਰੀ ਸਤਰ ‘ਤੇ ਪਾਰਟੀ ‘ਚ ਆਏ 1993 ਤੋਂ 2000 ਤੱਕ ਉਹ ਭਾਜਪਾ ਦੇ ਰਾਸ਼ਟਰੀ ਮੁੱਖ ਸਕੱਤਰ ਰਹੇ ਨਾਇਡੂ ਪਹਿਲੀ ਵਾਰ ਕਰਨਾਟਕ ਤੋਂ ਰਾਜ ਸਭਾ ਲਈ 1998 ‘ਚ ਚੁਣੇ ਗਏ ਸਨ ਇਸ ਤੋਂ ਬਾਅਦ ਉਹ 2004, 2010 ਅਤੇ 2016 ‘ਚ ਉਹ ਰਾਜ ਸਭਾ ਸਾਂਸਦ ਬਣੇ 1999 ‘ਚ ਐੱਨਡੀਏ ਦੀ ਜਿੱਤ ਤੋਂ ਬਾਅਦ ਉਹ ਅਟਲ ਬਿਹਾਰੀ ਭਾਜਪਾ ਦੀ ਸਰਕਾਰ ‘ਚ ਪੇਂਡੂ ਵਿਕਾਸ ਮੰਤਰੀ ਬਣੇ

2002 ‘ਚ ਉਹ ਪਹਿਲੀ ਵਾਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣੇ ਪਾਰਟੀ ਨੇ ਦਸੰਬਰ 2002 ‘ਚ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਇਸ ਤੋਂ ਬਾਅਦ ਮੁੜ ਪਾਰਟੀ ਨੇ 2004 ‘ਚ ਉਨ੍ਹਾਂ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ  2004 ‘ਚ ਐੱਨਡੀਏ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ 2014 ‘ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਜਿੰਮਾ ਸੌਂਪਿਆ ਗਿਆ ਜੇਕਰ ਇਸ ਵਾਰ ਨਾਇਡੂ ਇਹ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਸਾਹਮਣੇ ਬਤੌਰ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਦੇ ਤੌਰ ‘ਤੇ ਕਈ ਚੁਣੌਤੀਆਂ ਹੋਣਗੀਆਂ

ਕਈ ਵਾਰ ਪਾਰਟੀ ਲਈ ਬਣੇ ਸੰਕਟਮੋਚਕ

ਵੈਂਕੱਈਆ ਨਾਇਡੂ ਨੂੰ ਭਾਜਪਾ ਸਰਕਾਰ ਦੇ ਸੰਕਟਮੋਚਕ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ ਕਈ ਵੱਡੇ ਮੁੱਦਿਆਂ ‘ਤੇ ਉਨ੍ਹਾਂ ਨੇ ਸੰਸਦ ‘ਚ ਵਿਰੋਧੀ ਧਿਰਾਂ ‘ਤੇ ਮਜ਼ਾਕੀਆ ਅੰਦਾਜ਼ ‘ਚ ਤੰਜ ਕਸੇ ਹਨ ਜਦੋਂ ਵੀ ਕਦੇ ਵਿਰੋਧੀ ਧਿਰਾਂ ਸਰਕਾਰ ‘ਤੇ ਹਮਲਾਵਰ ਹੋਈਆਂ ਹਨ ਤਾਂ ਕਈ ਵਾਰੀ ਨਾਇਡੂ ਨੇ ਅੱਗੇ ਆਕੇ ਵਿਰੋਧੀਆਂ  ਨੂੰ ਆਪਣੇ ਤਿੱਖੇ ਅਤੇ ਕਦੇ ਮਜ਼ਾਕੀਆ ਲਹਿਜੇ ਨਾਲ ਸ਼ਾਂਤ ਕਰਨ ਦਾ ਕੰਮ ਕੀਤਾ
ਭਾਜਪਾ ਸਰਕਾਰ ਨੇ ਗੁਡਸ ਤੇ ਸਰਵਿਸ ਟੈਕਸ (ਜੀਐੱਸਟੀ) ਬਿੱਲ ‘ਤੇ ਸਮਰਥਨ ਅਤੇ ਰਾਸ਼ਟਰਪਤੀ ਚੋਣਾਂ ਦੇ ਸਬੰਧ ‘ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਨਾਇਡੂ ਨੂੰ ਚੁਣਿਆ ਸੀ

ਨਾਇਡੂ ਨੂੰ ਹੈ 525 ਸਾਂਸਦਾਂ ਦਾ ਸਮਰਥਨ

ਉੱਪ ਰਾਸ਼ਟਰਪਤੀ ਚੋਣ ‘ਚ ਲੋਕ ਸਭਾ ਦੇ 545 ਅਤੇ ਰਾਜ ਸਭਾ ਦੇ 245 ਸਾਂਸਦ ਵੋਟ ਪਾਉਂਦੇ ਹਨ ਮੌਜੂਦਾ ਸਮੇਂ ਲੋਕ ਸਭਾ ਅਤੇ ਰਾਜ ਸਭਾ ਦੀਆਂ ਦੋ-ਦੋ ਸੀਟਾਂ ਖਾਲੀ ਹਨ ਇਸ ਲਈ ਇਸ ਵਾਰ ਕੁੱਲ 786 ਸਾਂਸਦ ਉੱਪ ਰਾਸ਼ਟਰਪਤੀ ਦਾ ਫੈਸਲਾ ਕਰਨਗੇ ਮੌਜੂਦਾ ਸਮੇਂ ਐੱਨਡੀਏ ਕੋਲ ਕਰੀਬ 425 ਸਾਂਸਦ ਹਨ ਜਦਕਿ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਨੂੰ ਮਿਲਾਕੇ ਇਹ ਅੰਕੜਾ 525 ਤੱਕ ਪਹੁੰਚ ਜਾਂਦਾ ਹੈ ਜੋ ਜਿੱਤ ਲਈ ਕਾਫੀ ਹੈ ਦੂਜੇ ਪਾਸੇ ਯੂਪੀਏ ਕੋਲ ਸਿਰਫ 261 ਸਾਂਸਦਾਂ ਦਾ ਸਮਰਥਨ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।