ਵਾਹਨ ਨੇ ਖੇਡਦੇ ਬੱਚਿਆਂ ਨੂੰ ਕੁਚਲਿਆ, ਇੱਕ ਦੀ ਮੌਤ, ਇੱਕ ਜਖ਼ਮੀ

Road Accident
Jaipur-Ajmer Highway Accident: ਰਾਜਸਥਾਨ ’ਚ ਭਿਆਨਕ ਹਾਦਸਾ, 8 ਮੌਤਾਂ, ਕਈ ਜਖਮੀ

ਵਾਹਨ ਨੇ ਖੇਡਦੇ ਬੱਚਿਆਂ ਨੂੰ ਕੁਚਲਿਆ, ਇੱਕ ਦੀ ਮੌਤ, ਇੱਕ ਜਖ਼ਮੀ

ਪੰਨਾ (ਏਜੰਸੀ)। ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ’ਚ ਇਕ ਚਾਰ ਪਹੀਆ ਵਾਹਨ ਉਨ੍ਹਾਂ ਦੇ ਘਰ ਦੇ ਸਾਹਮਣੇ ਖੇਡ ਰਹੇ ਬੱਚਿਆਂ ’ਤੇ ਚੜ੍ਹ ਗਿਆ, ਜਿਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਧਰਮਪੁਰ ਥਾਣਾ ਖੇਤਰ ਦੇ ਗੁਲਾਬੀਪੁਰ ਪਿੰਡ ਵਿੱਚ ਕੱਲ੍ਹ ਇੱਕ ਬੇਲਗਾਮ ਬੋਲੈਰੋ ਨੇ ਘਰ ਦੇ ਸਾਹਮਣੇ ਖੇਡ ਰਹੇ ਬੱਚਿਆਂ ਨੂੰ ਕੁਚਲ ਦਿੱਤਾ। ਇਸ ਘਟਨਾ ਵਿੱਚ ਦੋਵੇਂ ਬੱਚੇ ਅਨੁਭਵ ਅਤੇ ਸ਼ਿਵਮੰਗਲ ਲੋਧ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਅਨੁਭਵ ਨੂੰ ਮਿ੍ਰਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਵਾਹਨ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ