ਵੇਦਾਂਤਾ ਨੇ ਕੋਰੋਨਾ ਤੋਂ ਪ੍ਰਭਾਵਿਤ ਵਰਗਾਂ ਲਈ 100 ਕਰੋੜ ਦਾ ਰਾਹਤ ਫੰਡ ਕੀਤਾ ਸਥਾਪਿਤ

ਵੇਦਾਂਤਾ ਚੇਅਰਮੈਨ ਅਨਿਲ ਅਗਰਵਾਲ ਨੇ ਹੋਰਨਾਂ ਕਾਰਪੋਰੇਟ ਘਰਾਣਿਆਂ ਨੂੰ ਵੀ ਮੱਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ

ਮਾਨਸਾ, (ਸੁਖਜੀਤ ਮਾਨ) ਧਾਤੂ ਤੇ ਮਾਈਨਿੰਗ ਦੇ ਖੇਤਰ ‘ਚ ਵਿਸ਼ਵ ਪੱਧਰੀ ਕੰਪਨੀ ਵੇਦਾਂਤਾ ਲਿਮਟਿਡ ਨੇ ਆਪਣੇ ਸਮਾਜਿਕ ਫਰਜ਼ਾਂ ਤਹਿਤ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਦੇ ਯਤਨਾਂ ਤਹਿਤ 100 ਕਰੋੜ ਰੁਪਏ ਦਾ ਰਾਹਤ ਕੋਸ਼ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਇਸ ਰਾਹਤ ਕੋਸ਼ ‘ਚੋਂ ਕੱਚੇ ਕਾਮਿਆਂ, ਪੱਕੇ ਕਾਮਿਆਂ ਅਤੇ ਠੇਕਾ ਅਧਾਰਿਤ ਕਾਮਿਆਂ ਦੀ ਰੋਜ਼ੀ ਰੋਟੀ ਤੋਂ ਇਲਾਵਾ ਸਿਹਤ ਦੀ ਦੇਖਭਾਲ ਕੰਪਨੀ ਦੇ ਵੱਖ-ਵੱਖ ਥਾਵਾਂ ‘ਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ

ਅਨਿਲ ਅਗਰਵਾਲ ਚੇਅਰਮੈਨ ਵੇਦਾਂਤਾ ਲਿਮਟਿਡ ਨੇ ਦੱਸਿਆ ਕਿ ਸਮੁੱਚਾ ਵਿਸ਼ਵ ਇਸ ਵਾਲੇ ਕੋਰੋਨਾ ਦੇ ਖਿਲਾਫ਼ ਇੱਕਜੁਟ ਹੋ ਕੇ ਲੜਾਈ ਲੜ ਰਿਹਾ ਹੈ ਰਾਜ ਸਰਕਾਰਾਂ ਦੇ ਨਾਲ-ਨਾਲ ਭਾਰਤ ਸਰਕਾਰ ਨੇ ਹੁਣ ਤੱਕ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਾਫੀ ਕੁੱਠ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਵੀ ਮਹੱਤਵਪੂਰਨ ਹੈ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦੀ ਦੇਖਭਾਲ ਕਰਨ ਲਈ ਕਾਰਪੋਰੇਟ ਘਰਾਣੇ ਵੀ ਸਹਾਇਤਾ ਕਰਨ ਚੇਅਰਮੈਨ ਨੇ ਦੱਸਿਆ ਕਿ ਵੇਦਾਂਤਾ ਦਾ ਇਹ ਕੋਸ਼ ਇਸ ਸਹਾਇਤਾ ਵੱਲ ਪਹਿਲਾ ਕਦਮ ਹੈ ਅਤੇ ਜ਼ਰੂਰਤ ਪਈ ਤਾਂ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ ਉਨ੍ਹਾਂ ਇਹ ਵੀ ਦਾਅਵਾ ਕੀ ਤਾ ਕਿ ਇਸ ਦੌਰਾਨ ਉਹ ਆਪਣੇ ਅਸਥਾਈ ਕਰਮਚਾਰੀਆਂ ਸਮੇਤ ਕਿਸੇ ਵੀ ਕਰਮਚਾਰੀ ਦੀ ਤਨਖਾਹ ‘ਚ ਕਟੌਤੀ ਨਹੀਂ ਕਰਨਗੇ ਅਤੇ ਨਾ ਹੀ ਕੰਮ ਤੋਂ ਹਟਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਵੇਦਾਂਤਾ ਸਮੂਹ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆਤ ਹਿੱਤ ਵਿਸ਼ੇਸ਼ ਤੌਰ ‘ਤੇ ਬੀਮਾ ਵੀ ਕੀਤਾ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।