ਕੋਟਕਪੂਰਾ (ਅਜੈ ਮਨਚੰਦਾ)। ਇਲਾਕੇ ਦੀ ਵਿੱਦਿਆ ਤੇ ਖੇਡਾਂ ਦੇ ਖੇਤਰ ਵਿੱਚ ਜਾਣੀ ਜਾਂਦੀ ਮੋਹਰੀ ਸੰਸਥਾ ਵਜੋਂ ਜਾਣੇ ਜਾਂਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕ਼ੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਮਿਤੀ 28 ਅਕਤੂਬਰ ਦਿਨ ਸ਼ਨੀਵਾਰ ਨੂੰ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਦੱਸਿਆ ਕਿ ਇਹ ਕੈਂਪ ਮਰਹੂਮ ਪ੍ਰਿੰ: ਸਵਰਨਜੀਤ ਕੌਰ‘‘ਸਿੰਮੀ’’ ਥਾਪਰ ਦੀ ਨਿੱਘੀ ਯਾਦ ’ਚ ਲਗਾਇਆ ਜਾ ਰਿਹਾ ਹੈ ਤੇ ਇਸ ਖੂਨਦਾਨ ਕੈਂਪ ਰਾਹੀਂ ਬੱਚਿਆਂ ਦੇ ਮਾਤਾ/ਪਿਤਾ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮਹਾਂਦਾਨ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਪਾਉਣ ਲਈ ਅਪੀਲ ਕੀਤੀ। (Blood Donation Camp)
ਇਸ ਕੈਂਪ ਦੀ ਅਗਵਾਈ ਪੀਬੀਜੀ ਵੈੱਲਫੇਅਰ ਕਲੱਬ ਕੋਟਕਪੂਰਾ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਉਹਨਾਂ ਦੀ ਟੀਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਖੂਨਦਾਨ ਕੈਂਪ ਨੂੰ ਲੈ ਕੇ ਇਲਾਕੇ ਦੇ ਨੌਜਵਾਨਾਂ ਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਐੱਚ ਐੱਸ ਸਾਹਨੀ ਨੇ ਖੂਨਦਾਨ ਨੂੰ ਮਹਾਂਦਾਨ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਨੁੱਖ ਖੂਨ ਦਾਨ ਕਰਕੇ ਕਿਸੇ ਇਨਸਾਨ ਦੀ ਜਾਨ ਬਚਾ ਸਕਦਾ ਹੈ ਤੇ ਇਹ ਉਸ ਲਈ ਜਿੰਦਗੀ ਦਾ ਸਭ ਤੋਂ ਵੱਡਾ ਦਾਨ ਹੁੰਦਾ ਹੈ ਕਿਉਂਕਿ ਇਹੀ ਦਾਨ ਅਸੀਂ ਸਿਰਫ ਜਿਉਂਦੇ ਜੀਅ ਕਰ ਸਕਦੇ ਹਾਂ। (Blood Donation Camp)
Same Sex Marriage in India : ਸਮਲਿੰਗੀ ਵਿਆਹ ’ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਸਾਡੇ ਦੁਆਰਾ ਦਾਨ ਕੀਤੇ ਖੂਨ ਨਾਲ ਕਿਸੇ ਵੀ ਲੋੜਵੰਦ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਇਸ ਸਮੇਂ ਟਰੱਸਟ ਦੇ ਮੈਂਬਰ ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ, ਕਾਲਜ ਦੇ ਪ੍ਰਿੰਸੀਪਲ ਨਰਿੰਦਰ ਮੱਕੜ, ਪ੍ਰਿੰਸੀਪਲ ਮਨਜੀਤ ਕੌਰ, ਕੈਂਪ ਦੇ ਇੰਚਾਰਜ਼ ਮੋਹਨ ਸਿੰਘ, ਸਹਿ ਇੰਚਾਰਜ਼ ਜਸਪਾਲ ਸਿੰਘ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਦਰਸ਼ਨਾਂ ਕੌੜਾ, ਜਸਪਿੰਦਰ ਕੌਰ, ਅਨੂ ਬਾਲੀ, ਰਜਨੀ , ਅਮਨਦੀਪ ਸਿੱਧੂ ਤੇ ਰੇਣੂਕਾ ਹਾਜ਼ਰ ਸਨ।