ਡਾਮ ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਖੋਜਕਾਰ, ਯੂਰਪੀ ਖੋਜ ਯੁਗ ਦੇ ਸਭ ਤੋਂ ਸਫ਼ਲ ਖੋਜਕਾਰਾਂ ਵਿਚੋਂ ਇੱਕ ਅਤੇ ਯੂਰਪ ਤੋਂ ਭਾਰਤ ਸਿੱਧੀ ਯਾਤਰਾ ਕਰਨ ਵਾਲੇ ਜਹਾਜ਼ਾਂ ਦਾ ਕਮਾਂਡਰ ਸੀ, ਜੋ ਕੇਪ ਆਫ਼ ਗੁਡ ਹੋਪ, ਅਫ਼ਰੀਕਾ ਦੇ ਦੱਖਣੀ ਕੋਨੇ ਤੋਂ ਹੁੰਦੇ ਹੋਏ ਭਾਰਤ ਪਹੁੰਚਿਆ ਉਨ੍ਹਾਂ ਦੇ ਜਨਮ ਦੀ ਸਟੀਕ ਤਰੀਕ ਜਾਂ ਸਾਲ ਦਾ ਪੱਕਾ ਪਤਾ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਜਨਮ 1460 ਜਾਂ 1469 ਵਿਚ ਸਾਈਨਸ, ਪੁਰਤਗਾਲ ਦੇ ਦੱਖਣੀ-ਪੱਛਮੀ ਕੰਢੇ ਨੇੜੇ ਹੋਇਆ ਸੀ ਉਹ ਸਮੁੰਦਰੀ ਜਹਾਜ਼ ਦੁਆਰਾ ਤਿੰਨ ਵਾਰ ਭਾਰਤ ਆਇਆ ਵਾਸਕੋ ਡੀ ਗਾਮਾ ਨੂੰ ਭਾਰਤ ਦੇ (ਸਮੁੰਦਰੀ ਰਸਤੇ ਦੁਆਰਾ) ਖੋਜੀ ਤੋਂ ਇਲਾਵਾ ਅਰਬ ਸਾਗਰ ਦੇ ਮਹੱਤਵਪੂਰਨ ਸਮੁੰਦਰੀ ਸੈਨਿਕ ਅਤੇ ਈਸਾਈ ਧਰਮ ਦੇ ਰੱਖਿਅਕ ਦੇ ਤੌਰ ‘ਤੇ ਵੀ ਮੰਨਿਆ ਜਾਂਦਾ ਹੈ ਉਨ੍ਹਾਂ ਦੀ ਪਹਿਲੀ ਅਤੇ ਬਾਅਦ ਦੀਆਂ ਯਾਤਰਾਵਾਂ ਦੌਰਾਨ ਲਿਖੇ ਗਏ ਘਟਨਾਕ੍ਰਮ ਨੂੰ ਸੋਲ੍ਹਵੀਂ ਸਦੀ ਦੇ ਅਫ਼ਰੀਕਾ ਅਤੇ ਕੇਰਲ ਦੇ ਜਨਜੀਵਨ ਦਾ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ 24 ਦਸੰਬਰ 1524 ਨੂੰ ਕੋਚੀ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।