‘ਵਰਸਿਟੀ ਹੰਗਾਮਾ: ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਫ਼ੀਸ ਵਾਧੇ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ 53 ਵਿਦਿਆਰਥੀਆਂ ਵਿੱਚੋਂ 48 ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ ਤੇ ਬਾਕੀ ਪੰਜ ਵਿਦਿਆਰਥੀਆਂ ਦੀ ਜ਼ਮਾਨਤ ਫਿਲਹਾਲ ਰੁਕ ਗਈ ਅਤੇ ਇਸ ‘ਤੇ ਅਦਾਲਤ ਫੈਸਲਾ ਸੋਮਵਾਰ ਨੂੰ ਕਰੇਗੀ ।

ਜਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਅਤੇ ਵਿਦਿਆਰਥੀਆਂ ਦੌਰਾਨ 11 ਮਾਰਚ ਨੂੰ ਹੰਗਾਮਾ ਹੋਇਆ ਸੀ ਜਿਸ ਵਿੱਚ ਪੁਲਿਸ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਜ਼ਖਮੀ ਹੋਏ ਸਨ ਇਸ ਤੋਂ ਬਾਅਦ ਪੁਲਿਸ ਨੇ 53 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਦੰਗਾ ਭੜਕਾਉਣ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਸੀ ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਵਿੱਚ ਤਿੰਨ ਵਿਦਿਆਰਥਣਾਂ ਵੀ ਸਨ, ਇਨ੍ਹਾਂ ਵਿੱਚੋਂ 48 ਵਿਦਿਆਰਥੀਆਂ ਨੂੰ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।