ਗੋਇਲ ਦੇ ਮੰਤਰੀ ਬਣਨ ਨਾਲ ਹਲਕੇ ਦੀ ਬਦਲੇਗੀ ਨੁਹਾਰ : ਆਗੂ
Lehragaga News : (ਰਾਜ ਸਿੰਗਲਾ) ਲਹਿਰਾਗਾਗਾ। ਲਹਿਰਾਗਾਗਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਪੰਜਾਬ ਵਜ਼ਾਰਤ ’ਚ ਸ਼ਾਮਲ ਹੋਣ ’ਤੇ ਹਲਕੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਗੋਇਲ ਨੂੰ ਮੰਤਰੀ ਬਣਨ ’ਤੇ ਮੁਬਾਰਕਬਾਦ ਦਿੱਤੀ ਇਸ ਮੌਕੇ ਸੰਸਥਾਵਾਂ ਦੇ ਆਗੂਆਂ ’ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਸ਼ਹਿਰ ’ਚ ਕਿਤੇ ਢੋਲ ਦੀ ਤਾਲ ’ਤੇ ਭੰਗੜੇ ਪਾਏ ਜਾ ਰਹੇ ਸਨ ਅਤੇ ਕਿਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਸੀ। Lehragaga News
ਇਹ ਵੀ ਪੜ੍ਹੋ: ਕਿਸਾਨਾਂ ਲਈ ਖੁਸ਼ਖਬਰੀ : ਆਰਬੀਆਈ ਨੇ ਪੰਜਾਬ ਲਈ ਜਾਰੀ ਕੀਤੀ ਸੀਸੀਐਲ
ਵੱਖ-ਵੱਖ ਆਗੂਆਂ ਨੇ ਕਿਹਾ ਕਿ ਮੰਤਰੀ ਗੋਇਲ ਲਹਿਰਾਗਾਗਾ ਹਲਕੇ ’ਤੇ ਪੱਛੜੇਪਣ ਦਾ ਦਾਗ ਮਿਟਾਉਣ ’ਚ ਆਪਣਾ ਪੂਰਾ ਯੋਗਦਾਨ ਦੇਣਗੇ ਅਤੇ ਹਲਕੇ ਦੀ ਨੁਹਾਰ ਬਦਲਣ ’ਚ ਕੋਈ ਕਸਰ ਨਹੀਂ ਛੱਡਣਗੇ ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਬਰਿੰਦਰ ਗੋਇਲ ਨੂੰ ਮੰਤਰੀ ਬਣਾ ਕੇ ਅਗਰਵਾਲ ਸਮਾਜ ਦਾ ਸਿਰ ਕੀਤਾ ਉੱਚਾ : ਦੀਪੂ ਗਰਗ
ਜ਼ਿਲ੍ਹਾ ਅਗਰਵਾਲ ਸਭਾ ਯੂਥ ਦੇ ਵਾਈਸ ਪ੍ਰਧਾਨ ਦੀਪੂ ਗਰਗ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਬਰਿੰਦਰ ਗੋਇਲ ਨੂੰ ਮੰਤਰੀ ਬਣਾ ਕੇ ਅਗਰਵਾਲ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਉਨ੍ਹਾਂ ਕਿਹਾ ਕਿ ਗੋਇਲ ਪਰਿਵਾਰ ਹਰ ਸਮੇਂ ਹਰ ਲੋੜਵੰਦ ਵਿਅਕਤੀ ਦੇ ਨਾਲ ਦਿਨ ਰਾਤ ਖੜ੍ਹਾ ਹੈ। ਹਰ ਵਰਗ ਲਈ ਬਿਨਾਂ ਕਿਸੇ ਭੇਦਭਾਵ ਤੋਂ ਹਲਕਾ ਵਿਧਾਇਕ ਹੋਣ ਦੇ ਨਾਤੇ ਵੀ ਸਾਰਿਆਂ ਦੇ ਕੰਮ ਸਮੇਂ ਸਿਰ ਕਰਦੇ ਹਨ। Lehragaga News:
ਪਾਰਟੀ ਪ੍ਰਤੀ ਵਫਾਦਾਰੀ ਦਾ ਮਿਲਿਆ ਇਨਾਮ : ਜਸ ਪੇਂਟਰ
ਗਰੀਬ ਪਰਿਵਾਰ ਫੰਡ ਅਤੇ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਦੇ ਸੰਸਥਾਪਕ ਜਸ ਪੇਂਟਰ ਨੇ ਬਰਿੰਦਰ ਗੋਇਲ ਨੂੰ ਮੰਤਰੀ ਬਣਨ ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਬਰਿੰਦਰ ਗੋਇਲ ਦਾ ਸਾਰਾ ਹੀ ਪਰਿਵਾਰ ਸਾਰੇ ਹੀ ਸੰਸਥਾਵਾਂ ਦਾ ਮਾਣ ਰੱਖਦਾ ਹੈ। ਕਦੇ ਵੀ ਕਿਸੇ ਵੀ ਸੰਸਥਾ ਨੂੰ ਕੋਈ ਵੀ ਕੰਮ ਹੁੰਦਾ ਹੈ। ਉਹ ਪਹਿਲ ਦੇ ਅਧਾਰ ਤੇ ਕਰਦੇ ਹਨ ਸਾਨੂੰ ਹੁਣ ਪੂਰੀ ਉਮੀਦ ਹੈ ਕਿ ਸ਼ਹਿਰ ਦਾ ਇਹੋ ਜਿਹਾ ਕੋਈ ਕੰਮ ਨਹੀਂ ਹੋਵੇਗਾ, ਜੋ ਬਰਿੰਦਰ ਗੋਇਲ ਨਹੀਂ ਕਰਨਗੇ।
ਲੋਕਾਂ ਦੇ ਪਿਆਰ ਤੇ ਵਿਸ਼ਵਾਸ ਨੇ ਬਣਾਇਆ ਬਰਿੰਦਰ ਗੋਇਲ ਨੂੰ ਮੰਤਰੀ : ਰਾਹੁਲ ਮਿੱਤਲ
ਸਨਾਤਨ ਧਰਮ ਮੰਦਿਰ ਯੂਥ ਕਮੇਟੀ ਦੇ ਪ੍ਰਧਾਨ ਡਾ. ਰਾਹੁਲ ਮਿੱਤਲ ਨੇ ਬਰਿੰਦਰ ਗੋਇਲ ਨੂੰ ਮੰਤਰੀ ਬਣਨ ’ਤੇ ਆਖਿਆ ਕੀ ਸਾਡੇ ਸ਼ਹਿਰ ਲਈ ਬਹੁਤ ਹੀ ਫਕਰ ਦੀ ਗੱਲ ਹੈ ਬਰਿੰਦਰ ਗੋਇਲ ਦਾ ਸਾਰਾ ਹੀ ਪਰਿਵਾਰ ਲੋਕਾਂ ਦੀ ਸੇਵਾ ’ਚ ਲੱਗਿਆ ਰਹਿੰਦਾ ਹੈ ਲੋਕਾਂ ਦੇ ਪਿਆਰ ਤੇ ਵਿਸ਼ਵਾਸ ਨੇ ਹੀ ਬਰਿੰਦਰ ਗੋਇਲ ਨੂੰ ਮੰਤਰੀ ਬਣਾਇਆ ਹੈ ਆਸ ਕਰਦੇ ਹਾਂ ਕਿ ਮੰਤਰੀ ਬਣਨ ਉਪਰੰਤ ਗੋਇਲ ਬਿਨਾਂ ਕਿਸੇ ਭੇਦਭਾਵ ਦੇ ਹਰ ਇੱਕ ਇਨਸਾਨ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਨਗੇ।
ਇਮਾਨਦਾਰੀ ਦੇ ਜਜ਼ਬੇ ਦੀ ਬਦੌਲਤ ਮਿਲਿਆ ਮੁਕਾਮ : ਮੋਨੂ ਸ਼ਰਮਾ
ਪ੍ਰਾਚੀਨ ਸ਼ਿਵ ਦੁਰਗਾ ਮੰਦਿਰ ਦੇ ਮੁੱਖ ਪੁਜਾਰੀ ਮੋਨੂ ਸ਼ਰਮਾ ਨੇ ਗੋਇਲ ਪਰਿਵਾਰ ਨੂੰ ਵਧਾਈਆਂ ਦਿੰਦੇ ਹੋਏ ਆਖਿਆ ਕਿ ਨਸ਼ਿਆਂ ਤੋਂ ਦੂਰ ਅਤੇ ਆਪਣੀ ਇਮਾਨਦਾਰੀ ਦੇ ਜਜ਼ਬੇ ਦੇ ਨਾਲ ਗੋਇਲ ਪਰਿਵਾਰ ਨੇ ਇਹ ਮੁਕਾਮ ਹਾਸਲ ਕੀਤਾ ਹੈ ਮੰਦਿਰ ’ਚ ਚਲੀ ਅਨੂਪੂਰਨਾ ਰਸੋਈ ’ਚ ਵੀ ਗੋਇਲ ਪਰਿਵਾਰ ਦਾ ਪੂਰਾ ਯੋਗਦਾਨ ਹੈ ਸਾਨੂੰ ਪੂਰੀ ਉਮੀਦ ਹੈ ਕਿ ਲਹਿਰਾਗਾਗਾ ਹਲਕੇ ਦੇ ਬਿਹਤਰੀ ਦੇ ਲਈ ਵੱਡੇ ਫੈਸਲੇ ਲਏ ਜਾਣਗੇ।
ਗੋਇਲ ਬਿਨਾ ਪੱਖਪਾਤ ਤੋਂ ਕਰਨਗੇ ਕੰਮ : ਬੰਟੀ
ਜੈ ਸ਼੍ਰੀ ਵਿਲੇਜ ਰਾਮਲੀਲਾ ਕਲੱਬ ਦੇ ਪ੍ਰਧਾਨ ਬੰਟੀ ਨੇ ਬਰਿੰਦਰ ਗੋਇਲ ਨੂੰ ਮੰਤਰੀ ਬਣਨ ’ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰਾਮਲੀਲ੍ਹਾ ਚੱਲਦੀ ਆ ਰਹੀ। ਰਾਮਲੀਲ੍ਹਾ ਚਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਗੋਇਲ ਪਰਿਵਾਰ ਦਾ ਰਿਹਾ। ਅਸੀਂ ਕਦੇ ਵੀ ਕੋਈ ਵੀ ਕੰਮ ਗੋਇਲ ਪਰਿਵਾਰ ਨੂੰ ਆਖਦੇ ਤਾਂ ਪਹਿਲ ਦੇ ਅਧਾਰ ’ਤੇ ਸਾਡਾ ਕੰਮ ਹੁੰਦਾ। ਸਾਨੂੰ ਹੁਣ ਵੀ ਪੂਰੀ ਉਮੀਦ ਹੈ ਕਿ ਬਰਿੰਦਰ ਗੋਇਲ ਨੂੰ ਮੰਤਰੀ ਬਣਨ ’ਤੇ ਆਪਣੀ ਡਿਊਟੀ ਇਮਾਨਦਾਰੀ ਅਤੇ ਬਿਨਾਂ ਪੱਖਪਾਤ ਤੋਂ ਕਰਨਗੇ।
ਰੁਕੇ ਹੋਏ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਉਮੀਦ : ਰਾਜ ਸ਼ਰਮਾ
ਲਹਿਰਾਗਾਗਾ ਦੀ ਕਾਲੀ ਮਾਤਾ ਮੰਦਿਰ ਕਮੇਟੀ ਅਤੇ ਸੰਕੀਰਤਨ ਮੰਡਲ ਲਹਿਰਾਂ ਗਾਗਾ ਦੇ ਪ੍ਰਧਾਨ ਰਾਜ ਸ਼ਰਮਾ ਨੇ ਬਰਿੰਦਰ ਗੋਇਲ ਨੂੰ ਮੰਤਰੀ ਬਣਨ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਮੰਤਰੀ ਅਹੁਦਾ ਮਿਲਣ ਤੋਂ ਬਾਅਦ ਵੀ ਬਰਿੰਦਰ ਗੋਇਲ ਸਾਰੀ ਸੰਸਥਾਵਾਂ ਦਾ ਮਾਨ ਸਨਮਾਨ ਪਹਿਲਾਂ ਦੀ ਤਰ੍ਹਾਂ ਹੀ ਕਰਦੇ ਰਹਿਣਗੇ। ਆਪਣੀ ਡਿਊਟੀ ਨੂੰ ਫਰਜ਼ ਸਮਝਦੇ ਹੋਏ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸ਼ਹਿਰ ਦੇ ਵਿਕਾਸ ਦੇ ਲਈ ਆਪਣਾ ਯੋਗਦਾਨ ਪਾਉਣਗੇ ਸ਼ਹਿਰ ’ਚ ਰੁਕੇ ਹੋਏ ਕੰਮ ਪਹਿਲ ਦੇ ਅਧਾਰ ’ਤੇ ਪੂਰੇ ਕਰਵਾਉਣਗੇ। Lehragaga News: