ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਫਰੀਦਕੋਟ) ਦੇ ਬਾਰ੍ਹਵੀਂ (ਮੈਡੀਕਲ) ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਇਓਲੋਜੀ ਵਿਸ਼ੇ ਵਿੱਚ ਕੀਤੀ ਗਈ ਖੋਜ ਅੱਜ ਅੰਤਰਰਾਸ਼ਟਰੀ ਜਨਰਲ ਵਿੱਚ ਛਪ ਚੁੱਕੀ ਹੈ।
ਇਹ ਵੀ ਪੜ੍ਹੋ: One Nation One Election: ਇਕ ਦੇਸ਼, ਇਕ ਚੋਣ ਨੂੰ ਮਨਜ਼ੂਰੀ, ਸਰਦ ਰੁੱਤ ਸੈਸ਼ਨ ‘ਚ ਪੇਸ਼ ਕੀਤਾ ਜਾਵੇਗਾ ਬਿੱਲ
ਇਹ ਖੋਜ ਵੰਸ਼ਪ੍ਰੀਤ ਸਿੰਘ ਅਤੇ ਹਰਪ੍ਰੀਤ ਕੁਮਾਰ ਦੁਆਰਾ ਬਾਇਓਲੋਜੀ ਲੈਕਚਰਾਰ ਡਾ. ਰਾਏ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਅਤੇ ਨਿਗਰਾਨ ਅਧਿਆਪਕ ਡਾ. ਰਾਏ ਸਿੰਘ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਸਾਡਾ ਸਕੂਲ ਪਿਛਲੇ ਦੋ ਸਾਲ ਤੋਂ ਲਗਾਤਾਰ ਅੰਤਰਰਾਸ਼ਟਰੀ ਪੱਧਰ ਵਿੱਚ ਆਪਣੀਆਂ ਖੋਜਾਂ ਨੂੰ ਛਾਪਦਾ ਆ ਰਿਹਾ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਸਾਨੂੰ ਸਾਇੰਸ ਵਰਗੇ ਵਿਸ਼ਿਆਂ ਵਿੱਚ ਪ੍ਰੈਕਟੀਕਲ ਕਰਨਾ ਸਮੇਂ ਦੀ ਲੋੜ ਹੈ ਜਿਸ ਸਦਕਾ ਹੀ ਵੱਡੇ-ਵੱਡੇ ਵਿਗਿਆਨੀ ਪੈਦਾ ਹੋ ਸਕਦੇ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਰਨਲ ਦੁਆਰਾ ਦਿੱਤੇ ਹੋਏ ਸਰਟੀਫਿਕੇਟ ਵੀ ਵੰਡੇ ਗਏ। Faridkot News