ਜਲਾਲਾਬਾਦ (ਰਜਨੀਸ਼ ਰਵੀ)। ਜਲਾਲਾਬਾਦ ਦੇ ਵੰਸ਼ ਦੂਮੜਾ ਨੇ ਨੀਟ ਦੀ ਪ੍ਰੀਖਿਆ (NEET exam Results) ‘ਚੋਂ 681 ਅੰਕ ਲੈ ਕੇ ਆਲ ਇੰਡੀਆ ਪੱਧਰ ‘ਤੇ 1495ਵਾਂ ਰੈਂਕ ਪ੍ਰਾਪਤ ਕੀਤਾ। ਇਸ ਸੰਬੰਧੀ ਵੰਸ਼ ਦੂਮੜਾ ਨੇ ਦੱਸਿਆ 720 ਵਿੱਚੋਂ 681 ਅੰਕ ਲੈਕੇ ਆਲ ਇੰਡੀਆ ਪੱਧਰ ‘ਤੇ 1495ਵਾਂ ਰੈਂਕ ਪ੍ਰਾਪਤ ਕੀਤਾ ਹੈ।
ਗੱਲਬਾਤ ਦੌਰਾਨ ਵੰਸ਼ ਦੂਮੜਾ ਉਸ ਨੇ ਦੱਸਿਆ ਉਹਨਾਂ ਦੇ ਮਾਤਾ ਪਿਤਾ ਅਧਿਆਪਕ ਹਨ, ਉਨ੍ਹਾਂ ਦੇ ਅਸ਼ੀਰਵਾਦ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਪ੍ਰੀਖਿਆ ਪਾਸ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਵੰਸ਼ ਨੇ ਦੱਸਿਆ ਕਿ ਦਸਵੀਂ ਸੈਕਰਡ ਹਾਰਟ ਕੋਨਵੈਂਟ ਸਕੂਲ ਜਲਾਲਾਬਾਦ ਅਤੇ ਬਾਰਵੀਂ ਦੀ ਪ੍ਰੀਖਿਆ ਨਵੀਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਤੋਂ ਪ੍ਰਾਪਤ ਕੀਤੀ।। ਵੰਸ਼ ਨੇ ਮੁੱਢਲੀ ਪੜ੍ਹਾਈ ਸੈਕਰਟ ਹਾਰਟ ਕਾਨਵੈਂਟ ਸਕੂਲ ਜਲਾਲਾਬਾਦ ਤੋਂ ਪ੍ਰਾਪਤ ਕੀਤੀ ਅਤੇ ਬਾਰਵੀਂ ਦੀ ਪ੍ਰੀਖਿਆ ਨਵੀਨ ਮਾਡਲ ਸਕੂਲ ਜਲਾਲਾਬਾਦ ਤੋਂ ਪਾਸ ਕੀਤੀ। ਹੁਣ ਉਸ ਨੇ ਨੀਟ ਦੀ ਪ੍ਰੀਖਿਆ ‘ਚੋਂ ਆਲ ਇੰਡੀਆ ਪੱਧਰ ‘ਤੇ 1495ਵਾਂ ਰੈਂਕ ਹਾਸਲ ਕੀਤਾ ਹੈ। (NEET exam Results)
ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ
ਵੰਸ਼ ਨੇ ਕਿਹਾ ਕਿ ਉਸਦਾ ਸੁਫ਼ਨਾ ਹੈ ਕਿ ਉਹ ਚੰਗੇ ਮੈਡੀਕਲ ਕਾਲਜ ‘ਚ ਦਾਖ਼ਲਾ ਲੈ ਕੇ ਐੱਮ. ਬੀ. ਬੀ. ਐੱਸ. ਦੀ ਡਿਗਰੀ ਲੈਣ ਉਪਰੰਤ ਮੈਡੀਕਲ ਸਰਜਨ ਦੀ ਐੱਮ. ਡੀ. ਕਰਕੇ ਡਾਕਟਰ ਬਣਕੇ ਦੇਸ਼ ਦੀ ਸੇਵਾ ਕਰੇ। ਵੰਸ਼ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਸ਼੍ਰੀਮਤੀ ਸੁਮਨ ਅਤੇ ਪਿਤਾ ਸ਼੍ਰੀ ਵਿਕਾਸ ਦੂਮੜਾ ਅਧਿਆਪਕ ਹਨ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਉਸ ਨੇ ਇੰਨੀ ਵੱਡੀ ਪੁਜੀਸ਼ਨ ਹਾਸਲ ਕੀਤੀ ਹੈ।
ਵਧਾਈਆਂ ਦਾ ਲੱਗਿਆ ਤਾਂਤਾ
ਵਾਰਡ ਨੰਬਰ 15 ਬਬੂਲ ਕਲੋਨੀ ਜਵਾਹਰ ਲਾਲ ਡੂਮੜਾ ਦੇ ਬੇਟੇ ਵਿਕਾਸ ਕੁਮਾਰ ਦੇ ਸਪੁੱਤਰ ਵੰਸ਼ ਡੂਮੜਾ ਨੇ ਨੀਟ ਦੀ ਪ੍ਰੀਖਿਆ ਵਿੱਚੋ ਆਲ ਇੰਡੀਆ 1495 ਵਾਂ ਰੈਕ ਪ੍ਰਾਪਤ ਕਰਨ ਤੇ ਵਧਾਈਆ ਦੇਣ ਵਾਲਿਆ ਦਾ ਤਾਤਾ ਲੱਗਿਆ ਹੋਇਆ ਹੈ । ਇਸ ਮੋਕੇ ਵਾਰਡ ਨੰ.15 ਦੇ ਕੋਸਲਰ ਅਨੀਤਾ ਸੇਤੀਆ ਅਤੇ ਹਰੀਸ਼ ਸੇਤੀਆ ਵਲੋ ਵੰਸ਼ ਦੀ ਕਾਮਯਾਬੀ ਖੁਸੀ ਦਾ ਇਜਹਾਰ ਕਰਦਿਆਂ ਵਧਾਈ ਦਿੱਤੀ ਅਤੇ ਭਵਿਖ ਲਈ ਕਾਮਯਾਬੀ ਦੀ ਕਾਮਨਾ ਕੀਤੀ । ਇਸ ਖੁਸ਼ੀ ਦੇ ਮੌਕੇ ਤੇ ਹਰੀਸ਼ ਸੇਤੀਆ ਨੇ ਵੰਸ਼ ਡੂਮੜਾ ਤੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਦਿਆ ਕਿਹਾ ਕਿ ਵੰਸ਼ ਨੇ ਪਰਿਵਾਰ ਨਾਲ ਜਲਾਲਾਬਾਦ ਨਾਮ ਵੀ ਰੋਸ਼ਨ ਕੀਤਾ ਹੈ।