ਸ਼ਹੀਦ ਊਧਮ ਸਿੰਘ ਜੀ ਦੀ ਬੇਅਬਦੀ ਬਰਦਾਸ਼ਤ ਨਹੀਂ : ਹਰਜਿੰਦਰ ਹਾਂਡਾ, ਆਸੂਤੋਸ਼ ਕੰਬੋਜ | Abohar News
- ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਕੀਤੀ ਮੰਗ
ਗੁਰੂਹਰਸਹਾਏ (ਵਿਜੈ ਹਾਂਡਾ)। ਪੰਜਾਬ ਦੇ ਕੰਬੋਜ ਭਾਈਚਾਰੇ ਵੱਲੋਂ ਰਾਜ ਪੱਧਰੀ ਸਮਾਗਮ ਰੱਖ ਕੇ ਅਬੋਹਰ ਵਿਖੇ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਸਥਾਪਿਤ ਕੀਤੇ ਬੁੱਤ ਨੂੰ ਅਜੇ ਇੱਕ ਹਫਤਾ ਵੀ ਨਹੀਂ ਹੋਇਆ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਬੇਅਦਬੀ ਕਰ ਦਿੱਤੀ ਗਈ ਹੈ। ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ। (Abohar News)
ਇਹ ਬਿਆਨ ਜਾਰੀ ਕਰਦਿਆਂ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਇੰਪਲਾਈਜ ਦੇ ਕੌਮੀ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਕੌਮੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਇਸ ਘਿਨੌਣੀ ਹਰਕਤ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਹਰਜਿੰਦਰ ਹਾਂਡਾ ਅਤੇ ਆਸ਼ੂਤੋਸ਼ ਕੰਬੋਜ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ਨੂੰ ਛੇਤੀ ਤੋਂ ਛੇਤੀ ਲੱਭ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ।
Also Read : 6.4 ਤੀਬਰਤਾ ਦੇ ਜ਼ੋਰਦਾਰ ਭੂਚਾਲ ਦੇ ਝਟਕੇ, ਘਰਾਂ ’ਚੋਂ ਬਾਹਰ ਨਿੱਕਲੇ ਲੋਕ
ਉਹਨਾਂ ਕਿਹਾ ਕਿ ਜੇਕਰ ਸ਼ਹੀਦ ਊਧਮ ਸਿੰਘ ਜੀ ਦੀ ਬੇਅਬਦੀ ਮਾਮਲੇ ਵਿੱਚ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਪੰਜਾਬ ਦਾ ਕੰਬੋਜ ਭਾਈਚਾਰਾ ਸੂਬਾ ਪੱਧਰੀ ਐਕਸ਼ਨ ਉਲੀਕੇਗਾ। ਇਸ ਵਕਤ ਹੋਰਨਾਂ ਤੋਂ ਇਲਾਵਾ ਕ੍ਰਾਂਤੀ ਕੰਬੋਜ, ਓਮ ਪ੍ਰਕਾਸ਼ ਬੱਟੀ, ਹਰੀਸ਼ ਥਿੰਦ, ਕੁਲਦੀਪ ਸਿੰਘ ਸੰਧਾ, ਜਸਵਿੰਦਰ ਸਿੰਘ ਜੀਵਾ ਅਰਾਂਈ, ਜਿੰਦਰ ਪਾਇਲਟ, ਜਸਪਾਲ ਹਾਂਡਾ, ਜਸਵੰਤ ਸ਼ੇਖੜਾ, ਦਵਿੰਦਰ ਕੰਬੋਜ, ਮਨਦੀਪ ਥਿੰਦ, ਓਮ ਪ੍ਰਕਾਸ਼ ਕਾਨੂੰਗੋ ਫਾਜ਼ਿਲਕਾ, ਪ੍ਰੇਮ ਪ੍ਰਕਾਸ਼ ਕਾਨੂਗੋ, ਓਮ ਪ੍ਰਕਾਸ਼ ਠਠੇਰਾਂ ਆਦਿ ਕੰਬੋਜ ਇੰਪਲਾਈਜ ਆਗੂ ਹਾਜ਼ਰ ਸਨ।