ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ ਪਾਕਿਸਤਾਨ &#82...

    ਪਾਕਿਸਤਾਨ ‘ਚ ਵੈਨ ‘ਚ ਲੱਗੀ ਅੱਗ, 13 ਮੌਤਾਂ, 5 ਜ਼ਖਮੀ

    Van Pakistan

    ਵੈਨ ‘ਚ ਕੁੱਲ 20 ਵਿਅਕਤੀ ਸਵਾਰ ਸਨ

    ਕਰਾਚੀ। ਪਾਕਿਸਤਾਨ ‘ਚ ਸਿੰਧ ਪ੍ਰਾਂਤ ਦੇ ਕਰਾਚੀ ‘ਚ ਇੱਕ ਵੈਨ ‘ਚ ਅੱਗ ਲੱਗ ਜਾਣ ਨਾਲ 13 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਜਦੋਂਕਿ ਪੰਜ ਜਣੇ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨਿੱਚਰਵਾਰ ਦੀ ਰਾਤ ਨੂਰੀਬਾਦ ਥਾਣਾ ਖੇਤਰ ‘ਚ ਵਾਪਰਿਆ। ਵੈਨ ਹੈਦਰਾਬਾਦ ਤੋਂ ਕਰਾਚੀ ਵੱਲ ਜਾ ਰਹੀ ਸੀ। ਉਸ ਦੌਰਾਨ ਰਸਤੇ ‘ਚ ਉਸ ‘ਚ ਅੱਗ ਲੱਗ ਗਈ।

    Van Pakistan

    ਹਾਦਸੇ ‘ਚ ਵੈਨ ‘ਚ ਸਵਾਰ 13 ਵਿਅਕਤੀਆਂ ਦੀ ਸੜ ਜਾਣ ਨਾਲ ਮੌਤ ਹੋ ਗਈ। ਡਾਇਰੈਕਟਰ ਜਨਰਲ ਆਫ਼ ਪੁਲਿਸ ਮੋਟਰਵੇ ਡਾ. ਆਫ਼ਤਾਬ ਪਠਾਨ ਨੇ ਦੱਸਿਆ ਕਿ ਵੈਨ ‘ਚ ਕੁੱਲ 20 ਵਿਅਕਤੀ ਸਵਾਰ ਸਨ। ਅੱਗ ਲੱਗਣ ਤੋਂ ਬਾਅਦ ਵੈਨ ਪਲਟ ਗਈ, ਜਿਸ ਕਾਰਨ ਸਾਰੇ ਯਾਤਰੀ ਉਸ ‘ਚ ਫਸ ਗਏ। 13 ਯਾਤਰੀਆਂ ਦੀ ਝੁਲਸ ਜਾਣ ਨਾਲ ਮੌਤ ਹੋ ਗਈ।

    Van fire kills 13, injures 5 in Pakistan

    ਉਨ੍ਹਾਂ ਦੱਸਿਆ ਕਿ ਕੁਝ ਲੋਕ ਆਪਣੀ ਜਾਨ ਬਚਾਉਣ ‘ਚ ਸਫ਼ਲ ਰਹੇ ਪਰ ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ।  ਪੰਜ ਵਿਅਕਤੀਆਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾ. ਆਫਤਾਬ ਨੇ ਦੱਸਿਆ ਕਿ ਵੈਨ ‘ਚ ਲਾਸ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ  ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵੈਨ ਹੈਦਰਾਬਾਦ ਤੋਂ ਕਰੀਬ 60 ਕਿਮੀ ਦੂਰ ਪਹੁੰਚੀ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਹ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਰਾਹਤ ਕਾਰਜ ਲਈ ਮੌਕੇ ‘ਤੇ ਪਹੁੰਚੀ। ਹਾਦਸੇ ‘ਚ ਬਚਣ ਵਾਲਿਆਂ ‘ਚ ਵੈਨ ਦਾ ਡਰਾਈਵਰ ਤੇ ਇੱਕ ਬੱਚਾ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.