ਵਿਲੀਪੀਂਸ ‘ਚ ਵੈਨ ਧਮਾਕਾ, 10 ਮੌਤਾਂ

Van, Blast, Philippines, 10 Deaths

ਜਖਮੀਆਂ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ (Philippines)

ਮਨੀਲਾ, (ਏਜੰਸੀ)। ਫਿਲੀਪੀਂਸ (Philippines) ਅਤੇ ਅਸ਼ਾਂਤ ਦੀਪ ਬੈਸੀਲਨ ‘ਚ ਇਕ ਸੈਨਿਕ ਚੌਂਕ ‘ਤੇ ਮੰਗਲਵਾਰ ਸਵੇਰੇ ਵੈਨ ‘ਚ ਹੋਏ ਜਬਰਦਸਤ ਧਮਾਕੇ ਨਾਲ ਘੱਟੋ-ਘੱਟ 10 ਦੀ ਮੌਤ ਹੋ ਗਈ। ਇਲਾਕੇ ਦੇ ਸਕਾਊਟ ਰੇਂਜਰ ਯੂਨਿਟ ਦੇ ਕਮਾਂਡਰ ਲੇਫਿਟਨੇਟ ਕਰਨਲ ਮੋਨ ਅਲਮੋਦੋਵਾਰ ਨੇ ਦੱਸਿਆ  ਕਿ ਸੈਨਿਕ ਚੌਂਕੀ ‘ਤੇ ਸੁਰੱਖਿਆ ਬਲਾਂ ਨੇ ਵੈਨ ਰੋਕ ਕੇ ਉਸ ਚਾਲਕ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਤੋਂ ਥੋੜ ਸਮੇਂ ਬਾਅਤ ਉਸ ਵੈਨ ‘ਚ ਧਮਾਕਾ ਹੋ ਗਿਆ। (Philippines)

ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਹਮਲੇ ‘ਚ ਕਿਸਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਹ ਤੈਅ ਹੈ ਕਿ ਧਮਾਕਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੋ ਗਿਆ। ਅੱਤਵਾਦੀ ਸੰਗਠਨ ਅਬੂ ਸੈਆਫ ਦੇ ਗੜ ਬੈਸੀਲਨ ‘ਚ ਹੋਏ ਇਸ ਧਮਾਕੇ ‘ਚ ਇੱਕ ਸੈਨਿਕ, ਪੰਜ ਲੜਾਕੇ ਅਤੇ ਇੱਕ ਮਾਂ ਤੇ ਉਸਦਾ ਬੱਚਾ ਮਾਰਿਆ ਗਿਆ। ਕਈ ਹੋਰ ਜਖਮੀ ਵੀ ਹੋਏ ਹਨ ਪਰ ਉਨ੍ਹਾਂ ਦੀ ਗਿਣਤੀ ਦੀ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। (Philippines)

ਬੈਸੀਲਨ ਦੇ ਗਵਰਨਰ ਜਿਮ ਸਲਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਹੈ ਕਿ ਇਸ ਧਮਾਕੇ ਪਿੱਛੇ ਅਬੂ ਸੈਆਫ ਦਾ ਹੱਥ ਹੈ ਪਰ ਊਨ੍ਹਾਂ ਨੇ ਇਸ ਸਬੰਧ ‘ਚ ਵਿਸਤਰਿਤ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਫਿਲੀਪੀਂਸ ਅਤੇ ਪੱਛਮੀ ਦੇਸ਼ਾਂ ਦੇ ਨਾਗਰਿਕ ਅਬੂ ਸੈਆਫ ਦੇ ਨਿਯੰਤਰਨ ਕਾਰਨ ਬੈਸੀਲਲ ਤੋਂ ਦੂਰ ਹੀ ਰਹਿੰਦੇ ਹਨ। ਇੱਕ ਅੱਤਵਾਦੀ ਸੰਗਠਨ ਅਤੇ ਸੁਰੱਖਿਆ ਬਲਾਂ ਵਿਚਕਾਰ ਅਕਸਰ ਭਿਆਨਕ ਮੁਕਾਬਲਾ ਵੀ ਹੁੰਦਾ ਰਹਿੰਦਾ ਹੈ। (Philippines)

LEAVE A REPLY

Please enter your comment!
Please enter your name here