ਸਾਡੇ ਨਾਲ ਸ਼ਾਮਲ

Follow us

13.9 C
Chandigarh
Monday, February 23, 2026
More
    Home Breaking News ਵੈਨ ਤੇ ਬੱਸ ਦੀ...

    ਵੈਨ ਤੇ ਬੱਸ ਦੀ ਟੱਕਰ ‘ਚ ਅੱਠ ਦੀ ਮੌਤ

    ਟੱਕਰ ਐਨੀ ਭਿਆਨਕ ਸੀ ਕਿ ਮਾਰੂਤੀ ਵੈਨ ਚਕਨਾਚੂਰ ਹੋ ਗਈ | Accident

    ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਚੁਰੂ ਜ਼ਿਲ੍ਹੈ ‘ਚ ਨੈਸ਼ਨਲ ਹਾਈਵੇ 11 ‘ਤੇ ਮਾਰੂਤੀ ਵੈਣ ਅਤੇ ਬੱਸ ਦੀ ਆਹਮੋ-ਸਾਹਮਣੇ ਦੀ ਭਿਆਨਕ ਟੱਕਰ Accident ਦੌਰਾਨ 8 ਜਣਿਆਂ ਦੀ ਮੌਤ ਹੋ ਗਈ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੀ ਹੈ। ਪੁਲਿਸ ਦੇ ਮੁਤਾਬਿਕ ਰਾਜਲਦਾਸਰ ਥਾਣਾ ਖ਼ੇਤਰ ‘ਚ ਨੈਸ਼ਨਲ ਹਾਈਵੇ 11 ‘ਤੇ ਸਨੇਊ ਕੋਲ ਕੋਲ ਅੱਜ ਸਵੇਰੇ 8:40 ‘ਤੇ ਮਾਰੂਤੀ ਅਤੇ ਬੱਸ ‘ਚ ਆਹਮੋ-ਸਾਹਮਣੇ ਟੱਕਰ ਹੋ ਗਈ।

    • ਟੱਕਰ ਐਨੀ ਭਿਆਨਕ ਸੀ ਕਿ ਮਾਰੂਤੀ ਵੈਨ ਚਕਨਾਚੂਰ ਹੋ ਗਈ।
    • ਇਸ ‘ਚ ਸਵਾਰ ਛੇ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ।
    • ਦੋ ਜਖ਼ਮੀਆਂ ਨੇ ਰਾਜਲਦੇਸਰ ਦੇ ਸਰਕਾਰੀ ਹਸਪਤਾਲ ‘ਚ ਲਿਜਾਂਦੇ ਸਮੇਂ ਦਮ ਤੋੜ ਦਿੱਤਾ।
    • ਹਾਦਸੇ ਦੀ ਸੂਚਨਾ ਮਿਲਦੇ ਹੀ ਰਾਜਲਦੇਸਰ ਅਤੇ ਰਤਨਗੜ੍ਹ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ।
    • ਰਾਜਲਦੇਸਰ ਥਾਣਾ ਇੰਚਰਜ਼ ਸੁਰਿੰਦਰ ਰਾਣਾ ਨੇ ਦੱਸੋਆ ਕਿ ਸਾਰੇ ਮ੍ਰਿਤਕ ਪੁਰਸ਼ ਹਨ ਅਤੇ ਬੀਕਾਨੇਰ ਜ਼ਿਲ੍ਹੇ ਦੇ ਨਿਵਾਸੀ ਹਨ।
    • ਇਨ੍ਹਾਂ ਦੀ ਸ਼ਿਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ।

    ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ

    ਰਾਜਲਦੇਸਰ ਥਾਣਾ ਇੰਚਾਰਜ਼ ਸੁਰਿੰਦਰ ਰਾਣਾ ਨੇ ਦੱਸਿਆ ਕਿ ਸਾਰੇ ਪੁਰਸ਼ ਹਨ ਅਤੇ ਬੀਕਾਨੇਰ ਜ਼ਿਲ੍ਹੇ ਦੇ ਨਿਵਾਸੀ ਹਨ। ਇਨ੍ਹਾਂ ਦੀ ਸ਼ਿਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ।

    ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਗਿਆ

    ਘਟਨਾ ਐੱਨ ਐੱਚ-11 ‘ਤੇ ਰਾਜਲਦੇਸਰ ਦੇ ਕੋਲ ਦੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ। ਹਾਦਸਾ ਐਨਾ ਜ਼ਬਰਦਸਤ ਸੀ ਕਿ ਵੈਨ ਚਕਨਾਚੂਰ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮੱਦਦ ਨਾਲ ਪੁਲਿਸ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਉੱਥੇ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here