Vaishno Devi Landslide News: ਵੈਸ਼ਨੋ ਦੋਵੀ ’ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 31 ਪਹੁੰਚੀ, ਅਜੇ ਵੀ ਕਈ ਲਾਪਤਾ

Vaishno Devi Landslide News
Vaishno Devi Landslide News: ਵੈਸ਼ਨੋ ਦੋਵੀ ’ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 31 ਪਹੁੰਚੀ, ਅਜੇ ਵੀ ਕਈ ਲਾਪਤਾ

ਜੰਮੂ (ਏਜੰਸੀ)। ਜੰਮੂ ਦੇ ਕਟੜਾ ’ਚ ਵੈਸ਼ਨੋ ਦੇਵੀ ਧਾਮ ਦੇ ਟਰੈਕ ’ਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 31 ਹੋ ਗਈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਇੰਦਰਪ੍ਰਸਥ ਭੋਜਨਾਲਾ ਨੇੜੇ ਪੁਰਾਣੇ ਟਰੈਕ ’ਤੇ ਹੋਇਆ, ਜੋ ਕਿ ਅਰਧਕੁਮਾਰੀ ਮੰਦਰ ਤੋਂ ਥੋੜ੍ਹੀ ਦੂਰੀ ’ਤੇ ਹੈ। ਕੱਲ੍ਹ ਦੇਰ ਰਾਤ ਤੱਕ 7 ਲੋਕਾਂ ਦੇ ਮਰਨ ਦੀ ਖ਼ਬਰ ਸੀ, ਪਰ ਸਵੇਰੇ ਇਹ ਅੰਕੜਾ ਵਧ ਗਿਆ। ਵੱਡੇ ਪੱਥਰਾਂ, ਦਰੱਖਤਾਂ ਅਤੇ ਮਲਬੇ ਹੇਠ ਦੱਬੇ ਹੋਣ ਕਾਰਨ ਹੋਰ ਨੁਕਸਾਨ ਹੋਇਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ 23 ਤੋਂ ਵੱਧ ਲੋਕ ਜ਼ਖਮੀ ਹਨ।

ਇਹ ਖਬਰ ਵੀ ਪੜ੍ਹੋ : Pakistan Politics News: ਪਾਕਿਸਤਾਨੀ ਜਨਰਲ ਮੁਨੀਰ ਦੇ ਕੋਝੇ ਬਿਆਨ ਤੇ ਅਸਲ ਸੱਚਾਈ!

ਕੁਝ ਲਾਪਤਾ ਵੀ ਹਨ। ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਸਮੇਂ ਇਸ ਖੇਤਰ ’ਚ ਭਾਰੀ ਬਾਰਿਸ਼ ਕਾਰਨ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਜੰਮੂ ਸ਼ਹਿਰ ’ਚ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ 250 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ। ਇਸ ਕਾਰਨ ਕਈ ਥਾਵਾਂ ’ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਘਰਾਂ ਅਤੇ ਖੇਤਾਂ ’ਚ ਪਾਣੀ ਭਰ ਗਿਆ ਹੈ। ਉੱਤਰੀ ਰੇਲਵੇ ਨੇ ਜੰਮੂ-ਕਟੜਾ ਤੋਂ ਚੱਲਣ ਵਾਲੀਆਂ 22 ਰੇਲਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਹੈ ਤੇ ਅੱਜ ਇੱਥੇ ਰੁਕਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ, 27 ਰੇਲਗੱਡੀਆਂ ਨੂੰ ਥੋੜ੍ਹੀ ਦੇਰ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਕਟੜਾ-ਸ਼੍ਰੀਨਗਰ ਵਿਚਕਾਰ ਰੇਲ ਸੇਵਾ ਜਾਰੀ ਹੈ।