18 ਸਾਲ ਤੋਂ ਉਪਰ ਦੀ ਉਮਰ ਵਾਲਿਆਂ ਲਈ ਹਾਲੇ ਨਹੀਂ ਹੋਇਆ ਸੌ ਫੀਸਦੀ ਟੀਕਾਕਰਨ
(ਗੁਰਪ੍ਰੀਤ ਸਿੰਘ) ਸੰਗਰੂਰ। ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਵੇਖਦਿਆਂ ਸਿਹਤ ਵਿਭਾਗ ਵੱਲੋਂ ਹੁਣ 15 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵੀ ਟੀਕੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਜ਼ਿਲ੍ਹਾ ਸੰਗਰੂਰ ’ਚ 3 ਜਨਵਰੀ ਤੋਂ ਇਹ ਪ੍ਰਿਆ ਆਰੰਭ ਹੋ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ਵਿੱਚ ਬੇਸ਼ੱਕ ਹਾਲੇ ਦੂਜੇ ਉਮਰ ਵਰਗ ਵਾਲਿਆਂ ਦੇ ਵੱਡੀ ਗਿਣਤੀ ’ਚ ਟੀਕਾ ਨਹੀਂ ਲੱਗਿਆ।
ਇਸ ਕਾਰਨ ਪ੍ਰਸ਼ਾਸਨ ਵੱਲੋਂ 3 ਜਨਵਰੀ ਤੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ’ਤੇ ਕੋਵਿਡ ਟੀਕਾਕਰਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਕੰਮ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ 15 ਤੋਂ 18 ਸਾਲ ਦੇ ਬੱਚਿਆਂ ਦੀ ਨਿਸ਼ਾਨਦੇਹੀ ਕੀਤੀ ਹੈ ਜ਼ਿਲ੍ਹਾ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ 15 ਤੋਂ 18 ਸਾਲ ਦੇ ਉਮਰ ਦੇ ਬੱਚੇ ਮੌਜ਼ੂਦ ਹਨ ਇਸ ਕੰਮ ਲਈ ਵੱਖ-ਵੱਖ ਸਿਹਤ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਹਨ ਸਿਹਤ ਵਿਭਾਗ ਵੱਲੋਂ ਅਧਿਕਾਰੀਆਂ ਨੂੰ ਇਸ ਮਾਮਲੇ ’ਤੇ ਬਹੁਤ ਹੀ ਧਿਆਨ ਨਾਲ ਕੰਮ ਕਰਨ ਬਾਰੇ ਕਿਹਾ ਹੈ।
15 ਤੋਂ 18 ਸਾਲ ਦਾ ਕੋਈ ਬੱਚਾ ਨਹੀਂ ਰਹੇਗਾ ਵਾਂਝਾ : ਸਿਵਲ ਸਰਜਨ
ਇਸ ਸਬੰਧੀ ਗੱਲਬਾਤ ਕਰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲਾ ਅਤੇ ਨੈਸ਼ਨਲ ਟੈਕਨੀਕਲ ਅਡਵਾਈਜ਼ਰ ਗਰੁੱਪ ਆਨ ਇਮੂਨਾਇਜ਼ੇਸ਼ਨ ਵੱਲੋਂ 15 ਤੋਂ 18 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਡਾ. ਜਗਮੋਹਨ ਸਿੰਘ ਨੇ ਕਿਹਾ ਕਿ ਇਹ ਟੀਕਾਕਰਨ ਮੁਹਿੰਮ 3 ਜਨਵਰੀ 2022 ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ 15 ਤੋਂ 18 ਸਾਲ ਦੀ ਉਮਰ ਵਰਗ ਦੇ ਬੱਚਿਆਂ ਨੂੰ ਕੋਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।
ਵੱਡੀ ਗਿਣਤੀ ’ਚ ਦੂਜੇ ਉਮਰ ਵਰਗ ਵਾਲਿਆਂ ਦੇ ਟੀਕੇ ਨਹੀਂ ਲੱਗੇ
ਇਸ ਸਬੰਧੀ ਜਦੋਂ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿ ਹਾਲੇ 18 ਸਾਲ ਤੋਂ ਉੱਪਰ ਵਾਲਿਆਂ ਦੇ ਸੌ ਫੀਸਦੀ ਟੀਕਾਕਰਨ ਨਹੀਂ ਹੋਇਆ, ਦੂਜਾ ਸਿਹਤ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਿਛਲੇ ਪੰਦਰਾਂ ਦਿਨਾਂ ਤੋਂ ਟੀਕਾਕਰਨ ਦਾ ਕੰਮ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਨੌਜਵਾਨ ਸਨੀ ਨੇ ਦੱਸਿਆ ਕਿ ਉਸ ਨੇ ਦੂਜੇ ਰਾਜ ਵਿੱਚ ਕਿਸੇ ਕੰਮ ਲਈ ਜਾਣਾ ਸੀ ਪਰ ਉਸ ਨੇ ਕੋਰੋਨਾ ਰੋਕੂ ਟੀਕਾ ਨਹੀਂ ਲੱਗਿਆ ਹੋਇਆ ਪਰ ਜਦੋਂ ਵੀ ਹਸਪਤਾਲ ਗਿਆ ਤਾਂ ਉਸ ਨੂੰ ਇਹ ਜਵਾਬ ਮਿਲਿਆ ਕਿ ਸਿਹਤ ਕਰਮੀ ਹੜਤਾਲ ਤੇ ਹੋਣ ਕਾਰਨ ਉਨ੍ਹਾਂ ਦੇ ਟੀਕਾ ਲੱਗਣਾ ਫਿਲਹਾਲ ਸੰਭਵ ਨਹੀਂ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਤੇਜ਼ ਗਤੀ ਨਾਲ ਹੁਣ ਟੀਕਾਕਰਨ ਅੰਜਾਮ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ