ਸਾਡੇ ਨਾਲ ਸ਼ਾਮਲ

Follow us

21.3 C
Chandigarh
Monday, January 19, 2026
More
    Home Breaking News Summer Vacati...

    Summer Vacation: ਗਰਮੀ ਦੇ ਕਹਿਰ ਦੌਰਾਨ ਵਧ ਗਈਆਂ ਛੁੱਟੀਆਂ, ਬੱਚਿਆਂ ਨੂੰ ਹੁਣ ਇਸ ਤਰੀਕ ਤੱਕ ਬਣੀਆਂ ਮੌਜਾਂ

    Summer Vacation
    Summer Vacation: ਗਰਮੀ ਦੇ ਕਹਿਰ ਦੌਰਾਨ ਵਧ ਗਈਆਂ ਛੁੱਟੀਆਂ, ਬੱਚਿਆਂ ਨੂੰ ਹੁਣ ਇਸ ਤਰੀਕ ਤੱਕ ਬਣੀਆਂ ਮੌਜਾਂ

    Summer Vacation: ਇਕ ਪਾਸੇ ਜਿੱਥੇ ਉੱਤਰ ਭਾਰਤ ‘ਚ ਗਰਮੀ ਨੇ ਜ਼ੋਰ ਫੜਿਆ ਹੋਇਆ ਹੈ, ਉੱਥੇ ਪੰਜਾਬ-ਹਰਿਆਣਾ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਹਨ। ਇਸੇ ਦੌਰਾਨ ਹੁਣ ਜੰਮੂ-ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਧਦੇ ਹੋਏ ਤਾਪਮਾਨ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ ਕੀਤਾ ਹੈ।

    ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਪ੍ਰਸ਼ਾਸਨ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ 10 ਦੀ ਜਗ੍ਹਾ 15 ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਹੁਕਮਾਂ ਮੁਤਾਬਕ ਹੁਣ 23 ਜੂਨ ਤੋਂ ਲੈ ਕੇ 7 ਜੁਲਾਈ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। Holidays

    Read Also : ਲੁਧਿਆਣਾ ਜਿਮਨੀ ਚੋਣਾਂ, 10ਵਾਂ ਗੇੜ ਮੁਕੰਮਲ ਹੋਣ ਤੱਕ ਨਤੀਜੇ, ਦੇਖੋ ਕੀਹਨੂੰ ਮਿਲੀਆਂ ਕਿੰਨੀਆਂ ਵੋਟਾਂ

    ਜਾਣਕਾਰੀ ਦਿੰਦੇ ਹੋਏ ਜੰਮੂ-ਕਸ਼ਮੀਰ ਦੀ ਸਿੱਖਿਆ ਮੰਤਰੀ ਸਕੀਨਾ ਇਟੂ ਦੇ ਦੱਸਿਆ ਕਿ ਤੇਜ਼ੀ ਨਾਲ ਵਧਦੇ ਜਾ ਰਹੇ ਤਾਪਮਾਨ ਦੌਰਾਨ ਵਿਦਿਆਰਥੀਆਂ ਦੀ ਸਿਹਤ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਸ ਵਾਰ ਸਕੂਲਾਂ ‘ਚ ਛੁੱਟੀਆਂ ਜਲਦੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਜਿੱਥੇ 1 ਜੁਲਾਈ ਤੋਂ 10 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਉੱਥੇ ਹੀ ਹੁਣ 23 ਜੂਨ ਤੋਂ 7 ਜੁਲਾਈ ਤੱਕ 15 ਦਿਨਾਂ ਲਈ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। Summer Vacation