ਉੱਤਰਾਖੰਡ ਦਾ ਸਿਲਕਿਆਰਾ ਸੁਰੰਗ ਹਾਦਸਾ ਦੇਸ਼ ਭਰ ਵਿਚ ਚਿੰਤਾ ਦੀ ਵਜ੍ਹਾ ਬਣਿਆ ਹੋਇਆ ਹੈ ਸੁਰੰਗ ਅੱਗੇ ਵੱਲ ਜਿੱਥੇ ਪੁੱਟੀ ਜਾ ਰਹੀ ਹੁੰਦੀ ਹੈ, ਉੱਥੇ ਹਾਦਸੇ ਦੀ ਸੰਭਾਵਨਾ ਰਹਿੰਦੀ ਹੈ ਗੌਰ ਕਰਨ ਵਾਲੀ ਗੱਲ ਹੈ ਕਿ ਜਿੱਥੇ ਸੁਰੰਗ ਧਸੀ ਹੈ, ਉੱਥੇ ਤਿੰਨ ਮਹੀਨੇ ਪਹਿਲਾਂ ਪੁਟਾਈ ਹੋਈ ਸੀ, ਜੋ ਕਿ ਹੋਣੀ ਨਹੀਂ ਚਾਹੀਦੀ ਸੀ ਸੁਰੰਗ ਪੁੱਟਣ ਤੋਂ ਬਾਅਦ ਜਦੋਂ ਉਸ ਨੂੰ ਸਪੋਰਟ ਦੇ ਕੇ ਮਜ਼ਬੂਤ ਕੀਤਾ ਜਾਂਦਾ ਹੈ, ਉਦੋਂ ਤਿੰਨ ਦਿਨ ਵਿਚ ਨਿਰਮਾਣ ਮੁਕੰਮਲ ਹੁੰਦਾ ਹੈ, ਪਰ ਸਿਲਕਿਆਰਾ ਵਿਚ ਜੋ ਸਪੋਰਟ ਦਿੱਤੀ ਜਾ ਰਹੀ ਸੀ, ਉਹ ਮੁਕੰਮਲ ਨਹੀਂ ਸੀ ਅਤੇ ਇਸੇ ਲਾਪਰਵਾਹੀ ਦੇ ਚੱਲਦੇ 41 ਮਜ਼ਦੂਰਾਂ ਦੇ ਮੁੜਨ ਦਾ ਰਸਤਾ ਬੰਦ ਹੋ ਗਿਆ ਹੁਣ ਪੂਰੇ ਦੇਸ਼ ਨੂੰ ਇਨ੍ਹਾਂ ਮਜ਼ਦੂਰਾਂ ਦੀ ਜਾਨ ਬਚਾਉਣ ਦੀ ਚਿੰਤਾ ਹੈ ਬਦਲਵੇਂ ਰਸਤਿਆਂ ਤੋਂ ਆਕਸੀਜ਼ਨ ਅਤੇ ਭੋਜਨ ਦੇਣ ਦੇ ਯਤਨ ਹੋ ਰਹੇ ਹਨ। (Uttarkashi Tunnel Accident)
ਬਿਨਾ ਸ਼ੱਕ ਘੁੱਪ ਹਨ੍ਹੇਰੇ ਵਿਚ ਜ਼ਿੰਦਗੀ ਅਤੇ ਮੌਤ ਦੇ ਵਿਚ ਝੂਲਦੇ ਇਹ ਮਜ਼ਦੂਰ ਭਾਰੀ ਮਾਨਸਿਕ ਦਬਾਅ ’ਚੋਂ ਗੁਜ਼ਰ ਰਹੇ ਹੋਣਗੇ! ਦਰਅਸਲ, ਦੇਸ਼ ਵਿਚ ਤਮਾਮ ਪ੍ਰਾਜੈਕਟਾਂ ਦੇ ਤਹਿਤ ਸੈਂਕੜੇ ਸੁਰੰਗਾਂ ਦਾ ਨਿਰਮਾਣ ਹੋ ਰਿਹਾ ਹੈ ਪਹਾੜਾਂ ਵਿਚ ਹੀ ਨਹੀਂ, ਸ਼ਹਿਰਾਂ ਵਿਚ ਵੀ ਹੁਣ ਜ਼ਿਆਦਾਤਰ ਬੁਨਿਆਦੀ ਢਾਂਚਾ ਵਿਕਾਸ ਕਾਰਜ ਜ਼ਮੀਨ ਦੇ ਅੰਦਰ ਹੀ ਹੋ ਰਿਹਾ ਹੈ ਪਰ ਇਸ ਪਹਿਲੂ ’ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਸੁਰੰਗ ਧਸਣ ਦੀ ਵਜ੍ਹਾ ਕੀ ਹੈ ਦਰਅਸਲ, ਸੁਰੰਗ ਮਾਰਗਾਂ ਦਾ ਨਿਰਮਾਣ ਤਾਂ ਹਮੇਸ਼ਾ ਤੋਂ ਚੁਣੌਤੀਪੂਰਨ ਰਿਹਾ ਹੈ, ਪਰ ਤਕਨੀਕੀ ਤਰੱਕੀ ਨੇ ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਨੀਤੀ-ਘਾੜਿਆਂ ਨੂੰ ਇਸ ਲਈ ਪ੍ਰੇਰਿਤ ਕੀਤਾ ਹੈ ਅਤੇ ਹੁਣ ਤਾਂ ਕਾਫ਼ੀ ਲੰਮੇ-ਲੰਮੇ ਅਜਿਹੇ ਰਸਤੇ ਬਣਨ ਲੱਗੇ ਹਨ ਜਾਹਿਰ ਹੈ। (Uttarkashi Tunnel Accident)
ਇਹ ਵੀ ਪੜ੍ਹੋ : ਕਿਣਮਿਣ ਹੋਣ ਨਾਲ ਠੰਢ ’ਚ ਹੋਇਆ ਵਾਧਾ
ਇਸ ਨਾਲ ਨਾ ਸਿਰਫ਼ ਆਵਾਜਾਈ ਸੌਖੀ ਹੋਈ ਹੈ, ਸਗੋਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਵਿਕਾਸ ਦਾ ਚਾਨਣ ਪਹੁੰਚਾਉਣ ਵਿਚ ਵੀ ਮੱਦਦ ਮਿਲੀ ਹੈ ਜ਼ਾਹਿਰ ਹੈ ਸੁਰੰਗ ਬਣਨ ਤੋਂ ਪਹਿਲਾਂ ਪਹਾੜੀ ਇਲਾਕੇ ਵਿਚ ਵਿਗਿਆਨਕ ਤਰੀਕੇ ਨਾਲ ਭੂਗੋਲਿਕ ਅਧਿਐਨ ਹੋਏ ਹੋਣਗੇ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਵੱਡੇ ਪ੍ਰਾਜੈਕਟਾਂ ਦੇ ਨਾਲ ਜ਼ਮੀਨ ਧਸਣ ਦੀਆਂ ਘਟਨਾਵਾਂ ਕਿਉ ਵਧ ਰਹੀਆਂ ਹਨ ਵਾਤਾਵਰਨ ਮਾਹਿਰ ਲੰਮੇ ਸਮੇਂ ਤੋਂ ਇਸ ਹਿਮਾਲਈ ਖੇਤਰ ਵਿਚ ਵੱਡੇ ਵਿਕਾਸ ਪ੍ਰਾਜੈਕਟਾਂ ਦਾ ਵਿਰੋਧ ਕਰਦੇ ਰਹੇ ਹਨ ਇਹ ਘਟਨਾ ਇੱਕ ਨਾਗਰਿਕ ਤੇ ਇੱਕ ਮਨੁੱਖ ਦੇ ਤੌਰ ’ਤੇ ਵੀ ਸਾਡੇ ਤੋਂ ਸੰਵੇਦਨਸ਼ੀਲ ਬਣਨ ਦੀ ਮੰਗ ਕਰਦੀ ਹੈ ਦੇਸ਼ ਵਿਚ ਸੁਰੰਗ ਦਾ ਕੰਮ ਬਹੁਤ ਵਧ ਗਿਆ ਹੈ, ਕਈ ਕੰਪਨੀਆਂ ਇਨ੍ਹਾਂ ਦੇ ਨਿਰਮਾਣ ਵਿਚ ਉੱਤਰ ਆਈਆਂ ਹਨ। (Uttarkashi Tunnel Accident)
ਤਾਂ ਨਿਗਰਾਨੀ ਜ਼ਰੂਰੀ ਹੋ ਗਈ ਹੈ ਕਿਰਤ ਮੰਤਰਾਲੇ ਦੇ ਅਧੀਨ ਡੀਜੀਟੀਐਸ ਬਣਾਉਣਾ ਚਾਹੀਦਾ ਹੈ, ਤਾਂ ਕਿ ਸੁਰੰਗ ਨਿਰਮਾਣ ਦੇ ਸੁਰੱਖਿਅਤ ਮਾਪਦੰਡਾਂ ਦੀ ਪਾਲਣਾ ਯਕੀਨੀ ਹੋ ਸਕੇ ਇਹ ਸੁਰੰਗ-ਸੁਰੱਖਿਆ ਦੇ ਜ਼ਿਆਦਾ ਪੁਖ਼ਤਾ ਨਿਯਮ-ਕਾਇਦੇ ਤੈਅ ਕਰਨ ਅਤੇ ਰੈਗੂਲੇਟਰੀ ਗਠਿਤ ਕਰਨ ਦਾ ਸਮਾਂ ਹੈ ਸਿਰਫ਼ ਸਮੱਸਿਆ ਦੇ ਸਮੇਂ ਵਿਗਿਆਨਕਾਂ ਨੂੰ ਅੱਗੇ ਕਰ ਦੇਣਾ ਕਾਫ਼ੀ ਨਹੀਂ ਹੈ ਮਾਹਿਰਾਂ ਦੀ ਪੂਰੀ ਭਾਗੀਦਾਰੀ ਹੋਣੀ ਚਾਹੀਦੀ ਹੈ ਜਿੱਥੇ ਵੀ ਕੁਝ ਕਮੀਆਂ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਤਾਂ ਹੀ ਅਸੀਂ ਸਿਲਕਿਆਰਾ ਵਰਗੇ ਹਾਦਸਿਆਂ ਤੋਂ ਬਚ ਸਕਾਂਗੇ। (Uttarkashi Tunnel Accident)