Uttarakhand Cloudburst: ਉਤਰਾਖੰਡ ’ਚ ਅੱਧੀ ਰਾਤ ਫਟਿਆ ਬੱਦਲ…ਭਿਆਨਕ ਤਬਾਹੀ, ਸੁੱਤੇ ਹੋਏ ਲੋਕਾਂ ’ਤੇ ਕਹਿਰ

Uttarakhand Cloudburst
Uttarakhand Cloudburst: ਉਤਰਾਖੰਡ ’ਚ ਅੱਧੀ ਰਾਤ ਫਟਿਆ ਬੱਦਲ...ਭਿਆਨਕ ਤਬਾਹੀ, ਸੁੱਤੇ ਹੋਏ ਲੋਕਾਂ ’ਤੇ ਕਹਿਰ

ਦੇਹਰਾਦੂਨ (ਏਜੰਸੀ)। Uttarakhand Cloudburst: ਇੱਕ ਵਾਰ ਫਿਰ ਉਤਰਾਖੰਡ ’ਚ ਅਸਮਾਨ ਤੋਂ ਕਹਿਰ ਵਰ੍ਹਿਆ ਹੈ। ਇਸ ਵਾਰ ਚਮੋਲੀ ਜ਼ਿਲ੍ਹੇ ਦੇ ਥਰਾਲੀ ਇਲਾਕੇ ’ਚ ਸਵੇਰੇ 1 ਵਜੇ ਦੇ ਕਰੀਬ ਅਚਾਨਕ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਰਾਤ ਦੇ ਸੰਨਾਟੇ ’ਚ ਆਈ ਇਸ ਆਫ਼ਤ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਤੇ ਪਿੰਡ ’ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ। ਜਦੋਂ ਤੱਕ ਲੋਕ ਕੁਝ ਸਮਝ ਸਕਦੇ, ਪਾਣੀ ਤੇ ਮਲਬਾ ਉਨ੍ਹਾਂ ਦੇ ਘਰਾਂ ’ਚ ਦਾਖਲ ਹੋ ਗਿਆ ਸੀ। ਜਲਦੀ ਹੀ ਕਈ ਘਰ ਮਲਬੇ ਹੇਠ ਦੱਬ ਗਏ ਤੇ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। Uttarakhand Cloudburst

ਇਹ ਖਬਰ ਵੀ ਪੜ੍ਹੋ : Aadhaar Card Update: ਆਧਾਰ ਕਾਰਡ ਸਬੰਧੀ ਸੁਪਰੀਮ ਕੋਰਟ ਦਾ ਆਦੇਸ਼ ਜਾਰੀ, ਹੁਣ ਇਹ ਕੰਮ ਕਰਨ ਲਈ ਕਿਹਾ

ਕੀ ਹੈ ਘਟਨਾ ਦਾ ਪੂਰਾ ਵੇਰਵਾ? | Uttarakhand Cloudburst

ਸ਼ਨਿੱਚਰਵਾਰ ਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਚਮੋਲੀ ਦੇ ਥਰਾਲੀ ਕਸਬੇ ’ਚ ਭਾਰੀ ਮੀਂਹ ਨਾਲ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ। ਹਾਸਲ ਹੋਏ ਵੇਰਵਿਆਂ ਮੁਤਾਬਕ ਇਹ ਘਟਨਾ ਰਾਤ 1 ਵਜੇ ਦੇ ਕਰੀਬ ਵਾਪਰੀ। ਤੇਜ਼ ਗਰਜ ਤੇ ਮੀਂਹ ਦੇ ਨਾਲ ਅਚਾਨਕ ਇੰਨਾ ਪਾਣੀ ਆ ਗਿਆ ਕਿ ਲੋਕ ਆਪਣੀ ਜਾਨ ਬਚਾਉਣ ਲਈ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ। ਸਭ ਤੋਂ ਵੱਧ ਨੁਕਸਾਨ ਥਰਾਲੀ ਬਾਜ਼ਾਰ ਖੇਤਰ ਤੇ ਨੇੜਲੇ ਪਿੰਡਾਂ, ਸਾਗਵਾੜਾ ਤੇ ਚੇਪਡੋ ਵਿੱਚ ਦੇਖਿਆ ਗਿਆ।

ਕਿੰਨੇ ਲੋਕ ਲਾਪਤਾ, ਕੀ ਹੈ ਮੌਜ਼ੂਦਾ ਸਥਿਤੀ?

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਨ੍ਹਾਂ ’ਚ ਇੱਕ 20 ਸਾਲਾ ਲੜਕੀ ਵੀ ਸ਼ਾਮਲ ਹੈ, ਜਿਸਦਾ ਘਰ ਸਾਗਵਾੜਾ ਪਿੰਡ ’ਚ ਹੈ। ਇਸ ਦੇ ਨਾਲ ਹੀ ਚੇਪਡੋ ਪਿੰਡ ਤੋਂ ਇੱਕ ਹੋਰ ਵਿਅਕਤੀ ਲਾਪਤਾ ਹੈ। ਪ੍ਰਸ਼ਾਸਨ ਵੱਲੋਂ, ਐਸਡੀਆਰਐਫ ਤੇ ਸਥਾਨਕ ਪੁਲਿਸ ਟੀਮਾਂ ਮੌਕੇ ’ਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।

ਨੁਕਸਾਨ ਕਿੰਨਾ ਕੁ ਹੋਇਆ ਹੈ? | Uttarakhand Cloudburst

ਬੱਦਲ ਫਟਣ ਕਾਰਨ ਕਈ ਘਰ ਮਲਬੇ ਹੇਠ ਪੂਰੀ ਤਰ੍ਹਾਂ ਦੱਬ ਗਏ ਹਨ। ਸਥਾਨਕ ਬਾਜ਼ਾਰ ’ਚ ਖੜ੍ਹੇ ਵਾਹਨ ਵੀ ਨੁਕਸਾਨੇ ਗਏ ਹਨ – ਜਿਸ ਵਿੱਚ ਐਂਬੂਲੈਂਸ ਸਮੇਤ ਕਈ ਨਿੱਜੀ ਵਾਹਨ ਸ਼ਾਮਲ ਹਨ। ਜਲ ਸੰਸਥਾਨ ਦਾ ਦਫ਼ਤਰ ਵੀ ਇਸ ਆਫ਼ਤ ਦੀ ਲਪੇਟ ਵਿੱਚ ਆ ਗਿਆ ਹੈ। Uttarakhand Cloudburst

ਪ੍ਰਸ਼ਾਸਨ ਦੀ ਪ੍ਰਤਿਕ੍ਰਿਆ

ਪ੍ਰਸ਼ਾਸਨ ਨੇ ਤੁਰੰਤ ਆਫ਼ਤ ਪ੍ਰਬੰਧਨ ਬਲਾਂ ਨੂੰ ਮੌਕੇ ’ਤੇ ਭੇਜਿਆ ਤੇ ਹੁਣ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਪ੍ਰਭਾਵਿਤ ਇਲਾਕਿਆਂ ’ਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਤੇ ਅਸਥਾਈ ਆਸਰਾ ਵੀ ਬਣਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਤੇ ਪ੍ਰਸ਼ਾਸਨਿਕ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।