ਉੱਤਰਾਖੰਡ ਦੇ ਮੁੱਖ ਮੰਤਰੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ। ਉੱਤਰਾਖੰਡ ਦੇ ਹਲਦਾਨੀ ’ਚ ਦੋ ਜੂਨ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਬਣਾਏ ਗਏ ਕੋਵਿਡ ਕੇਅਰ ਹਸਪਤਾਲ ਦੇ ਕੁਝ ਦਿਨਾਂ ਬਾਅਦ ਐਤਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਰਾਜਧਾਨੀ ਦਿੱਲੀ ਤੋਂ 268 ਕਿਲੋਮੀਟਰ ਦੂਰ ਹਲਦਾਨੀ ’ਚ ਡੀਆਰਡੀਓ ਵੱਲੋਂ ਕੋਵਿਡ ਕੇਅਰ ਹਸਪਤਾਲ ਦੀ ਸਥਾਪਨਾ ਲਈ ਤੀਰਥ ਨੇ ਸਿੰਘ ਨੂੰ ਧੰਨਵਾਦ ਦਿੱਤਾ ਤੇ ਸਿੰਘ ਨੇ ਲੋੜ ਪੈਣ ’ਤੇ ਹੋਰ ਮੱਦਦ ਦਾ ਵੀ ਭਰੋਸਾ ਦਿੱਤਾ।
ਉਤਰਾਖੰਡ ਦੇ ਹਲਦਾਨੀ ’ਚ ਡੀਆਰਡੀਓ ਵੱਲੋਂ ਬਣਾਏ ਗਏ 500 ਬਿਸਤਰ ਦੇ ਕੋਵਿਡ ਕੇਅਰ ਹਸਪਤਾਲ ਦਾ ਮੁੱਖ ਮੰਤਰੀ ਤੀਰਥ ਨੇ ਦੋ ਜੂਨ ਨੂੰ ਉਦਘਾਟਨ ਕੀਤਾ ਸੀ ਇਸ ਹਸਪਤਾਲ ’ਚ ਅਤਿ ਜ਼ਰੂਰੀ ਸਹੂਲਤ ਦੇ ਨਾਲ 375 ਆਕਸੀਜਨ ਬਿਸਤਰ ਤੇ 125 ਆਈਸੀਯੂ ਬਿਸਤਰ ਵੈਂਟੀਲੇਟਰ ਦੇ ਨਾਲ ਸੌ ਫੀਸਦੀ ਪਾਵਰ ਬੈਕਅਪ ਤੇ ਮੌਸਮ ਦੀ ਸਥਿਤੀ ਅਨੁਸਾਰ ਕੇਂਦਰੀ ਵਾਤਾਅਨੂਕੁਲਿਤ ਸਹੂਲਤ ਹੈ। ਇਹ ਹਸਪਤਾਲ ਸਾਬਕਾ ਫੌਜ ਮੁਖੀ ਜਨਰਲ ਬਿਪਨ ਚੰਦਰ ਜੋਸ਼ੀ ਦੇ ਨਾਂਅ ’ਤੇ ਹੈ ਜੋ ਪੈਥੋਲਾਜੀ ਪ੍ਰਯੋਗਸ਼ਾਲਾ, ਫਾਰਮੇਸੀ, ਐਕਸ-ਰੇ ਤੇ ਈਸੀਜੀ ਇਕਾਈਆਂ ਨਾਲ ਪੂਰੀ ਤਰ੍ਹਾਂ ਲੈੱਸ ਹੈ ਇਹ ਹਸਪਤਾਲ ਤਿੰਨ ਜੂਨ ਤੋਂ ਲੋਕਾਂ ਦੇ ਇਲਾਜ ਲਈ ਸ਼ੁਰੂ ਹੋਇਆ ਸੀ ਤੇ ਇਸ ਨੂੰ ਸਰਕਾਰੀ ਮੈਡੀਕਲ ਕਾਲਜ, ਹਲਦਾਨੀ ਦੇ ਡਾਕਟਰਾਂ ਤੇ ਨਰਸਿੰਗ ਸਟਾਫ਼ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।