ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕਰੋ ਹਰੀ ਮਿਰਚ ਦਾ ਸੇਵਨ
MSG Tips | ਐਮਐਸਜੀ ਟਿਪਸ
ਅੱਖਾਂ ਰੱਬ ਦੀ ਉਹ ਨੇਮਤ ਹਨ, ਜਿਸ ਨਾਲ ਅਸੀਂ ਇਸ ਸੰਸਾਰ ਨੂੰ ਦੇਖ ਸਕਦੇ ਹਾਂ ਇਹ ਸਰੀਰ ਦਾ ਉਹ ਅਨਮੋਲ ਅੰਗ ਹਨ ਜਿਸ ਨਾਲ ਅਸੀਂ ਰੋਜ਼ਾਨਾ ਦਾ ਕੰਮ-ਧੰਦਾ ਕਰਨ ਦੇ ਕਾਬਿਲ ਤਾਂ ਹਾਂ ਹੀ, ਨਾਲ ਹੀ ਕੁਦਰਤ ਦੇ ਰੰਗਾਂ ਨੂੰ ਦੇਖ ਸਕਦੇ ਹਾਂ ਆਧੁਨਿਕ ਯੰਤਰ ਕੰਪਿਊਟਰ, ਸਮਾਰਟ ਫੋਨ, ਟੀ.ਵੀ. ਵਰਗੇ ਯੰਤਰਾਂ ਦੇ ਲਗਾਤਾਰ ਇਸਤੇਮਾਲ ਨਾਲ ਅਕਸਰ ਲੋਕ ਅੱਖਾਂ ਦੀ ਕਮਜ਼ੋਰੀ ਅਤੇ ਬਿਮਾਰੀਆਂ ਤੋਂ ਪਰੇਸ਼ਾਨ ਰਹਿੰਦੇ ਹਨ ਅੱਖਾਂ ਦੀ ਨਿਯਮਿਤ ਦੇਖਭਾਲ ਬਹੁਤ ਜ਼ਰੂਰੀ ਹੈ।
MSG Tips | ਮੀਂਹ ਦਾ ਪਾਣੀ
ਮੀਂਹ ਦਾ ਪਾਣੀ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਮੀਂਹ ਪੈਣ ‘ਤੇ ਧੌਣ ਉੱਪਰ ਚੁੱਕ ਕੇ ਅਸਮਾਨ ਤੋਂ ਆਉਣ ਵਾਲੀਆਂ ਬੂੰਦਾਂ ਨੂੰ ਅੱਖਾਂ ਵਿਚ ਪੈਣ ਦਿਓ, ਇਸ ਨਾਲ ਅੱਖਾਂ ਇੱਕਦਮ ਸਾਫ਼ ਹੋ ਜਾਂਦੀਆਂ ਹਨ ਧਿਆਨ ਰਹੇ ਕਿ ਮੀਂਹ ਪੈਣ ਤੋਂ ਘੱਟੋ-ਘੱਟ ਅੱਧਾ ਘੰਟਾ ਬਾਅਦ ਹੀ ਅਜਿਹਾ ਕਰੋ, ਕਿਉਂਕਿ ਸ਼ੁਰੂਆਤੀ ਮੀਂਹ ਵਿਚ ਧੂੜ-ਮਿੱਟੀ ਦੇ ਕਣ ਮਿਲੇ ਹੁੰਦੇ ਹਨ।
MSG Tips | ਹਰੀ ਮਿਰਚ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਖਾਣੇ ਵਿਚ ਹਰੀ ਮਿਰਚ ਦਾ ਲਗਾਤਾਰ ਸੇਵਨ ਕਰੋ।
MSG Tips | ਤ੍ਰਿਫ਼ਲਾ
ਤ੍ਰਿਫ਼ਲੇ ਨੂੰ ਰਾਤ ਨੂੰ ਭਿਉਂ ਦਿਓ, ਅਗਲੇ ਦਿਨ ਸਵੇਰੇ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਛਾਣ ਕੇ ਸ਼ਹਿਦ ਵਿਚ ਮਿਲਾ ਕੇ ਅੱਖਾਂ ਵਿਚ ਪਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ।
MSG Tips | ਆਂਵਲਾ
ਆਂਵਲਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ ਅਤੇ ਵਿਟਾਮਿਨ-ਸੀ ਨਾੜੀਆਂ ਦੀ ਸਿਹਤਮੰਦੀ ਲਈ ਬਹੁਤ ਵਧੀਆ ਹੁੰਦਾ ਹੈ, ਜਿਸ ਕਾਰਨ ਅੱਖਾਂ ਵਿਚ ਖੂਨ-ਸੰਚਾਰ ਸਹੀ ਤਰੀਕੇ ਨਾਲ ਹੁੰਦਾ ਹੈ ਇਸ ਦੇ ਨਾਲ-ਨਾਲ ਵਿਟਾਮਿਨ-ਸੀ ਰੇਟਿਨਾ ਦੀਆਂ ਕੋਸ਼ਿਕਾਵਾਂ ਲਈ ਵੀ ਚੰਗਾ ਹੁੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.