ਪ੍ਰਮਾਣੂ ਸਮਝੋਤੇ ‘ਤੇ ਅਮਰੀਕਾ ਨੂੰ ਕੀਤਾ ਅਲੱਗ (Zarif)
ਕਿਹਾ ਗੱਲਬਾਤ ਖਤਮ ਕਰਕੇ ਖੁਦ ਨੂੰ ਠਹਿਰਾਉਣਾ ਚਾਹੁੰਦਾ ਦੋਸ਼ੀ
ਲੰਦਨ, ਏਜੰਸੀ।
ਇਰਾਨ ਦੇ ਵਿਦੇਸ਼ ਮੰਤਰੀ ਮੁਹੱਮਦ ਜਾਵੇਦ ਜ਼ਰੀਫ (Zarif) ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾਕਿ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਅਮਰੀਕਾ ਨੇ ਗੱਲਬਾਤ ਖਤਮ ਕੀਤੀ ਹੈ ਜਿਸ ਲਈ ਉਸ ਨੂੰ ਖੁਦ ਦੋਸ਼ੀ ਠਹਿਰਾਉਣਾ ਚਾਹੀਦਾ। ਜ਼ਰੀਫ ਨੇ ਟਵੀਟ ਕੀਤਾ, ”ਅੰਤਰਰਾਸਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਖਤਮ ਕਰਨ ਲਈ ਅਮਰੀਕਾ ਕੇਵਲ ਖੁਦ ਨੂੰ ਹੀ ਦੋਸ਼ੀ ਠਹਿਰਾ ਸਕਦਾ ਹੈ।”
ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾ ਕਿਸੇ ਸ਼ਰਤ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ। ਟਰੰਪ ਨੇ ਕਿਹਾ ਕਿ ਇਰਾਨ ਪ੍ਰਮਾਣੂ ਸਮਝੌਤੇ ਤੇ ਅਮਰੀਕਾ ਦੇ ਅਲੱਗ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੇ ਤਰੀਕੇ ‘ਤੇ ਚਰਚਾ ਕਰਨ ਲਈ ਉਹ ਬਿਨਾਂ ਕਿਸੇ ਸ਼ਰਤ ਦੇ ਇਰਾਨ ਦੇ ਨੇਤਾ ਨਾਲ ਮਿਲਣ ਲਈ ਤਿਆਰ ਹੈ।
ਅਮਰੀਕੀ ਰਾਸ਼ਟਰਪਤੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਸੋਮਵਾਰ ਨੂੰ ਵਾਈਟ ਹਾਊਸ ‘ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ਜੇ ਉਹ ਮਿਲਣਾ ਚਾਹੁੰਦੇ ਹਨ ਤਾਂ ਮੈ ਨਿਸ਼ਚਿਤ ਰੂਪ ਨਾਲ ਇਰਾਨ ਨੇਤਾ ਨਾਲ ਮਿਲਾਗਾ। ਮੈਨੂੰ ਨਹੀਂ ਪਤਾ ਕਿ ਉਹ ਹੁਣ ਤਿਆਰ ਹਨ। ਮੈਂ ਇਰਾਨ ਪ੍ਰਮਾਣੂ ਸਮਝੌਤੇ ਤੇ ਅਮਰੀਕਾ ਨੂੰ ਅਲੱਗ ਕੀਤਾ। ਉੁਹ ਇਕ ਬੇਤੁਕਾ ਸਮਝੌਤਾ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹ ਸ਼ਾਇਦ ਮਿਲਣਾ ਚਾਹੁੰਦੇ ਹਨ ਤੇ ਮੈਂ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।