ਇਡੋਵਰ, ਮੈਸਾਚੁਸੇਟਸ, ਏਜੰਸੀ।
ਅਮਰੀਕਾ ‘ਚ ਮੈਸਾਚੁਸੇਟਸ ਪ੍ਰਾਂਤ ਦੇ ਬੋਸਟਨ ਸ਼ਹਿਰ ਕੋਲ ਅੱਜ ਇਕ ਕੁਦਰਤੀ ਗੈਸ ਪਾਈਪਲਾਈਨ ਟੁੱਟਣ ਤੋਂ ਬਾਅਦ ਹੋਏ ਕਈ ਦਰਜਨਾਂ ਗੈਸ ਧਮਾਕਿਆਂ ਨਾਲ ਤਿੰਨ ਕਸਬਿਆਂ ਨੂੰ ਭਾਰੀ ਨੁਕਸਾਨ ਹੋਣ ਦੇ ਨਾਲ-ਨਾਲ ਛੇ ਨਾਗਰਿਕ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ।
ਸਥਾਨਕ ਅਧਿਕਾਰੀਆਂ ਅਨੁਸਾਰ ਗੈਸ ਧਮਾਕਿਆਂ ਕਾਰਨ ਸੈਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਲਿਜਾਇਆ ਜਾ ਰਿਹਾ ਹੈ। ਸਥਾਨਕ ਟੈਲੀਵਿਜਨ ਚੈਨਲਾਂ ‘ਤੇ ਜਾਰੀ ਤਸਵੀਰਾਂ ‘ਚ ਮੈਸਾਚੁਸੇਟਸ ਦੀ ਰਾਜਧਾਨੀ ਬੋਸਟਨ ਤੋਂ ਕਰੀਬ 40 ਕਿੱਲੋਮੀਟਰ ਦੂਰ ਉੱਤਰ ‘ਚ ਲਾਰੇਸ਼, ਇਡੋਵਰ ਅਤੇ ਉੱਤਰੀ ਇਡੋਵਰ ‘ਚ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਅੱਗ ਨਾਲ ਜੂਝਦੇ ਹੋਏ ਦੇਖਿਆ ਜਾ ਸਕਦਾ ਹੈ। ਸਿਲਸਿਲੇਵਾਰ ਗੈਸ ਧਮਾਕਿਆਂ ਨੂੰ ਦੇਖਦੇ ਹੋਏ ਪ੍ਰਭਾਵਿਤ ਖੇਤਰਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਇਲਾਕਿਆਂ ‘ਚ ਗੈਸ ਪਾਈਪਲਾਈਨ ਸੇਵਾ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਗੈਸ ਧਮਾਕਿਆਂ ਨੂੰ ਵਧਣ ਤੋਂ ਰੋਕਣ ਲਈ ਉਠਾਏ ਗਏ ਹਨ।
ਜਮਖੀ ਲੋਕਾਂ ਨੂੰ ਲਾਰੇਸ ਜਨਰਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਡੋਵਰ ਦੇ ਫਾਇਰ ਵਿਭਾਗ ਦੇ ਮੁੱਖ ਮਾਈਕਲ ਮੈਨਸਫੀਲਡ ਨੇ ਇਕ ਪ੍ਰੈੱਸਕਾਨਫਰੰਸ ‘ਚ ਦੱਸਿਆ ਕਿ ਇਹ ਧਮਾਕੇ ਗੈਸ ਪਾਈਪ ਲਾਈਨ ‘ਚ ਵੱਧ ਦਬਾਅ ਕਾਰਨ ਹੋਏ ਹਨ। ਸੈਨਸਫੀਲਡ ਨੇ ਕਿਹਾ ਕਿ ਗੈਸ ਧਮਾਕਿਆਂ ਕਾਰਨ ਲੱਗੀ ਅੱਗ ਵੱਧਦੀ ਹੀ ਜਾ ਰਹੀ ਹੈ ਜਿਸ ‘ਤੇ ਕਾਬੂ ਪਾਉਣ ‘ਚ ਕਰੀਬ ਇਕ ਹਫਤੇ ਦਾ ਸਮਾਂ ਲੱਗੇਗਾ।
ਮੈਸਾਚੁਸੇਟਸ ਪੁਲਿਸ ਅਨੁਸਾਰ ਅੱਗ ਲੱਗਣ, ਧਮਾਕਿਆਂ ਅਤੇ ਗੈਸ ਰਿਸਾਵ ਦੇ ਕੁੱਲ 70 ਮਾਮਲੇ ਸਾਹਮਣੇ ਆਏ ਹਨ। ਸਥਾਨਕ ਮੀਡੀਆ ਅਨੁਸਾਰ ਧਮਾਕਿਆਂ ਕਾਰਨ ਘਰਾਂ ਦੀਆਂ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਲਾਕਿਆਂ ‘ਚ ਗੈਸ ਪਾਈਪ ਲਾਈਨ ਦਾ ਅਪਰੇਸ਼ਨ ਕਰਨ ਵਾਲੀ ਕੋਲੰਬੀਆ ਗੈਸ ਕੰਪਨੀ ਨੇ ਅੱਜ ਕਿਹਾ ਕਿ ਉਹ ਮੈਸਾਚੁਸੇਟਸ ਪ੍ਰਾਂਤ ਦੇ ਕਈ ਇਲਾਕਿਆਂ ‘ਚ ਗੈਸ ਪਾਈਪ ਲਾਈਨ ਨੂੰ ਬਦਲਣ ਅਤੇ ਉਸਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰੇਗੀ।
ਅਮਰੀਕਾ ਆਵਾਜਾਈ ਵਿਭਾਗ ਪਾਈਪਲਾਈਨ ਨੂੰ ਅਤੇ ਖਤਰਨਾਕ ਸਮਗਰੀ ਸੁਰੱਖਿਆ ਪ੍ਰਸ਼ਾਸਨ (ਪੀਐਚਐਮਐਸਏ) ਨੇ ਰਾਹਤ ਅਤੇ ਬਚਾਅ ਕਾਰਜ ਲਈ ਆਪਣੀ ਟੀਮ ਨੂੰ ਪ੍ਰਭਾਵਿਤ ਖੇਤਰਾਂ ‘ਚ ਭੇਜਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰੀਬ ਛੇ ਸਾਲ ਪਹਿਲਾਂ ਮੈਸਾਚੁਸੇਟਸ ਦੇ ਸਿਪ੍ਰੰਸਫੀਲਡ ‘ਚ ਹੋਏ ਗੈਸ ਧਮਾਕੇ ਲਈ ਕੋਲੰਬੀਆ ਗੈਸ ਨੇ ਆਪਣੀ ਗਲਤੀ ਸਵੀਕਾਰ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।