ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News US Blizzard N...

    US Blizzard News: ਅਮਰੀਕਾ ’ਚ ਬਰਫੀਲੇ ਤੂਫਾਨ ਨਾਲ 11 ਹਜ਼ਾਰ ਉਡਾਣਾਂ ਰੱਦ

    US Blizzard News
    US Blizzard News: ਅਮਰੀਕਾ ’ਚ ਬਰਫੀਲੇ ਤੂਫਾਨ ਨਾਲ 11 ਹਜ਼ਾਰ ਉਡਾਣਾਂ ਰੱਦ

    5 ਲੱਖ ਘਰਾਂ ਦੀ ਬਿਜ਼ਲੀ ਬੰਦ | US Blizzard News

    • 153 ਸਾਲਾਂ ’ਚ ਪਹਿਲੀ ਵਾਰ ਨਹੀਂ ਛੱਪ ਸਕਿਆ ਅਮਰੀਕਾ ’ਚ ਅਖਬਾਰ

    US Blizzard News: ਵਾਸ਼ਿੰਗਟਨ (ਏਜੰਸੀ)। ਸੰਯੁਕਤ ਰਾਜ ਅਮਰੀਕਾ ’ਚ, ਤੇਜ ਹਵਾਵਾਂ ਤੇ ਭਾਰੀ ਬਰਫਬਾਰੀ ਕਾਰਨ ਹਵਾਈ ਅੱਡੇ ਦੇ ਰਨਵੇਅ ਬੰਦ ਕਰਨੇ ਪਏ ਤੇ ਕਈ ਥਾਵਾਂ ’ਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ। ਐਤਵਾਰ ਤੇ ਮੰਗਲਵਾਰ ਵਿਚਕਾਰ 11,055 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਕੱਲੇ ਸੋਮਵਾਰ ਨੂੰ, ਲਗਭਗ 5,600 ਤੋਂ 5,700 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜੋ ਕਿ ਦੇਸ਼ ਭਰ ਦੀਆਂ ਸਾਰੀਆਂ ਉਡਾਣਾਂ ਦਾ ਲਗਭਗ 20 ਫੀਸਦੀ ਹਨ।

    ਇਹ ਖਬਰ ਵੀ ਪੜ੍ਹੋ : ENG Vs PAK: ਬਰੁਕ ਦੀ ਕਪਤਾਨੀ ਪਾਰੀ ਨਾਲ ਅੰਗਰੇਜ਼ ਟੀਮ ਸੈਮੀਫਾਈਨਲ ’ਚ

    ਇਹ ਜਾਣਕਾਰੀ ਫਲਾਈਟ ਟਰੈਕਿੰਗ ਕੰਪਨੀ ਫਲਾਈਟਅਵੇਅਰ ਵੱਲੋਂ ਪ੍ਰਦਾਨ ਕੀਤੀ ਗਈ ਸੀ। ਰਾਸ਼ਟਰੀ ਮੌਸਮ ਸੇਵਾ ਅਨੁਸਾਰ, ਰ੍ਹੋਡ ਆਈਲੈਂਡ ਤੇ ਮੈਸੇਚਿਉਸੇਟਸ ਦੇ ਕੁਝ ਹਿੱਸਿਆਂ ’ਚ ਲਗਭਗ 37 ਇੰਚ ਬਰਫ ਡਿੱਗੀ। ਬਰਫਬਾਰੀ ਕਾਰਨ ਉੱਤਰ-ਪੂਰਬੀ ਸੂਬਿਆਂ ’ਚ 600,000 ਤੋਂ ਵੱਧ ਘਰਾਂ ’ਚ ਬਿਜਲੀ ਬੰਦ ਹੋ ਗਈ। ਸੋਮਵਾਰ ਸ਼ਾਮ ਤੱਕ, 519,232 ਘਰ ਤੇ ਦਫਤਰ ਬਿਜਲੀ ਤੋਂ ਬਿਨਾਂ ਸਨ। ਭਾਰੀ ਬਰਫਬਾਰੀ ਕਾਰਨ, ਬੋਸਟਨ ਗਲੋਬ ਆਪਣੇ 153 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਆਪਣਾ ਅਖਬਾਰ ਛਾਪਣ ’ਚ ਅਸਮਰੱਥ ਸੀ ਕਿਉਂਕਿ ਕਰਮਚਾਰੀ ਪਿ੍ਰੰਟਿੰਗ ਪ੍ਰੈਸ ਤੱਕ ਨਹੀਂ ਪਹੁੰਚ ਸਕੇ। US Blizzard News

    ਬਰਫਬਾਰੀ ਕਾਰਨ ਕਈ ਸੂਬਿਆਂ ’ਚ ਐਮਰਜੈਂਸੀ ਦਾ ਐਲਾਨ

    ਨਿਊਯਾਰਕ ਦੇ ਸੈਂਟਰਲ ਪਾਰਕ ’ਚ ਐਤਵਾਰ ਤੇ ਸੋਮਵਾਰ ਦੇ ਵਿਚਕਾਰ ਲਗਭਗ 20 ਇੰਚ ਬਰਫਬਾਰੀ ਦਰਜ ਕੀਤੀ ਗਈ, ਜਦੋਂ ਕਿ ਲੌਂਗ ਆਈਲੈਂਡ ਦੇ ਇਸਲਿਪ ਖੇਤਰ ’ਚ 22 ਇੰਚ ਤੋਂ ਵੱਧ ਬਰਫਬਾਰੀ ਹੋਈ। ਪ੍ਰੋਵੀਡੈਂਸ, ਰ੍ਹੋਡ ਆਈਲੈਂਡ ’ਚ 32.8 ਇੰਚ ਬਰਫਬਾਰੀ ਹੋਈ, ਜਿਸਨੇ 1978 ’ਚ ਸਥਾਪਿਤ 28.6 ਇੰਚ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ। ਸਥਿਤੀ ਇੰਨੀ ਖਰਾਬ ਹੋ ਗਈ ਕਿ ਕਈ ਸੂਬਿਆਂ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨਾ ਪਿਆ।

    ਨਿਊਯਾਰਕ ਸਿਟੀ ’ਚ ਸਕੂਲ, ਸੜਕਾਂ, ਪੁਲ ਤੇ ਹਾਈਵੇਅ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਗਏ। ਬਾਅਦ ’ਚ, ਜਦੋਂ ਸਥਿਤੀ ’ਚ ਸੁਧਾਰ ਹੋਇਆ, ਤਾਂ ਮੇਅਰ ਜੋਹਰਾਨ ਮਮਦਾਨੀ ਨੇ ਹੁਕਮ ਹਟਾ ਦਿੱਤਾ ਤੇ ਕਿਹਾ ਕਿ ਸਕੂਲ ਮੰਗਲਵਾਰ ਨੂੰ ਦੁਬਾਰਾ ਖੁੱਲ੍ਹਣਗੇ। ਇਸ ਦੌਰਾਨ, ਮੈਸੇਚਿਉਸੇਟਸ ਦੇ ਗਵਰਨਰ ਮੌਰਾ ਹੀਲੀ ਨੇ ਕੁਝ ਖੇਤਰਾਂ ’ਚ ਯਾਤਰਾ ਪਾਬੰਦੀ ਲਾਈ ਤੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ। ਰ੍ਹੋਡ ਆਈਲੈਂਡ ਦੇ ਗਵਰਨਰ ਡੈਨ ਮੈਕਕੀ ਨੇ ਵੀ ਸੂਬੇ ਭਰ ’ਚ ਯਾਤਰਾ ਪਾਬੰਦੀ ਲਾਈ। ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਵੀ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਤੇ ਨੈਸ਼ਨਲ ਗਾਰਡ ਨੂੰ ਅਲਰਟ ’ਤੇ ਰੱਖਿਆ।