ਸਾਡੇ ਨਾਲ ਸ਼ਾਮਲ

Follow us

11.3 C
Chandigarh
Monday, January 26, 2026
More
    Home Breaking News Venezuela New...

    Venezuela News: ਵੈਨੇਜ਼ੁਏਲਾ ’ਤੇ ਅਮਰੀਕਾ ਦਾ ਕਬਜ਼ਾ, 150 ਜਹਾਜ਼ਾਂ ਦੀ ਕਾਰਵਾਈ ਤੋਂ ਬਾਅਦ ਰਾਸ਼ਟਰਪਤੀ ਮਾਦੁਰੋ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਵਿਵਾਦ ਦਾ ਕਾਰਨ

    Venezuela News
    Venezuela News: ਵੈਨੇਜ਼ੁਏਲਾ ’ਤੇ ਅਮਰੀਕਾ ਦਾ ਕਬਜ਼ਾ, 150 ਜਹਾਜ਼ਾਂ ਦੀ ਕਾਰਵਾਈ ਤੋਂ ਬਾਅਦ ਰਾਸ਼ਟਰਪਤੀ ਮਾਦੁਰੋ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਵਿਵਾਦ ਦਾ ਕਾਰਨ

    Venezuela News: ਰੂਸ ਨੇ ਕੀਤਾ ਵੈਨੇਜ਼ੁਏਲਾ ਲਈ ਸਮੱਰਥਨ ਦਾ ਐਲਾਨ

    Venezuela News: ਕਾਰਾਕਸ। ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵੈਨੇਜ਼ੁਏਲਾ ਹੁਣ ਅਮਰੀਕਾ ਦੇ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਥਿਤੀ ਸੁਧਰਦੀ ਨਹੀਂ, ਅਮਰੀਕਾ ਵੈਨੇਜ਼ੁਏਲਾ ’ਤੇ ਰਾਜ ਕਰੇਗਾ। ਟਰੰਪ ਨੇ ਅਮਰੀਕੀ ਫੌਜੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਦੁਨੀਆ ਦਾ ਕੋਈ ਹੋਰ ਦੇਸ਼ ਅਜਿਹੀ ਬਹਾਦਰੀ ਨਹੀਂ ਦਿਖਾ ਸਕਦਾ। ਇਸ ਦੌਰਾਨ ਅਮਰੀਕੀ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਕਿਹਾ ਕਿ ਮਾਦੁਰੋ ਨੂੰ ਫੜਨ ਲਈ ਕਾਰਵਾਈ ਵਿੱਚ 150 ਤੋਂ ਵੱਧ ਜਹਾਜ਼ ਸ਼ਾਮਲ ਸਨ।

    ਇਸ ਤੋਂ ਪਹਿਲਾਂ, ਅਮਰੀਕਾ ਨੇ ਕੱਲ੍ਹ ਰਾਤ ਲਗਭਗ 2 ਵਜੇ (ਸ਼ਨੀਵਾਰ, ਭਾਰਤੀ ਸਮੇਂ ਅਨੁਸਾਰ ਸਵੇਰੇ 11:30 ਵਜੇ) ਵੈਨੇਜ਼ੁਏਲਾ ਦੇ ਚਾਰ ਸ਼ਹਿਰਾਂ ’ਤੇ ਇੱਕੋ ਸਮੇਂ ਹਮਲੇ ਕੀਤੇ। ਹਮਲੇ ਦੌਰਾਨ ਰਾਸ਼ਟਰਪਤੀ ਨਿਕੋਲਸ ਮਾਦੁਰੋ ਇੱਕ ਫੌਜੀ ਅੱਡੇ ’ਤੇ ਸੌਂ ਰਹੇ ਸਨ। ਸੀਐਨਐਨ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਆ। ਮਾਦੁਰੋ ਤੇ ਉਨ੍ਹਾਂ ਦੀ ਪਤਨੀ, ਸੀਲੀਆ ਅਡੇਲਾ ਨੂੰ ਅਮਰੀਕੀ ਫੌਜਾਂ ਨੇ ਨਿਊਯਾਰਕ ਲਿਆਂਦਾ ਹੈ।

    Venezuela News

    ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਸਮੇਤ ਚਾਰ ਸ਼ਹਿਰਾਂ ’ਤੇ ਸਵੇਰੇ 2 ਵਜੇ (ਭਾਰਤੀ ਸਮੇਂ ਅਨੁਸਾਰ ਸ਼ਨਿੱਚਰਵਾਰ ਸਵੇਰੇ 11:30 ਵਜੇ) ਹਮਲੇ ਕੀਤੇ। ਹਮਲੇ ਦੌਰਾਨ ਅਮਰੀਕੀ ਫੌਜਾਂ ਨੇ ਵੈਨਜ਼ੁਏਲਾ ਦੇ ਫੌਜੀ ਟਿਕਾਣਿਆਂ ਅਤੇ ਮੁੱਖ ਸਥਾਨਾਂ ਨੂੰ ਨਿਸ਼ਾਨਾ ਬਣਾਇਆ। ਕਈ ਜ਼ੋਰਦਾਰ ਧਮਾਕੇ ਅਤੇ ਜਹਾਜ਼ਾਂ ਦੇ ਉਡਾਣ ਭਰਨ ਦੀ ਅਵਾਜ਼ ਸੁਣਾਈ ਦਿੱਤੀ, ਜਿਸ ਨਾਲ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਅਮਰੀਕੀ ਹਮਲੇ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ, ਰੱਖਿਆ ਬਲਾਂ ਨੂੰ ਲਾਮਬੰਦ ਕੀਤਾ ਅਤੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।

    Read Also : ਸੰਘਣੀ ਧੁੰਦ ਨੇ ਰੋਕੀ ਟ੍ਰੇਨਾਂ ਦੀ ਰਫਤਾਰ, ਲੁਧਿਆਣਾ ਤੋਂ ਕਈ ਟ੍ਰੇਨਾਂ ਪ੍ਰਭਾਵਿਤ

    ਉਨ੍ਹਾਂ ਨੇ ਬਾਹਰੀ ਦਖਲਅੰਦਾਜ਼ੀ ਦੇ ਵਿਰੁੱਧ ਏਕਤਾ ਦਾ ਸੱਦਾ ਦਿੱਤਾ ਅਤੇ ਅਮਰੀਕਾ ’ਤੇ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਸੁਰੱਖਿਆ ਬਲਾਂ ਨੇ ਵੈਨੇਜ਼ੁਏਲਾ ਵਿੱਚ ਇੱਕ ਵੱਡਾ ਆਪ੍ਰੇਸ਼ਨ ਕੀਤਾ, ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਲੈ ਗਏ। ਇਹ ਆਪ੍ਰੇਸ਼ਨ ਅਮਰੀਕੀ ਏਜੰਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਦੌਰਾਨ ਰੂਸ ਨੇ ਵੈਨੇਜ਼ੁਏਲਾ ’ਤੇ ਹਮਲੇ ਦਾ ਜਵਾਬ ਦਿੰਦੇ ਹੋਏ ਕਿਹਾ, ‘ਅਸੀਂ ਵੈਨਜ਼ੁਏਲਾ ਦੇ ਨਾਲ ਖੜ੍ਹੇ ਹਾਂ।’ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, ‘ਅਸੀਂ ਵੈਨੇਜ਼ੁਏਲਾ ਦੇ ਲੋਕਾਂ ਨਾਲ ਆਪਣੀ ਏਕਤਾ ਅਤੇ ਇਸ ਦੀ ਲੀਡਰਸ਼ਿਪ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ।’

    Venezuela News

    ਗਵਾਹਾਂ ਨੇ ਸ਼ਕਤੀਸ਼ਾਲੀ ਧਮਾਕਿਆਂ ਤੋਂ ਬਾਅਦ ਘੱਟ ਉਡਾਣ ਭਰਨ ਵਾਲੇ ਜਹਾਜ਼ਾਂ ਦੀ ਆਵਾਜ਼ ਨਾਲ ਜਾਗਣ ਦੀ ਰਿਪੋਰਟ ਦਿੱਤੀ। ਉਨ੍ਹਾਂ ਨੇ ਸ਼ਹਿਰ ਦੇ ਕੁਝ ਖੇਤਰਾਂ ਖਾਸ ਕਰਕੇ ਰਣਨੀਤਕ ਅਤੇ ਫੌਜੀ ਟਿਕਾਣਿਆਂ ਦੇ ਨੇੜੇ, ਅਸਮਾਨ ਵਿੱਚ ਚਮਕ ਅਤੇ ਧੂੰਆਂ ਉੱਠਦਾ ਦੇਖਿਆ। ਧਮਾਕਿਆਂ ਦੀ ਆਵਾਜ਼ ਸੁਣ ਕੇ ਬਹੁਤ ਸਾਰੇ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸਨ ਧਮਾਕਿਆਂ ਤੋਂ ਬਾਅਦ ਕੁਝ ਖੇਤਰਾਂ ਵਿੱਚ ਬਿਜਲੀ ਬੰਦ ਹੋਣ ਦੀ ਰਿਪੋਰਟ ਮਿਲੀ। ਸੁਰੱਖਿਆ ਬਲ ਪ੍ਰਭਾਵਿਤ ਖੇਤਰਾਂ ਦੀ ਨਿਗਰਾਨੀ ਕਰ ਰਹੇ ਹਨ, ਜਦੋਂ ਕਿ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

    ਵੈਨਜ਼ੁਏਲਾ ਦੀ ਰਾਜਧਾਨੀ ਕਾਰਾਕਸ ਵਿੱਚ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਸੰਵੇਦਨਸ਼ੀਲ ਖੇਤਰਾਂ ਦੇ ਨੇੜੇ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ। ਨੁਕਸਾਨ ਦਾ ਮੁਲਾਂਕਣ ਕਰਨ ਅਤੇ ਹਮਲਿਆਂ ਦੇ ਸਹੀ ਸਥਾਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

    ਕੀ ਹੈ ਵਿਵਾਦ ਦਾ ਕਾਰਨ?

    ਟਰੰਪ ਅਨੁਸਾਰ ਵੈਨਜ਼ੁਏਲਾ ਨੇ ਅਮਰੀਕੀ ਕੰਪਨੀਆਂ ਦੇ ਤੇਲ ਅਧਿਕਾਰਾਂ ’ਤੇ ਗੈਰ-ਕਾਨੂੰਨੀ ਤੌਰ ’ਤੇ ਕਬਜ਼ਾ ਕੀਤਾ ਹੈ। ਇਹ ਸੰਯੁਕਤ ਰਾਜ ਅਮਰੀਕਾ ਵਿੱਚ ਖਤਰਨਾਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਰਾਸ਼ਟਰਪਤੀ ਨਿਕੋਲਸ ਮਾਦੁਰੋ ਤਾਨਾਸ਼ਾਹ ਅਤੇ ਨਸ਼ੀਲੇ ਪਦਾਰਥਾਂ ਦਾ ਤਸਕਰ ਹੈ।