ਹਾਂਗਕਾਂਗ ਵਿਵਾਦ ‘ਚ ਅਮਰੀਕੀ ਅੜਿੱਕਾ
ਹਾਂਗਕਾਂਗ ਦੀ ਅਜ਼ਾਦੀ ਸਬੰਧੀ ਬਿੱਲ ‘ਤੇ ਦਸਤਖ਼ਤ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਖਿਲਾਫ਼ ਇੱਕ ਹੋਰ ਮੋਰਚਾ ਖੋਲ੍ਹ ਦਿੱਤਾ ਹੈ ਹਾਂਗਕਾਂਗ ਆਟੋਨੇਮੀ ਐਕਟ ਦੇ ਨਾਂਅ ਨਾਲ ਲਿਆਂਦਾ ਗਿਆ ਇਹ ਬਿੱਲ ਇਸ ਮਹੀਨੇ ਦੇ ਸ਼ੁਰੂ ‘ਚ ਅਮਰੀਕੀ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ ਟਰੰਪ ਦੇ ਦਸਤਖ਼ਤ ਤੋਂ ਬਾਅਦ ਹਾਂਗਕਾਂਗ ਨੂੰ ਵਪਾਰ ‘ਚ ਤਰਜੀਹ ਦੇਣ ਵਾਲੀ ਵਿਵਸਥਾ ਖ਼ਤਮ ਹੋ ਜਾਵੇਗੀ ਨਾਲ ਹੀ ਇਸ ਕਾਨੂੰਨ ਜ਼ਰੀਏ ਅਮਰੀਕਾ ਨੂੰ ਹਾਂਗਕਾਂਗ ‘ਚ ਦਮਨ ਕਰਨ ਵਾਲਿਆਂ ‘ਤੇ ਪਾਬੰਦੀ ਲਾਉਣ ਦਾ ਅਧਿਕਾਰ ਵੀ ਮਿਲ ਜਾਵੇਗਾ ਦੱਖਣੀ ਚੀਨ ਸਾਗਰ ‘ਚ ਚੀਨ ਦੇ ਦਾਅਵੇ ਨੂੰ ਖਾਰਜ਼ ਕਰਨ ਤੋਂ ਬਾਅਦ ਟਰੰਪ ਦੇ ਇਸ ਫੈਸਲੇ ਨੂੰ ਚੀਨ ਨਾਲ ਆਰ-ਪਾਰ ਦੀ ਲੜਾਈ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ
ਦਰਅਸਲ, ਬੀਤੀ 1 ਜੁਲਾਈ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਦੇਸ਼ ਦੀ ਸੰਸਦ (ਨੈਸ਼ਨਲ ਪੀਪੁਲਸ ਕਾਂਗਰਸ) ਵੱਲੋਂ ਪਾਸ ਕਾਨੂੰਨ ਦੇ ਇੱਕ ਅਜਿਹੇ ਖਰੜੇ ‘ਤੇ ਦਸਤਖ਼ਤ ਕੀਤੇ ਸਨ ਜੋ ਹਾਂਗਕਾਂਗ ਦੀ ਅਜ਼ਦੀ ਖ਼ਤਮ ਕਰਨ ਵਾਲਾ ਸੀ ਜਿਨਪਿੰਗ ਨੇ ਜਿਸ ਦਿਨ ਹਾਂਗਕਾਂਗ ‘ਚ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕੀਤੇ ਜਾਣ ਵਾਲੇ ਬਿੱਲ ‘ਤੇ ਦਸਤਖ਼ਤ ਕੀਤੇ ਸਨ ਸੰਯੋਗਵੱਸ ਉਸ ਦਿਨ ਹਾਂਗਕਾਂਗ ਪ੍ਰਸ਼ਾਸਨ ਬ੍ਰਿਟੇਨ ਦੀ ਸ਼ਾਸਨ ਸੱਤਾ ਤੋਂ ਮੁਕਤ ਹੋ ਕੇ ਚੀਨ ਦੇ ਕੰਟਰੋਲ ‘ਚ ਆਉਣ ਦੀ 23ਵੀਂ ਵਰ੍ਹੇਗੰਢ ਮਨਾ ਰਿਹਾ ਸੀ ਹਾਲਾਂਕਿ ਚੀਨੀ ਸੰਸਦ ਨੇ ਮਈ ਦੇ ਆਖਰੀ ਹਫ਼ਤੇ ‘ਚ ਹੀ ਵਿਵਾਦਪੂਰਨ ਸੁਰੱਖਿਆ ਕਾਨੂੰਨ ਨੂੰ ਮਨਜ਼ੂਰੀ ਦੇ ਕੇ ਹਾਂਗਕਾਂਗ ਦੀ ਅਜ਼ਾਦੀ ਨੂੰ ਖ਼ਤਮ ਕਰਨ ਦੀ ਦਿਸ਼ਾ ‘ਚ ਕਦਮ ਵਧਾ ਦਿੱਤਾ ਸੀ
ਹੁਣ ਇਸ ਕਾਨੂੰਨ ਦੇ ਲਾਗੂ ਹੋ ਜਾਣ ਤੋਂ ਬਾਅਦ ਹਾਂਗਕਾਂਗ ਅੰਦਰ ਚੀਨ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਗਤੀਵਿਧੀ ਲਈ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਸਕੇਗੀ ਬਿਨਾਂ ਸ਼ੱਕ ਇਸ ਕਾਨੂੰਨ ਦੇ ਆਉਣ ਨਾਲ ਹਾਂਗਕਾਂਗ ‘ਤੇ ਚੀਨ ਦਾ ਕੰਟਰੋਲ ਹੋਰ ਮਜ਼ਬੂਤ ਹੋ ਗਿਆ ਹੈ ਨੈਸ਼ਨਲ ਪੀਪੁਲਸ ਕਾਂਗਰਸ ‘ਚ ਕਾਨੂੰਨ ਦੇ ਖਰੜੇ ਨੂੰ ਪ੍ਰਸਤਾਵਿਤ ਕੀਤੇ ਜਾਣ ਤੋਂ ਬਾਅਦ ਹਾਂਗਕਾਂਗ ‘ਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਪ੍ਰਦਰਸ਼ਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਦੇ ਲਾਗੁ ਹੋ ਜਾਣ ਤੋਂ ਬਾਅਦ ਲੋਕਤੰਤਰਿਕ ਅਧਿਕਾਰ ਖ਼ਤਮ ਹੋ ਜਾਣਗੇ ਅਤੇ ਸਕਰਾਰ ਨੂੰ ਚੀਨ ਦੀ ਅਗਵਾਈ ‘ਤੇ ਸਵਾਲ ਚੁੱਕਣ, ਪ੍ਰਦਰਸ਼ਨ ‘ਚ ਸ਼ਾਮਲ ਹੋਣ ਅਤੇ ਸਥਾਨਕ ਕਾਨੂੰਨ ਤਹਿਤ ਆਪਣੇ ਮੌਜੂਦਾ ਅਧਿਕਾਰਾਂ ਦਾ ਉਪਯੋਗ ਕਰਨ ਲਈ ਹਾਂਗਕਾਂਗ ਨਿਵਾਸੀਆਂ ‘ਤੇ ਮੁੱਕਾਦਮਾ ਚਲਾਏ ਜਾਣ ਦਾ ਅਧਿਕਾਰ ਪ੍ਰਾਪਤ ਹੋ ਜਾਵੇਗਾ
ਕਾਨੂੰਨ ‘ਚ ਦੇਸ਼ਧ੍ਰੋਹ, ਅੱਤਵਾਦ, ਵਿਦੇਸ਼ੀ ਦਖ਼ਲ ਤੇ ਵਿਰੋਧ ਪ੍ਰਦਰਸ਼ਨ ਵਰਗੀਆਂ ਗਤੀਵਿਧੀਆਂ ‘ਤੇ ਪਾਬੰਦੀ ਲਾਈ ਗਈ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਚੀਨ ਨੇ ਹਾਂਗਕਾਂਗ ਅੰਦੋਲਨ ਨੂੰ ਬਲਪੂਰਵਕ ਦਬਾਉਣ ਲਈ ਇਸ ਕਾਨੂੰਨ ਦੀ ਰਚਨਾ ਕੀਤੀ ਹੈ ਦੂਜੇ ਪਾਸੇ ਹਾਂਗਕਾਂਗ ਦੇ ਅਧਿਕਾਰੀ ਵਾਰ-ਵਾਰ ਤਰਕ ਦੇ ਰਹੇ ਹਨ ਕਿ ਕਾਨੂੰਨ ਦਾ ਨਿਰਮਾਣ ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਨੂੰ ਖੋਹਣ ਲਈ ਨਹੀਂ ਕੀਤਾ ਗਿਆ ਹੈ, ਸਗੋਂ ਇਸ ਦਾ ਅਸਲ ਮਕਸਦ ਦੇਸ਼ ਅੰਦਰ ਵਧਦੀ ਹਿੰਸਾ ਤੇ ਅੱਤਵਾਦ ‘ਤੇ ਲਗਾਮ ਲਾਉਣਾ ਹੈ
ਖੇਤਰ ਦੇ ਲੋਕਾਂ ਨੂੰ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਓਧਰ, ਟਰੰਪ ਪ੍ਰਸ਼ਾਸਨ ਸ਼ੁਰੂ ਤੋਂ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਆਲੋਚਨਾ ਕਰ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਲਾਗੂ ਹੋ ਜਾਣ ਤੋਂ ਬਾਅਦ ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰ ਤੇ ਉਨ੍ਹਾਂ ਦੀ ਅਜ਼ਾਦੀ ਖ਼ਤਮ ਹੋ ਜਾਵੇਗੀ ਅਮਰੀਕਾ ਦੇ ਨਾਲ-ਨਾਲ ਬ੍ਰਿਟੇਨ, ਕੈਨੇਡਾ, ਅਸਟਰੇਲੀਆ ਤੇ ਯੂਰਪੀ ਸੰਘ ਵੀ ਚੀਨ ਦੇ ਇਸ ਕਾਨੂੰਨ ਦੀ ਆਲੋਚਨਾ ਕਰ ਰਹੇ ਹਨ
ਇਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੇ ਹਾਂਗਕਾਂਗ ਦੇ ਨਾਗਰਿਕਾਂ ਦੀ ਅਜ਼ਾਦੀ ‘ਤੇ ਹਮਲਾ ਤੇ ਕੌਮਾਂਤਰੀ ਸਮਝੌਤੇ ਦਾ ਉਲੰਘਣ ਕੀਤਾ ਹੈ ਦੂਜੇ ਪਾਸੇ ਚੀਨ ਦਾ ਕਹਿਣਾ ਹੈ ਕਿ ਹਾਂਗਕਾਂਗ ਦਾ ਰਾਸ਼ਟਰੀ ਸੁਰੱਖਿਆ ਕਾਨੂੰਨ ਚੀਨ ਦਾ ਅੰਦਰੂਨੀ ਮਾਮਲਾ ਹੈ, ਕਿਸੇ ਬਾਹਰੀ ਦੇਸ਼ ਨੂੰ ਇਸ ‘ਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ
ਸੱਚ ਤਾਂ ਇਹ ਹੈ ਕਿ ਹਾਂਗਕਾਂਗ ਦੇ ਵਿਰੋਧ ਪ੍ਰਦਰਸ਼ਨਾਂ ਦੇ ਚੱਲਦਿਆਂ ਦੁਨੀਆਭਰ ‘ਚ ਚੀਨ ਦੀ ਵਿਸਥਾਰਵਾਦੀ ਨੀਤੀ ‘ਤੇ ਸਵਾਲ ਉੱਠਣ ਲੱਗੇ ਹਨ ਚੀਨ ਨਹੀਂ ਚਾਹੁੰਦਾ ਕਿ ਹਾਂਗਕਾਂਗ ਮਾਮਲੇ ਦਾ ਕੌਮਾਂਤਰੀਕਰਨ ਹੋਵੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਂਗਕਾਂਗ ‘ਚ ਪ੍ਰਦਰਸ਼ਨਕਾਰੀਆਂ ਨੂੰ ਹਮਾਇਤ ਦੇਣ ਸਬੰਧੀ ਬਿੱਲ ‘ਤੇ ਦਸਤਖ਼ਤ ਕਰ ਦੇਣ ਤੋਂ ਬਾਅਦ ਚੀਨ ਦੀ ਚਿੰਤਾ ਹੋਰ ਜਿਆਦਾ ਵਧ ਗਈ ਸੀ ਅਜਿਹੇ ‘ਚ ਚੀਨ ਸੁਰੱਖਿਆ ਕਾਨੂੰਨ ਦੇ ਜਰੀਏ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ
ਹਾਂਗਕਾਂਗ ਚੀਨ ਦੇ ਦੱਖਣੀ-ਪੂਰਬੀ ਕੰਢੇ ‘ਤੇ ਕੈਨਟਲ (ਪਰਲ) ਨਦੀ ਦੇ ਮੁਹਾਨੇ ‘ਤੇ ਸਥਿਤ 230 ਤੋਂ ਜਿਆਦਾ ਛੋਟੇ-ਵੱਡੇ ਦੀਪਾਂ ਦਾ ਸਮੂਹ ਹੈ ਪਹਿਲੇ ਅਫ਼ੀਮ ਯੁੱਧ ‘ਚ ਚੀਨ ਦੀ ਹਾਰ ਤੋਂ ਬਾਅਦ ਹਾਂਗਕਾਂਗ ਬ੍ਰਿਟੇਨ ਦੀ ਬਸਤੀ ਬਣ ਗਿਆ 1 ਜੁਲਾਈ 1997 ‘ਚ ਬ੍ਰਿਟੇਨ ਨੇ ਕੁਝ ਸ਼ਰਤਾਂ ਨਾਲ ਹਾਂਗਕਾਂਗ ਦੀ ਮੁਖਤਿਆਰੀ ਮੁੜ ਚੀਨ ਨੂੰ ਸੌਂਪ ਦਿੱਤੀ ਇਨ੍ਹਾਂ ਸ਼ਰਤਾਂ ‘ਚ ਇੱਕ ਮੁੱਖ ਸ਼ਰਤ ਇਹ ਵੀ ਸੀ ਕਿ ਚੀਨ ਹਾਂਗਕਾਂਗ ਦੀ ਪੂੰਜੀਵਾਦੀ ਵਿਵਸਥਾ ‘ਚ ਦਖ਼ਲ ਨਹੀਂ ਕਰੇਗਾ
ਚੀਨ ਨੇ ਵੀ ਰੱਖਿਆ ਤੇ ਵਿਦੇਸ਼ ਮਾਮਲਿਆਂ ਨੂੰ ਛੱਡ ਕੇ ਹਾਂਗਕਾਂਗ ਦੀ ਪ੍ਰਸ਼ਾਸਨਿਕ ਵਿਵਸਥਾ ਨਾਲ ਛੇੜਛਾੜ ਨਾ ਕਰਨ ਤੇ ਪੂੰਜੀਵਾਦੀ ਵਿਵਸਥਾ ਨੂੰ ਅਗਲੇ 50 ਸਾਲਾਂ (ਸਾਲ 2047) ਤੱਕ ਬਣਾਈ ਰੱਖਣ ਦਾ ਭਰੋਸਾ ਦਿੱਤਾ ਇਸ ਤਰ੍ਹਾਂ ਇੱਕ ਦੇਸ਼ ਦੋ ਪ੍ਰਣਾਲੀ ਦੇ ਸਿਧਾਂਤ ਦੇ ਆਧਾਰ ‘ਤੇ ਹਾਂਗਕਾਂਗ ਦਾ ਰਲੇਵਾਂ ਚੀਨ ‘ਚ ਹੋ ਗਿਆ ਇਸ ਸਿਧਾਂਤ ਦੇ ਆਧਾਰ ‘ਤੇ ਹਾਂਗਕਾਂਗ ਨੂੰ ਅਰਧ-ਮੁਖਤਿਆਰੀ ਦਾ ਦਰਜਾ ਹਾਸਲ ਹੈ, ਅਤੇ ਉੱਥੋਂ ਦੇ ਲੋਕ ਲੋਕਤੰਤਰਿਕ ਤਰੀਕੇ ਨਾਲ ਆਪਣੀ ਅਵਾਜ਼ ਉਠਾਉਂਦੇ ਆਏ ਹਨ
ਜਿਸ ਵਕਤ ਹਾਂਗਕਾਂਗ ਦਾ ਰਲੇਵਾਂ ਚੀਨ ‘ਚ ਕੀਤਾ ਗਿਆ ਸੀ ਉਸ ਵਕਤ ਚੀਨ ਇਸ ਗੱਲ ਨੂੰ ਲੈ ਕੇ ਰਾਜ਼ੀ ਸੀ ਕਿ ਹਾਂਗਕਾਂਗ ਦਾ ਪ੍ਰਸ਼ਾਸਨ ਹਾਂਗਕਾਂਗ ਦੇ ਅਧਿਕਾਰੀਆਂ ਦੀ ਇੱਛਾ ਅਤੇ ਹਾਂਗਕਾਂਗ ਦੇ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਹੀ ਚਲਾਇਆ ਜਾਵੇਗਾ ਪਰ ਸਮੇਂ ਨਾਲ ਚੀਨ ਦੀ ਨੀਅਤ ‘ਚ ਖੋਟ ਆਉਣ ਲੱਗੀ ਹਾਂਗਕਾਂਗ ਪ੍ਰਤੀ ਚੀਨ ਦਾ ਮੋਹ ਕੇਵਲ ਇਸ ਲਈ ਨਹੀਂ ਹੈ ਕਿ ਹਾਂਗਕਾਂਗ ਦੁਨੀਆ ਦਾ ਇੱਕ ਮਹੱਤਵਪੂਰਨ ਬੰਦਰਗਾਹ ਜਾਂ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਸਟਾਕ ਐਕਸਚੇਂਜ ਹੈ
ਇਸ ਦੇ ਪਿੱਛੇ ਉਸ ਨੂੰ ਕਿਤੇ ਨਾ ਕਿਤੇ ਤਿੱਬਤ ਅਤੇ ਝਿੰਗਝਿਆਂਗ ਦਿਖਾਈ ਦਿੰਦਾ ਹੈ ਹਾਂਗਕਾਂਗ ਦੀ ਅਜ਼ਾਦੀ ਦਾ ਅਰਥ ਹੋਵੇਗਾ ਦੇਰ-ਸਵੇਰ ਤਿੱਬਤ ਅਤੇ ਝਿੰਗਝਿਆਂਗ ਦੀ ਅਜ਼ਾਦੀ ਦੀ ਹਮਾਇਤ ਕਰਨੀ ਇਹੀ ਕਾਰਨ ਹੈ ਕਿ ਸਾਮਵਾਦ ਪ੍ਰਤੀ ਪ੍ਰੇਮ ਦਾ ਦਿਖਾਵਾ ਕਰਕੇ ਚੀਨ ਇਸ ਪੂੰਜੀਵਾਦੀ ਵਿਵਸਥਾ ਵਾਲੇ ਰਾਜ ‘ਚ ਲੋਕਤੰਤਰ ਨੂੰ ਜ਼ੋਰ ਦੇ ਸਿਰ ‘ਤੇ ਦਬਾਈ ਰੱਖਣਾ ਚਾਹੁੰਦਾ ਹੈ ਹਾਲਾਂਕਿ ਅਮਰੀਕਾ ਅਤੇ ਹਾਂਗਕਾਂਗ ਵਿਚਕਾਰ ਹਰ ਸਾਲ ਅਰਬਾਂ ਡਾਲਰ ਦਾ ਵਪਾਰ ਹੁੰਦਾ ਹੈ ਟਰੰਪ ਦੇ ਫੈਸਲੇ ਤੋਂ ਬਾਅਦ ਪਿਛਲੇ 23 ਸਾਲ ਤੋਂ ਵਿਸ਼ੇਸ਼ ਅਤੇ ਦੂਜੇ ਦਰਜੇ ਦਾ ਲਾਭ ਉਠਾ ਰਹੇ ਹਾਂਗਕਾਂਗ ਨੂੰ ਉਨ੍ਹਾਂ ਸਮੁੱਚੇ ਲਾਭਾਂ ਤੋਂ ਵਾਂਝਾ ਹੋਣਾ ਪਵੇਗਾ,
ਇਸ ਨਾਲ ਹਾਂਗਕਾਂਗ ਦੇ ਨਾਲ-ਨਾਲ ਅਮਰੀਕਾ ਦੀਆਂ ਵਪਾਰਕ ਗਤੀਵਿਧੀਆਂ ਤਾਂ ਪ੍ਰਭਾਵਿਤ ਹੋਣਗੀਆਂ ਹੀ ਨਾਲ ਹੀ ਅਮਰੀਕਾ ਤੋਂ ਬਾਹਰ ਯੂਰਪ ਅਤੇ ਏਸ਼ੀਆ ਦੇ ਵੱਡੇ ਦੇਸ਼ ਵੀ ਅਸਥਿਰ ਹਾਂਗਕਾਂਗ ‘ਚ ਨਿਵੇਸ਼ ਕਰਨ ਤੋਂ ਕਤਰਾਉਣ ਲੱਗਣਗੇ ਬਿਨਾਂ ਸ਼ੱਕ ਟਰੰਪ ਦੇ ਇਸ ਫੈਸਲੇ ਨਾਲ ਹਾਂਗਕਾਂਗ ਆਰਥਿਕ ਤੌਰ ‘ਤੇ ਕਮਜ਼ੋਰ ਹੋਵੇਗਾ ਉਸ ਦੀ ਸਥਿਤੀ ਵੀ ਚੀਨ ਵਰਗੀ ਹੋ ਜਾਵੇਗੀ ਅਮਰੀਕਾ ਤੋਂ ਪ੍ਰਾਪਤ ਵਿਸੇਸ਼ ਵਪਾਰ ਦੇ ਦਰਜੇ ਤਹਿਤ ਮਿਲ ਰਹੀਆਂ ਸੁਵਿਧਾਵਾਂ ਦੇ ਖ਼ਤਮ ਹੋਣ ਤੋਂ ਬਾਅਦ ਹਾਂਗਕਾਂਗ ਲਈ ਸਖ਼ਤ ਮੁਕਾਬਲੇਬਾਜ਼ੀ ਵਾਲੇ ਮੁਕਤ ਬਜ਼ਾਰ ‘ਚ ਟਿਕ ਸਕਣਾ ਮੁਸ਼ਕਲ ਹੋ ਜਾਵੇਗਾ, ਹੋ ਸਕਦਾ ਹੈ,
ਟਰੰਪ ਚੀਨ ਵਾਂਗ ਹਾਂਗਕਾਂਗ ‘ਤੇ ਵੀ ਵੱਡੀ ਮਾਤਰਾ ‘ਚ ਟੈਰਿਫ਼ ਲਾ ਦੇਵੇ ਜੇਕਰ ਅਜਿਹਾ ਹੁੰਦਾ ਹੈ ਤਾਂ ਯਕੀਕਨ ਹੀ ਹਾਂਗਕਾਂਗ ਆਰਥਿਕ ਤੌਰ ‘ਤੇ ਕਮਜ਼ੋਰ ਹੋਵੇਗਾ ਬਹੁਤ ਸਾਰੇ ਲੋਕ ਹਾਂਗਕਾਂਗ ਛੱਡ ਦੇਣਗੇ ਹਾਂਗਕਾਂਗ ਦੇ ਆਰਥਿਕ ਨੁਕਸਾਨ ਨਾਲ ਚੀਨ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋਵੇਗੀ ਇਸ ਦਾ ਅਰਥ ਇਹ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਪਹਿਲਾਂ ਤੋਂ ਚੱਲ ਰਿਹਾ ਵਪਾਰ ਯੁੱਧ ਹੋਰ ਤੇਜ਼ ਹੋ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ, ਤਾਂ ਕੋਰੋਨਾ ਮਹਾਂਮਾਰੀ ਦੇ ਸੰਸਾਰਕ ਸੰਕਟ ਵਿਚਕਾਰ ਇਹ ਚੰਗੀ ਖ਼ਬਰ ਨਹੀਂ ਹੋਵੇਗੀ
ਪੂਰੇ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਅਮਰੀਕਾ ਅਤੇ ਚੀਨ ਵਿਚਕਾਰ ਪੈਦਾ ਹੋਈ ਖਿੱਚੋਤਾਣ ਹੈ ਹੁਣ ਹਾਂਗਕਾਂਗ ਆਟੋਨੇਮੀ ਕਾਨੂੰਨ ਦੇ ਰੂਪ ‘ਚ ਅਮਰੀਕਾ ਕੋਲ ਇੱਕ ਅਜਿਹਾ ਅਸਤਰ ਆ ਗਿਆ ਹੈ, ਜਿਸ ਦੇ ਜਰੀਏ ਉਹ ਹਾਂਗਕਾਂਗ ਦੀ ਅਜ਼ਾਦੀ ਨੂੰ ਖ਼ਤਮ ਕਰਨ ‘ਚ ਸ਼ਾਮਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਜਿੰਮੇਵਾਰ ਠਹਿਰਾ ਕੇ ਉਨ੍ਹਾਂ ‘ਤੇ ਪਾਬੰਦੀ ਲਾ ਸਕਦਾ ਹੈ
ਕਾਨੂੰਨ ‘ਚ ਹਾਂਗਕਾਂਗ ਦੇ ਨਾਲ ਲੈਣ-ਦੇਣ ਕਰਨ ਵਾਲੇ ਬੈਂਕਾਂ ‘ਤੇ ਪਾਬੰਦੀ ਲਾਉਣ ਅਤੇ ਹਾਂਗਕਾਂਗ ‘ਚ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਵਾਲੇ ਚੀਨੀ ਅਧਿਕਾਰੀਆਂ ਅਤੇ ਕੰਪਨੀਆਂ ‘ਤੇ ਵੀ ਪਾਬੰਦੀ ਲਾਏ ਜਾਣ ਦੀ ਸੰਭਾਵਨਾ ਹੈ ਦੱਖਣੀ ਚੀਨ ਸਾਗਰ ‘ਚ ਚੀਨ ਦੇ ਦਾਅਵੇ ਨੂੰ ਅਸਵੀਕਾਰ ਕਰਕੇ ਟਰੰਪ ਨੇ ਚੀਨ ਨੂੰ ਇੱਕ ਤਰ੍ਹਾਂ ਚੁਣੌਤੀ ਦਿੱਤੀ ਹੈ, ਹੁਣ ਹਾਂਗਕਾਂਗ ਦੋਵਾਂ ਦੇਸ਼ਾਂ ਵਿਚਕਾਰ ਖਿੱਚੋਤਾਣ ਦਾ ਨਵਾਂ ਮੁੱਦਾ ਬਣ ਸਕਦਾ ਹੈ
ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ