ਅਮਰੀਕਾ ਦੀ ਜਾੜ੍ਹ ਥੱਲੇ ਆ ਗਈ ਚੀਨੀ ਅਰਥਵਿਵਸਥਾ

US, Chinese, Economy

ਵਿਸਣੂਗੁਪਤ

ਅਮਰੀਕਾ ਨਾਲ ਟਰੇਡ ਵਾਰ ‘ਚ ਉਲਝਣਾ ਹੁਣ ਚੀਨ ਨੂੰ ਭਾਰੀ ਪੈ ਰਿਹਾ ਹੈ, ਚੀਨ ਦੀ ਅਰਥਵਿਵਸਥਾ ਡੋਲ ਰਹੀ ਹੈ ਲੋਹੇ ਨੂੰ ਲੋਹਾ ਕੱਟਦਾ ਹੈ ਚੀਨ ਵਰਗੇ ਅਰਾਜਕ, ਹਿੰਸਕ ਅਤੇ ਬਸਤੀਵਾਦੀ ਮਾਨਸਿਕਤਾ ਵਾਲੇ ਦੇਸ਼ ਨੂੰ ਅਮਰੀਕਾ ਵਰਗੀ ਅਰਾਜਕ ਤੇ ਲੁਟੇਰੀ ਸ਼ਕਤੀ ਹੀ ਸਬਕ ਸਿਖਾ ਸਕਦੀ ਸੀ ਅਮਰੀਕਾ ਨੂੰ ਨਾ ਸਮਝਣ ਵਾਲੇ ਵੱਡੀ ਭੁੱਲ ਕਰਦੇ ਹਨ ਇਸ ਭੁੱਲ ਦੀ ਵੱਡੀ ਕੀਮਤ ਵੀ ਤਾਰਦੇ ਹਨ, ਕੀਮਤ ਤਾਂ ਆਤਮਘਾਤੀ ਹੁੰਦੀ ਹੀ ਹੈ, ਇਸ ਤੋਂ ਇਲਾਵਾ ਹੋਂਦ ਨੂੰ ਵੀ ਸਮਾਪਤ ਕਰਨ ਦਿੰਦੀ ਹੈ ਕਦੇ ਸੋਵੀਅਤ ਸੰਘ ਨੇ ਅਮਰੀਕਾ ਨੂੰ ਨਾ ਸਮਝਣ ਦੀ ਭੁੱਲ ਕੀਤੀ ਸੀ, ਤੱਤਕਾਲੀ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਫੇਰ ‘ਚ ਫਸ ਗਿਆ ਸੀ, ਰੋਨਾਲਡ ਰੀਗਨ ਨੇ ਸੋਵੀਅਤ ਸੰਘ ਨੂੰ ਸਟਾਰ ਵਾਰਸ ਤੇ ਸੀਤ ਯੁੱਧ ‘ਚ ਉਲਝਾ ਕੇ ਉਸਦੀ ਅਰਥਵਿਵਸਥਾ ਨੂੰ ਹੀ ਚੌਪਟ ਕਰ ਦਿੱਤਾ ਸੀ ਸੋਵੀਅਤ ਸੰਘ ਅਮਰੀਕਾ ਨਾਲ ਬਰਾਬਰੀ ਕਰਨ ਅਤੇ ਸੀਤ ਯੁੱਧ ‘ਚ ਐਨਾ ਡੁੱਬ ਗਿਆ ਸੀ ਕਿ ਉਸਨੂੰ ਆਪਣੀ ਅਰਥਵਿਵਸਥਾ ਦੇ ਤਬਾਹ ਹੋਣ ਦਾ ਅਹਿਸਾਸ ਹੀ ਨਹੀਂ ਰਿਹਾ ਸੀ ਲੈਟਿਨ ਅਮਰੀਕੀ ਦੇਸ਼ ਵੈਨੇਜ਼ੁਏਲਾ ‘ਚ ਅਚਾਨਕ ਕਮਿਊਨਿਸਟ ਤਾਨਾਸ਼ਾਹੀ ਕਾਇਮ ਹੋ ਗਈ, ਕਮਿਊਨਿਸਟ ਤਾਨਾਸ਼ਾਹੀ ਦੇ ਤਾਨਾਸ਼ਾਹ ਹਯੂਗੋਂ ਚਾਵੇਜ ਅਮਰੀਕਾ ਨੂੰ ਤਹਿਸ-ਨਹਿਸ ਕਰਨ ਦੀਆਂ ਸਹੁੰਆਂ ਖਾਣ ਲੱਗਾ, ਉਸਦਾ ਮਾੜਾ ਨਤੀਜਾ ਕੀ ਹੋਇਆ, ਅੱਜ ਉਹ ਲੈਟਿਨ ਅਮਰੀਕੀ ਦੇਸ਼ ਵੈਨੇਜੁਏਲਾ ਦਿਵਾਲੀਆ ਹੋ ਚੁੱਕਾ ਹੈ, ਉਸਦੀ ਅਰਥਵਿਵਸਥਾ ਚੌਪਟ ਹੋ ਗਈ, ਭੁੱਖ ਨਾਲ ਤੜਫ਼ਦੇ ਹੋਏ ਲੋਕ ਸਰੀਰ ਵੇਚਣ ਲਈ ਤਿਆਰ ਹਨ, ਇੱਕ ਕਿੱਲੋ ਚੌਲਾਂ ਲਈ ਕਤਲ ਤੱਕ ਕਰਨ ‘ਤੇ ਉਤਾਰੂ ਹਨ, ਭੁੱਖ ਨਾਲ ਤੜਫ਼ਦੀ ਜਨਤਾ ਵੈਨੇਜੁਏਲਾ ਤੋਂ ਪਲਾਇਨ ਕਰਕੇ ਬ੍ਰਾਜੀਲ ਸਮੇਤ ਹੋਰ ਗੁਆਂਢੀ ਦੇਸ਼ਾਂ ‘ਚ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਇਰਾਨ ਵਰਗਾ ਦੇਸ਼ ਵੀ ਅਮਰੀਕਾ ਦੇ ਨਿਸ਼ਾਨੇ ‘ਤੇ ਆਉਣ ਨਾਲ ਨਾ ਸਿਰਫ਼ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਸਗੋਂ ਉਸਦੀ ਤੇਲ ਵਪਾਰ ਦੀ ਸ਼ਕਤੀ ਵੀ ਅੱਧੀ ਹੋ ਗਈ ਹੈ ਉੱਤਰ ਕੋਰੀਆ ਵਰਗਾ ਦੇਸ਼, ਜੋ ਅਮਰੀਕਾ ਦਾ ਖਤਮਾ ਕਰਨ ਦੀਆਂ ਧਮਕੀਆਂ ਦਿੰਦਾ ਸੀ, ਉਹ ਅੱਜ ਅਮਰੀਕੀ ਘੇਰਾਬੰਦੀ ‘ਚ ਅਜਿਹਾ ਫਸਿਆ ਕਿ ਖੁਦ ਗੱਲਬਾਤ ਦੇ ਟੇਬਲ ‘ਤੇ ਬੈਠਣ ਲਈ ਮਜ਼ਬੂਰ ਹੋ ਗਿਆ ਉੱਤਰ ਕੋਰੀਆ ਦੇ ਤਾਨਾਸ਼ਾਹ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋ ਦੌਰਾਂ ਦੀ ਗੱਲਬਾਤ ਹੋ ਚੁੱਕੀ ਹੈ ਫਿਰ ਵੀ ਉਸਨੂੰ ਪਾਬੰਦੀਆਂ ਤੋਂ ਮੁਕਤੀ ਨਹੀਂ ਮਿਲੀ ਹੈ ਅਮਰੀਕਾ ਨਾ ਸਿਰਫ਼ ਜੰਗੀ ਸ਼ਕਤੀ ‘ਚ ਮੋਹਰੀ ਹੈ, ਕੂਟਨੀਤੀ ਦੇ ਖੇਤਰ ‘ਚ ਮਹਾਂਸ਼ਕਤੀ ਹੈ ਸਗੋਂ ਅਮਰੀਕਾ ਕੋਲ ਇੱਕ ਵਿਸ਼ਾਲ ਖ਼ਪਤਕਾਰ ਬਜ਼ਾਰ ਹੈ, ਉਹ ਖ਼ਪਤਕਾਰ ਸਮੱਗਰੀ ਦਾ ਖੁਦ ਨਿਰਮਾਣ ਨਹੀਂ ਕਰਦਾ, ਉਹ ਖੁਦ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਖੇਤੀ ਉਤਪਾਦਨ ਨਹੀਂ ਕਰਦਾ ਹੈ, ਅਮਰੀਕਾ ਆਪਣੀ ਜ਼ਰੂਰਤ ਦੀ ਖ਼ਪਤਕਾਰ ਸਮੱਗਰੀ ਚੀਨ ਵਰਗੇ ਦੇਸ਼ਾਂ ‘ਚੋਂ ਖਰੀਦਦਾ ਹੈ ਅਤੇ ਆਪਣਾ ਵਾਤਾਵਰਨ ਵੀ ਸੁਰੱਖਿਅਤ ਰੱਖਦਾ ਹੈ ਚੀਨ ਆਪਣੇ ਵਸੀਲਿਆਂ ਦੀ ਵਰਤੋਂ ਅਤੇ ਸਸਤੀ ਕਿਰਤ ‘ਤੇ ਬਲ ‘ਤੇ ਅਮਰੀਕਾ ਅਤੇ ਯੂਰਪ ਦੇ ਖ਼ਪਤਕਾਰ ਬਜ਼ਾਰ ‘ਚ ਸਰਗਰਮ ਰਹਿੰਦਾ ਹੈ ਅਤਿਕਥਨੀ ਨਹੀਂ ਕਿ ਕਦੇ ਮਜ਼ਦੂਰਾਂ ਦੇ ਹਿੱਤ ‘ਤੇ ਖੜ੍ਹੀ ਚੀਨ ਦੀ ਕਮਿਊਨਿਸਟ ਤਾਨਾਸ਼ਾਹੀ ਮਜ਼ਦੂਰਾਂ ਦੇ ਦੋਹਣ ‘ਤੇ ਹੀ ਆਪਣੀ ਅਰਥਵਿਵਸਥਾ ਮਜ਼ਬੂਤ ਰੱਖਦੀ ਹੈ ਅੱਜ ਜਾਂ ਕੱਲ੍ਹ ਚੀਨ ‘ਤੇ ਅਮਰੀਕੀ ਹਿੱਤ ਦਾ ਡੰਡਾ ਚੱਲਣਾ ਹੀ ਸੀ, ਕਦੇ ਨਾ ਕਦੇ ਚੀਨ ਦੀ ਖੁਸ਼ਫ਼ਹਿਮੀ ਤਾਂ ਟੁੱਟਣੀ ਹੀ ਸੀ, ਕਦੇ ਨਾ ਕਦੇ ਚੀਨ ਦਾ ਹੰਕਾਰ ਤਾਂ ਟੁੱਟਣਾ ਹੀ ਸੀ, ਕਦੇ ਨਾ ਕਦੇ ਚੀਨ ਦੀ ਅਰਥਵਿਵਸਥਾ ਨੂੰ ਸੱਟ ਤਾਂ ਵੱਜਣੀ ਹੀ ਸੀ, ਚੀਨ ਦੀ ਨਿਰਯਾਤ ਸ਼ਕਤੀ ਖ਼ਤਰੇ ‘ਚ ਪੈਣੀ ਹੀ ਸੀ।

ਆਖ਼ਿਰ ਕਿਉਂ, ਚੀਨ ਐਨਾ ਮਜ਼ਬੂਤ ਇੱਛਾਸ਼ਕਤੀ ਵਾਲਾ ਦੇਸ਼, ਆਖ਼ਿਰ ਕਿਉਂ ਮਜ਼ਬੂਤ ਚੀਨ ਦੀ ਅਰਥਵਿਵਸਥਾ ਮਰਨ-ਆਸਣ ਸਥਿਤੀ ‘ਚ ਪਹੁੰਚ ਗਈ ਹੈ? ਚੀਨ ਨੂੰ ਫਿਰ ਤੋਂ ਨਿਰਯਾਤ ਦੀ ਸ਼ਕਤੀ ਚਾਹੀਦੀ ਹੈ ਜਦੋਂ ਅਮਰੀਕਾ ਨੇ ਚੀਨ ਦੇ ਨਾਲ ਟਰੇਡ ਵਾਰ ਸ਼ੁਰੂ ਕੀਤਾ ਸੀ, ਜਦੋਂ ਅਮਰੀਕਾ ਨੇ ਚੀਨ ਦੀ ਅਰਥਵਿਵਸਥਾ ਖਿਲਾਫ਼ ਕਦਮ ਚੁੱਕਿਆ ਸੀ ਜਦੋਂ ਅਮਰੀਕਾ ਨੇ ਆਰਥਿਕ ਮੋਰਚੇ ‘ਤੇ ਚੀਨ ਦੀ ਘੇਰਾਬੰਦੀ ਸ਼ੁਰੂ ਕੀਤੀ ਸੀ, ਜਦੋਂ ਚੀਨ ਨੇ ਕਾਫ਼ੀ ਦਹਾੜਿਆ ਸੀ, ਚੀਨ ਨੇ ਬੜੀ ਹੈਂਕੜੀ ਦਿਖਾਈ ਸੀ, ਚੀਨ ਨੇ ਖੁਸ਼ਫ਼ਹਿਮੀ ਅਤੇ ਹੁੰਕਾਰ ਭਰੀ ਸੀ, ਚੀਨ ਨੇ ਇਹ ਦਾਅਵੇ ਕੀਤੇ ਸਨ ਕਿ ਅਮਰੀਕਾ ਦੀ ਗਿੱਦੜ ਧਮਕੀ ਨਾਲ ਉਹ ਨਹੀਂ ਝੁਕੇਗਾ, ਅਮਰੀਕਾ ਉਸਦੀ ਅਰਥਵਿਵਸਥਾ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ, ਉਸਦੀ ਅਰਥਵਿਵਸਥਾ ਮਜ਼ਬੂਤ ਹੈ, ਉਸਦੀ ਅਰਥਵਿਵਸਥਾ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ, ਉਸਦੇ ਇੱਥੋਂ ਦੀਆਂ ਉਦਯੋਗਿਕ ਇਕਾਈਆਂ ਛੱਡ ਕੇ ਹੋਰ ਦੇਸ਼ਾਂ ‘ਚ ਆਉਣ ਵਾਲੀਆਂ ਨਹੀਂ ਹਨ? ਸਿਰਫ਼ ਐਨਾ ਹੀ ਨਹੀਂ ਸਗੋਂ ਚੀਨ ਨੇ ਇਹ ਦਾਅਵੇ ਵੀ ਕੀਤੇ ਸਨ ਕਿ ਜੇਕਰ ਅਮਰੀਕਾ ਨੇ ਆਪਣੀ ਨੀਤੀ ਨਾ ਬਦਲੀ ਤਾਂ ਫਿਰ ਉਸਦੀ ਨੀਤੀ ਹੀ ਆਤਮਘਾਤੀ ਸਾਬਤ ਹੋਵੇਗੀ, ਡੋਨਾਲਡ ਦੀ ਚੀਨ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਨੀਤੀ ਅਮਰੀਕਾ ਲਈ ਭਾਰੀ ਪਵੇਗੀ, ਅਮਰੀਕਾ ਦੀ ਅਰਥਵਿਵਸਥਾ ਹੀ ਡੋਲ ਜਾਵੇਗੀ, ਅਮਰੀਕੀ ਬਜ਼ਾਰ ਦੇ ਖ਼ਪਤਕਾਰਾਂ ਨੂੰ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਖਰੀਦਣ ਲਈ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ, ਇਹ ਸਥਿਤੀ ਡੋਨਾਲਡ ਟਰੰਪ ਲਈ ਨਾ ਸਿਰਫ਼ ਨੁਕਸਾਨਦੇਹ ਹੋਵੇਗੀ ਸਗੋਂ ਜਨਤਾ ਦੇ ਗੁੱਸੇ ਨੂੰ ਜਨਮ ਦੇਣ ਵਾਲੀ ਹੋਵੇਗੀ ।

ਅਮਰੀਕਾ ਤੇ ਚੀਨ ਵਿਚਕਾਰ ਟਰੇਡ ਵਾਰ ਪਿਛਲੇ ਸਾਲ ਦੇ ਜੁਲਾਈ ਮਹੀਨੇ ‘ਚ ਸ਼ੁਰੂ ਹੋਇਆ ਸੀ ਚੀਨ ਨੇ ਮਨਮਰਜ਼ੀ ਬੰਦ ਨਹੀਂ ਕੀਤੀ, ਦੁਨੀਆ ਦੇ ਮੰਚਾਂ ‘ਤੇ ਅਮਰੀਕਾ ਦੇ ਹਿੱਤਾਂ ‘ਤੇ ਛੁਰੀ ਚਲਾਉਣਾ ਜਾਰੀ ਰੱਖਿਆ ਤਾਂ ਫਿਰ ਡੋਨਾਲਡ ਟਰੰਪ ਨੇ ਵੀ ਆਪਣੇ ਭੱਥੇ ‘ਚੋਂ ਤੀਰ ਕੱਢ ਲਿਆ ਹੁਣ ਤੱਕ ਅਮਰੀਕਾ ਤਿੰਨ ਵਾਰ ਚੀਨ ਦੀਆਂ ਚੀਜ਼ਾਂ ‘ਤੇ ਟੈਰਿਫ਼ ਭਾਵ ਟੈਕਸ ਦਾ ਵਾਧਾ ਕਰ ਚੁੱਕਾ ਹੈ ਅਮਰੀਕਾ ਦੀ ਇਸ ਨੀਤੀ ਖਿਲਾਫ਼ ਚੀਨ ਨੇ ਵੀ ਸੀਨਾਜ਼ੋਰੀ ਦਿਖਾਈ ਮਾੜਾ ਨਤੀਜਾ ਇਹ ਨਿੱਕਲਿਆ ਕਿ ਦੋਵਾਂ ਦੇਸ਼ਾਂ ਨੇ ਇੱਕ-ਦੂਸਰੇ ਖਿਲਾਫ਼ ਅਰਬਾਂ ਡਾਲਰ ਦੇ ਨਵੇਂ ਟੈਕਸ ਲਾਏ ਹਨ ਅਮਰੀਕਾ ਨੇ ਪਿਛਲੇ ਸਾਲ ਦੇ ਸਤੰਬਰ ਮਹੀਨੇ ‘ਚ ਚੀਨੀ ਉਤਪਾਦਾਂ ‘ਤੇ 200 ਅਰਬ ਡਾਲਰ ਦੇ ਨਵੇਂ ਟੈਕਸ ਲਾਏ ਸਨ ਕਰੀਬ ਪੰਜ ਹਜ਼ਾਰ ਤੋਂ ਜਿਆਦਾ ਚੀਨੀ ਵਸਤੂਆਂ ਅਜਿਹੀਆਂ ਹਨ ਜਿਨ੍ਹਾਂ ‘ਤੇ ਅਮਰੀਕਾ ਦੇ ਨਵੇਂ ਟੈਕਸ ਲਾਏ ਹਨ ਚੀਨੀ ਉਤਪਾਦਾਂ ‘ਤੇ 25 ਫੀਸਦੀ ਤੋਂ ਜਿਆਦਾ ਟੈਕਸ ਲਾਉਣ ਦਾ ਅਰਥ ਇਹ ਹੋਇਆ ਕਿ ਚੀਨੀ ਵਸਤੂਆਂ ਮਹਿੰਗੀਆਂ ਹੋ ਗਈਆਂ ਜਦੋਂ ਦੁਨੀਆ ਦੇ ਹੋਰ ਬਜਾਰਾਂ ਦੀਆਂ ਵਸਤੂਆਂ ਦੀ ਮੰਗ ਵਧੇਗੀ, ਦੁਨੀਆ ਦੇ ਹੋਰ ਬਜ਼ਾਰ ਵੀ ਮੁਕਾਬਲੇ ‘ਚ ਸ਼ਾਮਲ ਹੋਣਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰੀਕਾ ਦੇ ਅੰਦਰੋਂ ਜੋ ਘਰੇਲੂ ਵਸਤੂਆਂ ਦਾ ਉਤਪਾਦਨ ਹੈ ਉਸਨੂੰ ਸ਼ਕਤੀ ਮਿਲਣ ਦਾ ਮੌਕਾ ਪ੍ਰਾਪਤ ਹੋਇਆ ਹੈ ।

ਚੀਨ ਦੀ ਅਰਥਵਿਵਸਥਾ ਜਦੋਂ ਦੁਨੀਆ ਦੀ ਪ੍ਰੇਰਕ ਅਰਥਵਿਵਸਥਾ ਵੀ ਨਹੀਂ ਰਹੀ ਹੈ, ਚੀਨ ਦੀ ਅਰਥਵਿਵਸਥਾ ਹੁਣ ਦੁਨੀਆ ਦੀ ਸਭ ਤੋਂ ਵਧਦੀ ਹੋਈ ਅਰਥਵਿਵਸਥਾ ਵੀ ਨਹੀਂ ਰਹੀ ਹੈ ਚੀਨ ਦੀ ਅਰਥਵਿਵਸਥਾ ਸਥਿਰ ਵੀ ਨਹੀਂ ਹੈ ਤਾਂ ਫ਼ਿਰ ਚੀਨ ਦੀ ਵਰਤਮਾਨ ਅਰਥਵਿਵਸਥਾ ਕਿਹੋ-ਜਿਹੀ ਹੈ ਚੀਨ ਦੀ ਅਰਥਵਿਵਸਥਾ ਉਥਲ-ਪੁਥਲ ਵਾਲੀ ਹੈ ਚੀਨ ਦੀ ਅਰਥਵਿਵਸਥਾ ਮੰਦੀ ਅਤੇ ਪਾਬੰਦੀਆਂ ਸਮੇਤ ਟੈਕਸਾਂ ਦੀ ਮਾਰ ਨਾਲ ਦਬ ਰਹੀ ਹੈ, ਚੀਨ ਦੀ ਅਰਥਵਿਵਸਥਾ ਦੀ ਵਿਕਾਸ ਅਤੇ ਰਫ਼ਤਾਰ ਰੁਕੀ ਹੋਈ ਹੈ ਚੀਨ ਦੀ ਅਰਥਵਿਵਸਥਾ ਦੀ ਵਿਕਾਸ ਦਰ ਲਗਭਗ ਪੰਜ ਫੀਸਦੀ ਹੈ ਜੋ ਕਿਸੇ ਵੀ ਸਥਿਰ ਅਰਥਵਿਵਸਥਾ ਦਾ ਪ੍ਰਮਾਣ ਨਹੀਂ ਹੈ ।

ਦੁਨੀਆ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਚੀਨ ਆਪਣੀ ਅਰਥਵਿਵਸਥਾ ਦਾ ਸਹੀ ਚਿੱਤਰਨ ਕਦੇ ਕਰਦਾ ਨਹੀਂ ਹੈ, ਚੀਨ ਦੀ ਅਰਥਵਿਵਸਥਾ ਹਮੇਸ਼ਾ ਝੂਠ ਅਤੇ ਮਨਘੜਤ ਹੁੰਦੀ ਹੈ ਚੀਨ ‘ਚ ਪ੍ਰੈਸ ਅਤੇ ਪ੍ਰਗਟਾਵੇ ਦੀ ਅਜ਼ਾਦੀ ਹੈ ਨਹੀਂ, ਪ੍ਰੈੱਸ ਅਤੇ ਪ੍ਰਟਾਵਾ ਚੀਨ ਦੀ ਕਮਿਊਨਿਸਟ ਤਾਨਸ਼ਾਹੀ ਕੈਦ ‘ਚ ਖੜ੍ਹੇ ਰਹਿੰਦੇ ਹਨ ਵਿਦੇਸ਼ੀ ਮੀਡੀਆ ਦੀ ਵੀ ਚੀਨ ‘ਚ ਹਾਜ਼ਰੀ ਲਗਭਗ ਘੱਟ ਹੈ ਇਸ ਸਥਿਤੀ ‘ਚ ਚੀਨ ਦੀ ਅਰਥਵਿਵਸਥਾ ਦਾ ਸਹੀ ਮੁੱਲਾਂਕਣ ਸੰਭਵ ਹੀ ਨਹੀਂ ਹੋ ਸਕਦਾ ਹੈ ਅਰਥਵਿਵਸਥਾ ਅਧਾਰਿਤ ਚੀਨ ਦੇ ਕਥਨ ਨੂੰ ਹੀ ਸਵੀਕਾਰ ਕਰਨਾ ਪੈਂਦਾ ਹੈ ਚੀਨੀ ਵਸਤੂਆਂ ਦੀ ਗੁਣਵੱਤਾ ਵੀ ਇੱਕ ਵੱਡਾ ਸਵਾਲ ਹੈ ਭਾਰਤੀ ਬਜ਼ਾਰ ‘ਚ ਚੀਨੀ ਵਸਤੂਆਂ ਦਾ ਸ਼ਿਕੰਜਾ ਤਾਂ ਮਜ਼ਬੂਤ ਹੈ ਪਰ ਚੀਨੀ ਉਤਪਾਦਾਂ ਦੀ ਗੁਣਵੱਤਾ ਹਮੇਸ਼ਾ ਹੇਠਲੇ ਪੱਧਰ ‘ਤੇ ਰਹਿੰਦੀ ਹੈ ਜਿਸਦਾ ਨੁਕਸਾਨ ਭਾਰਤੀ ਖ਼ਪਤਕਾਰ ਨੂੰ ਹੁੰਦਾ ਹੈ, ਅਜਿਹੀ ਹੀ ਸਥਿਤੀ ਦੁਨੀਆ ਦੇ ਹੋਰ ਖ਼ਪਤਕਾਰ ਬਜਾਰਾਂ ਦੀ ਵੀ ਹੈ ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਟਰੇਡ ਵਾਰ ਨਾਲ ਦੁਨੀਆ ਦਾ ਹਰ ਬਜ਼ਾਰ ਹੀ ਪ੍ਰਭਾਵਿਤ ਹਹੈ ਇਸ ਲਈ ਚੀਨ ਅਤੇ ਅਮਰੀਕਾ ਵਿਚਕਾਰ ਜਾਰੀ ਟਰੇਡ ਵਾਰ ਦਾ ਹੱਲ ਜ਼ਰੁਰੀ ਹੈ ਪਰ ਕੀ ਚੀਨ ਆਪਣੀ ਹੈਂਕੜੀ ਛੱਡਣ ਲਈ ਤਿਆਰ ਹੈ?

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।