ਸੋਸ਼ਲ ਮੀਡੀਆ ਫਾਇਦਿਆਂ ਦੇ ਨਾਲ-ਨਾਲ ਕਰ ਰਿਹੈ ਵੱਡੇ ਨੁਕਸਾਨ

BigLosses, Social, Media, Benefits

ਮਨਪ੍ਰੀਤ ਸਿੰਘ  ਮੰਨਾ  

ਸੋਸ਼ਲ ਮੀਡੀਆ ਅੱਜ-ਕੱਲ੍ਹ ਹਰ ਵਰਗ ਲਈ ਇੱਕ ਜਰੂਰੀ ਅੰਗ ਬਣ ਚੁੱਕਿਆ ਹੈ। ਇਸਦਾ ਪ੍ਰਯੋਗ ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਸਦਾ ਲਾਭ ਵੀ ਹਰ ਵਰਗ ਉਠਾ ਰਿਹਾ ਹੈ ਉਹ ਵਿਦੇਸ਼ਾਂ ਵਿੱਚ ਬੈਠੇ ਆਪਣਿਆਂ ਨਾਲ ਗੱਲਬਾਤ ਹੋਵੇ ਜਾਂ ਕੰਮ ਦੇ ਪ੍ਰਮੋਸ਼ਨ ਲਈ ਇਸਦਾ ਪ੍ਰਯੋਗ ਬੜੇ ਸੌਖੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਸਦੇ ਨਾਲ-ਨਾਲ ਸੋਸ਼ਲ ਮੀਡੀਆ ਦਾ ਪ੍ਰਯੋਗ ਸ਼ਰਾਰਤੀ ਲੋਕਾਂ ਵੱਲੋਂ ਵੀ ਕਰ ਲਿਆ ਜਾਂਦਾ ਹੈ।

ਯੂ ਟਿਊਬ ਚੰਗੀਆਂ ਚੀਜਾਂ ਤੇ ਭੜਕਾਊ ਚੀਜਾਂ ਦੇ ਪ੍ਰਚਾਰ ‘ਚ ਸਭ ਤੋਂ ਅੱਗੇ:

ਯੂ ਟਿਊਬ ਚੰਗੀ ਚੀਜਾਂ ਅਤੇ ਭੜਕਾਊ ਚੀਜਾਂ ਦੇ ਪ੍ਰਚਾਰ ਵਿੱਚ ਸਭ ਤੋਂ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ ਇਸ ਉੱਤੇ ਹਰ ਤਰ੍ਹਾਂ  ਦੇ ਫਿਲਮੀ ਗੀਤ, ਧਾਰਮਿਕ ਗੀਤ ਆਦਿ ਸਮੇਤ ਕਿਸੇ ਵੀ ਘਟਨਾ ਨੂੰ ਇਸ ਉੱਤੇ ਵੇਖਿਆ ਜਾ ਸਕਦਾ ਹੈ ਦੂਜੇ ਪਾਸੇ ਇਸ ਉੱਤੇ ਧਾਰਮਿਕ ਕੱਟੜਤਾ, ਇੱਕ-ਦੂਜੇ ਦੇ ਪ੍ਰਤੀ ਦੂਸ਼ਣਬਾਜੀ ਵੀ ਵੇਖੀ ਜਾ ਸਕਦੀ ਹੈ,  ਜਿਸਨੂੰ ਲੈ ਕੇ ਕਈ ਵਾਰ ਚਰਚਾ ਹੁੰਦੀ ਰਹਿੰਦੀ ਹੈ।   ਇਸ ਉੱਤੇ ਕੰਟਰੋਲ ਕਰਨ ਲਈ ਵਿਭਾਗ ਵੱਲੋਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਣ ਦੀ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਤੱਕ ਇਸ ਉੱਤੇ ਕੋਈ ਕਾਰਜ ਸ਼ੁਰੂ ਹੁੰਦਾ ਹੈ ਤੱਦ ਤੱਕ ਕਈ ਵਾਰ ਕਾਫ਼ੀ ਦੇਰ ਹੋ ਜਾਂਦੀ ਹੈ ।

ਨਿਊਜ਼ ਚੈਨਲਜ਼ ਵਿਊਵਰਸ਼ਿਪ ਵਧਾਉਣ ਲਈ ਯੂ ਟਿਊਬ,  ਫੇਸਬੁੱਕ ਤੇ ਹੋਰ ਸਾਧਨਾਂ ਦਾ ਕਰ ਰਹੇ ਪ੍ਰਯੋਗ:

ਇਸਦਾ ਪ੍ਰਯੋਗ ਜਿੱਥੇ ਆਮ ਲੋਕ ਕਰਦੇ ਹਨ, ਉੱਥੇ ਹੀ ਨਿਊਜ਼ ਚੈਨਲਜ ਯੂ ਟਿਊਬ, ਫੇਸਬੁੱਕ ਅਤੇ ਹੋਰ ਸਾਧਨਾਂ ਦਾ ਜੰਮਕੇ ਪ੍ਰਯੋਗ ਕਰ ਰਹੇ ਹਨ ਨਿਊਜ ਚੈਨਲਜ਼ ਆਪਣੀ ਬਿਊਵਰਸ਼ਿਪ ਵਧਾਉਣ ਲਈ ਇਸਦਾ ਪ੍ਰਯੋਗ ਕਰ ਰਹੇ ਹਨ  ਨਿਊਜ ਚੈਨਲਜ ਵਾਲੇ ਇਸਦਾ ਲਾਭ ਲੈਂਦੇ-ਲੈਂਦੇ ਕਈ ਵਾਰ ਆਪਣੀ ਲਿਮਿਟ ਤੋਂ ਬਾਹਰ ਜਾ ਕੇ ਕੰਮ ਕਰਦੇ ਹਨ, ਜਿਸਦਾ ਉਨ੍ਹਾਂ ਨੂੰ ਤਾਂ ਲਾਭ ਹੁੰਦਾ ਹੈ ਪਰ ਉੱਥੇ ਹੀ ਕਈ ਵਾਰ ਉਸਦਾ ਨੁਕਸਾਨ ਵੀ ਚੁੱਕਣਾ ਪੈ ਜਾਂਦਾ ਹੈ।

ਪਰਿਵਾਰਕ ਫੋਟੋਜ਼ ਅਤੇ ਚੰਗੀ ਵੀਡੀਓ ਫੇਸਬੁੱਕ ਉੱਤੇ ਪਾ ਕੇ ਦਿੰਦੇ ਹਨ ਚੰਗਾ ਸੁਨੇਹਾ:

ਫੇਸਬੁੱਕ ਦਾ ਜਿੱਥੇ ਲੋਕਾਂ ਵੱਲੋਂ ਚੰਗੀਆਂ ਅਤੇ ਪਰਿਵਾਰਕ ਫੋਟੋਜ਼ ਪੋਸਟ ਕਰਕੇ ਜਾਂ ਚੰਗੀ ਵੀਡੀਓ ਪਾਉਣ ਲਈ ਪ੍ਰਯੋਗ ਕਰਨ ਦਾ ਸਭ ਤੋਂ ਵਧੀਆ ਢੰਗ ਮੰਨਿਆ ਗਿਆ ਹੈ ਇਸ ਉੱਤੇ ਕਈ ਵਾਰ ਕਈ ਫੋਟੋਜ ਅਤੇ ਚੰਗੀ ਵੀਡੀਓ ਪਾ ਕੇ ਚੰਗਾ ਸੁਨੇਹਾ ਦੇਣ ਲਈ ਇਸਦਾ ਚੰਗੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਚੰਗੇ ਸਮਾਜ ਦੀ ਉਸਾਰੀ ਵਿੱਚ ਆਪਣਾ ਯੋਗਦਾਨ  ਦੇ ਸਕਦਾ ਹੈ।

ਪਰਿਵਾਰਕ ਮੈਬਰਾਂ ਦਾ ਰਿਸ਼ਤਾ ਕਾਇਮ ਰੱਖਣ ਵਿੱਚ ਚੰਗੀ ਭੂਮਿਕਾ ਨਿਭਾਉਂਦਾ ਹੈ ਫੇਸਬੁੱਕ ਅਤੇ ਵਟਸਅਪ:

ਪਰਿਵਾਰਕ ਮੈਬਰਾਂ ਦੇ ਨਾਲ ਰਿਸ਼ਤਾ ਕਾਇਮ ਰੱਖਣ ਵਿੱਚ ਫੇਸਬੁੱਕ ਅਤੇ ਵਟਸਅਪ ਚੰਗੀ ਭੂਮਿਕਾ ਅਦਾ ਕਰਦਾ ਹੈ ਫੇਸਬੁੱਕ ਉੱਤੇ ਜਿਵੇਂ ਪਰਿਵਾਰਕ ਮੈਬਰਾਂ ਅਤੇ ਦੋਸਤਾਂ ਦੇ ਜਨਮਦਿਨ ਵਾਲੇ ਦਿਨ ਿਹਲਾਂ ਹੀ ਤੁਹਾਨੂੰ ਸੂਚਨਾ ਮਿਲ ਜਾਂਦੀ ਹੈ ਕਿ ਕਿਸਦਾ ਜਨਮਦਿਨ ਹੈ, ਕਿਸਦੀ ਵਰ੍ਹੇਗੰਢ ਹੈ,  ਕਿਸਦੇ ਬੇਟੇ ਦਾ ਜਨਮਦਿਨ ਹੈ ਇਸ ਨਾਲ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਹਿੰਦੀ ਹੈ ਇਸਦੇ ਨਾਲ ਫੇਸਬੁੱਕ ਵੱਲੋਂ ਪਿਛਲੀਆਂ ਪੋਸਟਾਂ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲਾਈਕ ਮਿਲੇ ਹੋਣ ਜਾਂ ਸੋਹਣੀਆਂ ਫੋਟੋਆਂ ਨੂੰ ਸ਼ੇਅਰ ਕੀਤਾ ਜਾਂਦਾ ਹੈ,  ਜਿਸਦੇ ਨਾਲ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਹਿੰਦੀ ਹੈ  ਵਟਸਅਪ ਵੀ ਆਪਣੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਅਪਰਾਧਿਕ ਲੋਕ ਕਰਦੇ ਹਨ ਧਮਕੀਆਂ ਦੇਣ ਲਈ ਫੇਸਬੁੱਕ ਦਾ ਪ੍ਰਯੋਗ:

ਇਸਦੇ ਨਾਲ-ਨਾਲ ਇੱਕ ਪਹਿਲੂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਪਰਾਧਿਕ ਲੋਕ ਇੱਕ-ਦੂਜੇ ਨੂੰ ਧਮਕੀਆਂ ਦੇਣ ਲਈ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ ਧਮਕੀਆਂ ਦਾ ਜਵਾਬ ਦੇਣ ਲਈ ਇਸਨੂੰ ਸਾਧਨ ਬਣਾ ਲਿਆ ਗਿਆ ਹੈ   ਗੈਂਗਵਾਰ ਜਾਂ ਹੋਰ ਘਟਨਾਵਾਂ ਵਿੱਚ ਵਾਧੇ ਦੇ ਪਿੱਛੇ ਇਸਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ ।

ਚੰਗਿਆਈ ਵਿਚ ਵਾਧਾ ਕਰਕੇ ਹੀ ਮਿਲ ਸਕਦੈ ਸੋਸ਼ਲ ਮੀਡੀਆ ਦੇ ਅਸਮਾਜਿਕ ਨੁਕਸਾਨ ਤੋਂ ਛੁਟਕਾਰਾ:

ਸੋਸ਼ਲ ਮੀਡੀਆ ਤੋਂ ਹੋ ਰਹੇ ਅਸਮਾਜਿਕ ਨੁਕਸਾਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਉਸਦੇ ਲਈ ਇਸਦਾ ਠੀਕ ਪ੍ਰਯੋਗ ਅਤੇ ਚੰਗਿਆਈ ਨੂੰ ਵਧਾਉਣਾ ਜਰੂਰੀ ਹੋਵੇਗਾ ਉਦੋਂ ਜਾ ਕੇ ਇਸਦੀ ਅਹਿਮੀਅਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਸਿਆਣਿਆਂ ਦੇ ਕਹਿਣ  ਅਨੁਸਾਰ ਬੁਰਾਈ ਨਾਲ ਲੜ ਕੇ ਬੁਰਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਚੰਗਿਆਈ ਵਿਚ ਵਾਧਾ ਕਰਕੇ ਬੁਰਾਈ ਨੂੰ ਖਤਮ ਕੀਤਾ ਜਾ ਸਕਦਾ ਹੈ ।

ਵਾਰਡ ਨੰਬਰ 5, ਗੜਦੀਵਾਲਾ,
ਹੁਸ਼ਿਆਰਪੁਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।