Gas Crisis Solutions: ਗੈਸ ਸੰਕਟ ਨਾਲ ਨਜਿੱਠਣ ਲਈ ਠੋਸ ਉਪਾਅ ਜ਼ਰੂਰੀ

Gas Crisis Solutions
Gas Crisis Solutions: ਗੈਸ ਸੰਕਟ ਨਾਲ ਨਜਿੱਠਣ ਲਈ ਠੋਸ ਉਪਾਅ ਜ਼ਰੂਰੀ

ਖਾੜੀ ਖੇਤਰ ’ਚ ਵਧਦੇ ਤਣਾਅ ਅਤੇ ਸਮੁੰਦਰੀ ਰਸਤਿਆਂ ਦੀ ਅਸੁਰੱਖਿਆ ਨੇ ਵਿਸ਼ਵ-ਪੱਧਰੀ ਊਰਜਾ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦਾ ਅਸਰ ਹੁਣ ਭਾਰਤ ਵਿੱਚ ਵੀ ਸਾਫ਼ ਤੌਰ ’ਤੇ ਦਿਖਾਈ ਦੇਣ ਲੱਗਾ ਹੈ। ਰਸੋਈ ਗੈਸ ਦੀ ਉਪਲੱਬਧਤਾ ਵਿੱਚ ਰੁਕਾਵਟ, ਸਪਲਾਈ ਵਿੱਚ ਦੇਰੀ ਅਤੇ ਵਧਦੀਆਂ ਕੀਮਤਾਂ ਨੇ ਆਮ ਨਾਗਰਿਕਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਵਰਗੇ ਦੇਸ਼ ਲਈ, ਜੋ ਆਪਣੀਆਂ ਊਰਜਾ ਲੋੜਾਂ ਦਾ ਵੱਡਾ ਹਿੱਸਾ ਦਰਾਮਦ ਰਾਹੀਂ ਪੂਰਾ ਕਰਦਾ ਹੈ, ਇਹ ਸਥਿਤੀ ਊਰਜਾ ਸੁਰੱਖਿਆ ਨਾਲ ਜੁੜਿਆ ਗੰਭੀਰ ਸਵਾਲ ਵੀ ਹੈ। ਫਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਨ ਵਾਲਾ ਹੋਰਮੁਜ਼ ਜਲਡਮਰੂਮੱਧ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚ ਗਿਣਿਆ ਜਾਂਦਾ ਹੈ। ਅਨੁਮਾਨ ਹੈ ਕਿ ਦੁਨੀਆਂ ਦੇ ਕੁੱਲ ਕੱਚੇ ਤੇਲ ਦਾ ਲਗਭਗ ਪੰਜਵਾਂ ਹਿੱਸਾ ਇਸੇ ਰਸਤੇ ਰਾਹੀਂ ਲੰਘਦਾ ਹੈ। Gas Crisis Solutions

ਇਹ ਖਬਰ ਵੀ ਪੜ੍ਹੋ : Weather Update: ਐਨਸੀਆਰ ’ਚ ਮੌਸਮ ਦਾ ਬਦਲਿਆ ਮਿਜਾਜ, ਭਾਰੀ ਮੀਂਹ ਅਤੇ ਤੂਫਾਨ ਦੀ ਸੰਭਾਵਨਾ

ਭਾਰਤ ਆਪਣੀਆਂ ਊਰਜਾ ਲੋੜਾਂ ਲਈ ਇਸ ਖੇਤਰ ’ਤੇ ਬਹੁਤ ਹੱਦ ਤੱਕ ਨਿਰਭਰ ਹੈ। ਕੱਚੇ ਤੇਲ ਦੇ ਨਾਲ-ਨਾਲ ਤਰਲ ਕੁਦਰਤੀ ਗੈਸ ਦੀ ਸਪਲਾਈ ਵੀ ਇਸੇ ਰਸਤੇ ਰਾਹੀਂ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਇਹ ਰਸਤਾ ਅਸੁਰੱਖਿਅਤ ਹੋ ਜਾਵੇ ਜਾਂ ਰੁਕਾਵਟ ਆ ਜਾਵੇ, ਤਾਂ ਭਾਰਤ ਸਮੇਤ ਕਈ ਦੇਸ਼ਾਂ ਦੀ ਊਰਜਾ ਵਿਵਸਥਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਹਾਲੀਆ ਸਮੇਂ ਵਿੱਚ ਦੇਸ਼ ਦੇ ਕਈ ਹਿੱਸਿਆਂ ਤੋਂ ਗੈਸ ਸਿਲੰਡਰ ਦੀ ਸਪਲਾਈ ਵਿੱਚ ਦੇਰੀ ਅਤੇ ਉਪਲੱਬਧਤਾ ਵਿੱਚ ਘਾਟ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੋਟਲ ਤੇ ਢਾਬੇ ਵਰਗੇ ਵਪਾਰ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ। ਕਈ ਥਾਵਾਂ ’ਤੇ ਜਨਤਕ ਰਸੋਈ ਸੇਵਾਵਾਂ ਵਿੱਚ ਵੀ ਰੁਕਾਵਟ ਦੇਖੀ ਗਈ ਹੈ। Gas Crisis Solutions

ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਮੱਸਿਆ ਜ਼ਮੀਨੀ ਪੱਧਰ ਤੱਕ ਵੀ ਅਸਰ ਦਿਖਾ ਰਹੀ ਹੈ। ਸਰਕਾਰ ਵੱਲੋਂ ਸਥਿਤੀ ਨੂੰ ਕਾਬੂ ਵਿੱਚ ਦੱਸਿਆ ਜਾ ਰਿਹਾ ਹੈ, ਫਿਰ ਵੀ ਆਮ ਲੋਕਾਂ ਨੂੰ ਹੋ ਰਹੀ ਅਸੁਵਿਧਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਪਲਾਈ ਤੰਤਰ ਵਿੱਚ ਕਿਤੇ ਨਾ ਕਿਤੇ ਦਬਾਅ ਮੌਜੂਦ ਹੈ। ਦੇਸ਼ ਵਿੱਚ ਰਸੋਈ ਗੈਸ ਖਪਤਕਾਰਾਂ ਦੀ ਗਿਣਤੀ ਪਿਛਲੇ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ। ਗਰੀਬ ਪਰਿਵਾਰਾਂ ਤੱਕ ਸਾਫ਼ ਈਂਧਣ ਪਹੁੰਚਾਉਣ ਵਾਲੀਆਂ ਯੋਜਨਾਵਾਂ ਨੇ ਇਸ ਗਿਣਤੀ ਨੂੰ ਦੁੱਗਣੀ ਤੋਂ ਵੀ ਵੱਧ ਕਰ ਦਿੱਤਾ ਹੈ। ਇਹ ਸਮਾਜਿ ਦ੍ਰਿਸ਼ਟੀ ਤੋਂ ਸਕਾਰਾਤਮਕ ਕਦਮ ਹੈ, ਪਰ ਇਸ ਦੇ ਨਾਲ ਸਪਲਾਈ ਅਤੇ ਭੰਡਾਰਨ ਵਿਵਸਥਾ ਨੂੰ ਉਸੇ ਅਨੁਪਾਤ ਵਿੱਚ ਮਜ਼ਬੂਤ ਕਰਨਾ ਜ਼ਰੂਰੀ ਸੀ। ਮੰਗ ਵਧਣ ਤੋਂ ਬਾਅਦ ਵੀ ਜੇਕਰ ਭੰਡਾਰਨ ਸਮਰੱਥਾ ਸੀਮਤ ਰਹੇ, ਤਾਂ ਸੰਕਟ ਦੀ ਸਥਿਤੀ ਛੇਤੀ ਪੈਦਾ ਹੋ ਜਾਂਦੀ ਹੈ। Gas Crisis Solutions

ਭਾਰਤ ਵਿੱਚ ਰਸੋਈ ਗੈਸ ਦੀ ਭੰਡਾਰਨ ਸਮਰੱਥਾ ਅਜੇ ਵੀ ਸੀਮਤ ਮੰਨੀ ਜਾਂਦੀ ਹੈ। ਮਾਹਿਰਾਂ ਅਨੁਸਾਰ, ਦੇਸ਼ ਵਿੱਚ ਉਪਲੱਬਧ ਭੰਡਾਰਨ ਸਿਰਫ਼ ਕੁਝ ਦਿਨਾਂ ਦੀ ਖਪਤ ਦੇ ਬਰਾਬਰ ਹੈ। ਇਸ ਦਾ ਮਤਲਬ ਇਹ ਹੈ ਕਿ ਕਿਸੇ ਵੀ ਵਿਸ਼ਵ-ਪੱਧਰੀ ਰੁਕਾਵਟ ਜਾਂ ਸਪਲਾਈ ’ਚ ਵਿਘਨ ਦਾ ਅਸਰ ਤੁਰੰਤ ਘਰੇਲੂ ਬਾਜ਼ਾਰ ਵਿੱਚ ਦਿਸਣ ਲੱਗਦਾ ਹੈ। ਊਰਜਾ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਇਹ ਸਥਿਤੀ ਚਿੰਤਾਜਨਕ ਹੈ। ਵਿਕਸਿਤ ਦੇਸ਼ ਆਪਣੀਆਂ ਲੋੜਾਂ ਅਨੁਸਾਰ ਲੰਮੇ ਸਮੇਂ ਲਈ ਭੰਡਾਰਨ ਦਾ ਪ੍ਰਬੰਧ ਰੱਖਦੇ ਹਨ, ਜਿਸ ਨਾਲ ਸੰਕਟ ਵੇਲੇ ਸੰਤੁਲਨ ਬਣਿਆ ਰਹਿੰਦਾ ਹੈ। ਮੌਜੂਦਾ ਹਾਲਾਤਾਂ ਵਿੱਚ ਇੱਕ ਹੋਰ ਗੰਭੀਰ ਸਮੱਸਿਆ ਕਾਲਾਬਾਜ਼ਾਰੀ ਦੀ ਵੀ ਸਾਹਮਣੇ ਆਈ ਹੈ। ਮੰਗ ਅਤੇ ਸਪਲਾਈ ਵਿਚਕਾਰ ਅਸੰਤੁਲਨ ਦਾ ਫਾਇਦਾ ਉਠਾ ਕੇ ਕੁਝ ਲੋਕ ਗੈਸ ਸਿਲੰਡਰਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਨਾਲ ਆਮ ਖਪਤਕਾਰਾਂ ’ਤੇ ਵਾਧੂ ਆਰਥਿਕ ਬੋਝ ਪੈਂਦਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ’ਤੇ ਰੋਕ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ, ਫਿਰ ਵੀ ਇਹ ਚੁਣੌਤੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਊਰਜਾ ਸੰਕਟ ਦੇ ਹੱਲ ਲਈ ਸਰਕਾਰ ਨੇ ਬਦਲਵੇਂ ਪ੍ਰਬੰਧਾਂ ’ਤੇ ਵੀ ਧਿਆਨ ਦੇਣਾ ਸ਼ੁਰੂ ਕੀਤਾ ਹੈ। ਘਰਾਂ ਤੱਕ ਪਾਈਪਲਾਈਨ ਰਾਹੀਂ ਗੈਸ ਪਹੁੰਚਾਉਣ ਦੀ ਯੋਜਨਾ ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਸਿਲੰਡਰ ’ਤੇ ਨਿਰਭਰਤਾ ਘਟੇਗੀ ਅਤੇ ਸਪਲਾਈ ਵਧੇਰੇ ਸਥਿਰ ਹੋ ਸਕੇਗੀ। ਨਾਲ ਹੀ ਊਰਜਾ ਸਰੋਤਾਂ ਦੇ ਵਿਭਿੰਨੀਕਰਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂਕਿ ਕਿਸੇ ਇੱਕ ਖੇਤਰ ’ਤੇ ਨਿਰਭਰਤਾ ਘਟੇ। Gas Crisis Solutions

ਲੰਮੇ ਸਮੇਂ ਦੇ ਹੱਲ ਲਈ ਇਹ ਜ਼ਰੂਰੀ ਹੈ ਕਿ ਦੇਸ਼ ਆਪਣੀ ਊਰਜਾ ਨੀਤੀ ਨੂੰ ਵਧੇਰੇ ਸੰਤੁਲਿਤ ਅਤੇ ਆਤਮ-ਨਿਰਭਰ ਬਣਾਵੇ। ਗੈਸ ਅਤੇ ਤੇਲ ਦਾ ਘਰੇਲੂ ਉਤਪਾਦਨ ਵਧਾਉਣਾ, ਭੰਡਾਰਨ ਸਮਰੱਥਾ ਦਾ ਵਿਸਥਾਰ ਕਰਨਾ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਵੱਲ ਤੇਜ਼ੀ ਨਾਲ ਵਧਣਾ ਸਮੇਂ ਦੀ ਮੰਗ ਹੈ। ਸਿਰਫ਼ ਦਰਾਮਦ ’ਤੇ ਨਿਰਭਰ ਰਹਿ ਕੇ ਸਥਾਈ ਹੱਲ ਸੰਭਵ ਨਹੀਂ ਹੈ। ਇਸ ਦੇ ਨਾਲ ਹੀ ਸਪਲਾਈ ਲੜੀ ਨੂੰ ਵਧੇਰੇ ਪਾਰਦਰਸ਼ੀ ਅਤੇ ਮਜ਼ਬੂਤ ਬਣਾਉਣਾ ਵੀ ਜ਼ਰੂਰੀ ਹੈ। ਵੰਡ ਪ੍ਰਣਾਲੀ ਵਿੱਚ ਸੁਧਾਰ, ਤਕਨੀਕੀ ਨਿਗਰਾਨੀ ਤੇ ਖਪਤਕਾਰਾਂ ਲਈ ਸਪੱਸ਼ਟ ਜਾਣਕਾਰੀ ਉਪਲੱਬਧ ਕਰਵਾਉਣਾ ਵਿਸ਼ਵਾਸ ਵਧਾਉਣ ਵਿੱਚ ਸਹਾਇਕ ਹੋਵੇਗਾ।

ਸੰਕਟ ਵੇਲੇ ਅਫਵਾਹਾਂ ਤੇਜ਼ੀ ਨਾਲ ਫੈਲਦੀਆਂ ਹਨ, ਇਸ ਲਈ ਸਹੀ ਤੇ ਸਮੇਂ ਸਿਰ ਜਾਣਕਾਰੀ ਦੇਣਾ ਵੀ ਓਨਾ ਹੀ ਮਹੱਤਵਪੂਰਨ ਹੈ। ਮੌਜੂਦਾ ਵਿਸ਼ਵ-ਪੱਧਰੀ ਹਾਲਾਤ ਇਹ ਸਪੱਸ਼ਟ ਕਰ ਰਹੇ ਹਨ ਕਿ ਕਿਸੇ ਵੀ ਦੇਸ਼ ਦੀ ਅੰਦਰੂਨੀ ਵਿਵਸਥਾ ਹੁਣ ਬਾਹਰੀ ਘਟਨਾਵਾਂ ਤੋਂ ਵੱਖ ਨਹੀਂ ਰਹਿ ਸਕਦੀ। ਊਰਜਾ, ਪਾਣੀ, ਖੁਰਾਕ ਤੇ ਸੰਚਾਰ ਵਰਗੇ ਖੇਤਰ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ। ਅਜਿਹੀ ਸਥਿਤੀ ਵਿੱਚ ਸਰਕਾਰ, ਉਦਯੋਗ ਅਤੇ ਨਾਗਰਿਕ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਸੰਕਟ ਦੀ ਇਸ ਘੜੀ ਵਿੱਚ ਸੰਜਮ ਅਤੇ ਸਹਿਯੋਗ ਦੀ ਲੋੜ ਹੈ। ਸਰਕਾਰ ਨੂੰ ਜਿੱਥੇ ਤੁਰੰਤ ਅਤੇ ਪ੍ਰਭਾਵਸ਼ਾਲੀ ਫੈਸਲੇ ਲੈਣੇ ਪੈਣਗੇ। Gas Crisis Solutions

ਉੱਥੇ ਨਾਗਰਿਕਾਂ ਨੂੰ ਵੀ ਵਸੀਲਿਆਂ ਦੀ ਸਮਝਦਾਰੀ ਵਰਤੋਂ ਦੀ ਆਦਤ ਵਿਕਸਿਤ ਕਰਨੀ ਹੋਵੇਗੀ। ਬੇਲੋੜੀ ਖਪਤ ਘਟਾਉਣਾ ਅਤੇ ਉਪਲੱਬਧ ਵਸੀਲਿਆਂ ਦੀ ਸਹੀ ਵਰਤੋਂ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਅੰਤ ਵਿੱਚ ਇਹ ਸਮਝਣਾ ਪੈਣਗੇ ਕਿ ਊਰਜਾ ਸੰਕਟ ਸਿਰਫ਼ ਅਸਥਾਈ ਸਮੱਸਿਆ ਨਹੀਂ ਹੈ, ਬਲਕਿ ਇਹ ਇੱਕ ਚਿਤਾਵਨੀ ਵੀ ਹੈ। ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ, ਤਾਂ ਭਵਿੱਖ ਵਿੱਚ ਇਹ ਚੁਣੌਤੀ ਹੋਰ ਗੰਭੀਰ ਰੂਪ ਧਾਰ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਘੱਟ ਮਿਆਦੀ ਰਾਹਤ ਪ੍ਰਬੰਧਾਂ ਦੇ ਨਾਲ-ਨਾਲ ਲੰਮੇ ਸਮੇਂ ਦੀ ਰਣਨੀਤੀ ’ਤੇ ਵੀ ਬਰਾਬਰ ਧਿਆਨ ਦੇਈਏ। ਇਹੀ ਦ੍ਰਿਸ਼ਟੀਕੋਣ ਭਾਰਤ ਨੂੰ ਊਰਜਾ ਖੇਤਰ ਵਿੱਚ ਸੁਰੱਖਿਅਤ ਅਤੇ ਮਜ਼ਬੂਤ ਬਣਾ ਸਕਦਾ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਰੋਹਿਤ ਮਹੇਸ਼ਵਰੀ