Pooja Khedkar ਖਿਲਾਫ ਜਾਅਲਸਾਜ਼ੀ, ਧੋਖਾਧੜੀ ਦੇ ਲੱਗੇ ਹਨ ਦੋਸ਼
ਪੂਨੇ। 2023 ਬੈਂਚ ਦੀ ਟਰੇਨੀ ਆਈਏਐਸ ਅਫ਼ਸਰ ਪੂਜਾ ਖੇਡਕਰ (Pooja Khedkar) ਖਿਲ਼ਾਫ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਆਫਆਰਆਈ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯੂਪੀਐਸਸੀ ਨੇ ਦੋਸ਼ ਲਗਾਇਆ ਹੈ ਕਿ ਪੂਜਾ ਨੇ ਆਪਣੀ ਪਛਾਣ ਬਦਲ-ਬਦਲ ਕੇ ਯੂਪੀਐਸਸੀ ਦੀ ਨਿਰਧਾਰਿਤ ਹੱਦ ਤੋਂ ਵੱਧ ਵਾਰ ਸਿਵਿਲ ਸਰਵਿਸੇਸ ਦੀ ਪ੍ਰੀਖਿਆ ਦਿੱਤੀ। ਦਿੱਲੀ ਪੁਲਿਸ ਦੀ ਕਰਾਇਮ ਬ੍ਰਾਂਚ ਨੇ ਪੂਜਾ ਖਿਲਾਫ ਜਾਅਲਸਾਜ਼ੀ, ਧੋਖਾਧਡ਼ੀ, ਆਈਟੀ ਐਕਟ ਅਤੇ ਡਿਸੇਬਲਿਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਇਰਾਦਾ ਕਤਲ ਮਾਮਲੇ ’ਚ ਪੁਲਿਸ ਵੱਲੋਂ 7 ਮੁਲਜ਼ਮ ਹਥਿਆਰਾਂ ਸਮੇਤ ਕਾਬੂ
ਇਸ ਤੋਂ ਇਲਾਵਾ ਯੂਪੀਐਸਸੀ ਨੇ ਪੂਜਾ ਖੇਡਕਰ ਨੂੰ ਨੋਟਿਸ ਜਾਰੀ ਕਰਕੇ ਸਿਲੈਕਸ਼ਨ ਕੈਂਸਿਲ ਕਰਨ ਸਬੰਧੀ ਵੀ ਜਵਾਬ ਮੰਗਿਆ ਹੈ। ਯੂਪੀਐਸਸੀ ਨੇ ਕਿਹਾ ਕਿ ਪੂਜਾ ਖਿਲਾਫ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ। ਇਸ ’ਚ ਪਾਇਆ ਗਿਆ ਸੀ ਕਿ ਉਨ੍ਹਾਂ ਨੇ ਆਪਣਾ ਨਾਂਅ, ਮਾਤਾ-ਪਿਤਾ ਦਾ ਨਾਂਅ, ਦਸਤਖ਼ਤ, ਫੋਟੋ, ਈਮੇਲ ਆਈਡੀ, ਮੋਬਾਇਲ ਨੰਬਰ ਅਤੇ ਪਤਾ ਬਦਲ ਕੇ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਹੈ।
ਟਰੇਨਿੰਗ ਦੌਰਾਨ ਅਹੁਦੇ ਅਤੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਲੱਗਾ ਦੋਸ਼
ਜ਼ਿਕਰਯੋਗ ਹੈ ਕਿ 2023 ਬੈਚ ਦੀ ਅਧਿਕਾਰੀ ਪੂਜਾ ਖੇਡਕਰ ‘ਤੇ ਪੂਨੇ ‘ਚ ਟਰੇਨਿੰਗ ਦੌਰਾਨ ਅਹੁਦੇ ਅਤੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ ਸੀ। ਸਭ ਤੋਂ ਪਹਿਲਾਂ ਪੂਨੇ ਦੇ ਡਿਸਟ੍ਰਿਕਟ ਕਲੈਕਟਰ ਸੁਹਾਸ ਦਿਵਾਸੇ ਨੇ ਪੂਜਾ ਖਿਲਾਫ ਸਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਵਾਸ਼ਿਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੂਜਾ ਖੇਡਕਰ ’ਤੇ ਪਛਾਣ ਲੁਕਾਉਣ ਅਤੇ ਓਬੀਸੀ, ਅਪਾਹਿਜ਼ਤਾ ਕੋਟੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਿਆ ਹੈ। ਕੇਂਦਰ ਦੀ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਪੂਜਾ ਦੀ ਟਰੇਨਿੰਗ ਰੋਕ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮੈਸੂਰੀ ਸਥਿਤ ਲਾਲਾ ਬਹਾਦਰ ਸਾਸ਼ਤਰੀ ਰਾਸ਼ਟਰੀ ਪ੍ਰਸ਼ਾਸਨਿਕ ਅਕਾਦਮੀ ਵਾਪਸ ਸੱਦ ਲਿਆ ਗਿਆ ਹੈ। ਹਾਲਾਂਕਿ ਉਹ ਹਾਲੇ ਵੀ ਵਾਸ਼ਿਮ ’ਚ ਹੀ ਹੈ।
ਕੌਣ ਹੈ ਪੂਜਾ ਖੇਡਕਰ (Pooja Khedkar)
ਪੂਜਾ ਖੇਡਕਰ 2023 ਬੈਂਚ ਦੀ ਏਆਈਐਸ ਅਧਿਕਾਰੀ ਹੈ ਉਨ੍ਹਾਂ ਨੇ ਯੂਪੀਐਸਸੀ ਦੀ ਪ੍ਰੀਖਿਆ ’ਚ ਆਲ ਇੰਡੀਆ ਰੈਂਕ (ਏਆਈਆਰ) 841 ਹਾਸਲ ਕੀਤੀ ਹੈ। ਉਨ੍ਹਾਂ ਦੇ ਪਿਤਾ ਦਿਲੀਪ ਖੇਡਕਰ ਸੇਵਾਮੁਕਤ ਪ੍ਰਸ਼ਾਸਨਿਕ ਅਧਿਕਾਰੀ ਹਨ।
ਪੂਜਾ ਦੇ ਪਿਤਾ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਦਾਖਲ ਕੀਤੀ
ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਨੇ ਪੂਨੇ ਦੀ ਇੱਕ ਕੋਰਟ ’ਚ ਅੰਤਿਮ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ। ਜ਼ਮੀਨ ਵਿਵਾਦ ’ਚ ਕਿਸਾਨਾਂ ਨੂੰ ਧਮਕਾਉਣ ਦੇ ਮਾਮਲੇ ’ਚ ਪੁਲਿਸ ਉਨ੍ਹ੍ਵਾਂ ਦੀ ਭਾਲ ਕਰ ਰਹੀ ਹੈ। ਦਿਲੀਪ ਖੇਡਕਰ ਹਾਲੇ ਫਰਾਰ ਹਨ। ਇਸ ਮਾਮਲੇ ’ਚ ਦਲੀਪ ਖੇਡਕਰ ਦੀ ਪਤਨੀ ਮਨੋਰਮਾ ਨੂੰ 18 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੂਨੇ ਦੀ ਜਿਊਡਿਸ਼ੀਅਲ ਮੈਜਿਸਟ੍ਰੇਟ ਕੋਰਟ ਨੇ ਮਨੋਰਮਾ ਨੂੰ 20 ਜੁਲਾਈ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ।
ਕੇਂਦਰੀ ਅਮਲਾ ਮੰਤਰਾਲੇ ਨੇ ਲਿਆ ਐਕਸ਼ਨ
ਪੂਜਾ ਖੇਡਕਰ ਖਿਲਾਫ ਕੇਂਦਰ ਅਮਲਾ ਮੰਤਰਾਲੇ ਨੇ ਕਾਰਵਾਈ ਸ਼ੁਰੂ ਕਰ ਦਿੱਤਾ ਹੈ। ਕਮੇਟੀ ਨੇ ਪੂਜਾ ਦੇ ਓਬੀਸੀ ਅਤੇ ਨਾਨ ਕ੍ਰਿਮੀਲੇਅਰ ਅਤੇ ਅਪਾਹਿਜ਼ਤਾ ਦੇ ਸਰਟੀਫਿਕੇਟ ਮੰਗਵਾਏ ਹਨ।