UPSC Civil Services Final Result 2024: ਨਵੀਂ ਦਿੱਲੀ (ਏਜੰਸੀ)। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਹੈ। ਸ਼ਕਤੀ ਦੂਬੇ ਨੇ ਆਲ ਇੰਡੀਆ ਰੈਂਕ-1 ਹਾਸਲ ਕਰਕੇ ਦੇਸ਼ ਭਰ ’ਚੋਂ ਸਿਖਰਲਾ ਸਥਾਨ ਹਾਸਲ ਕੀਤਾ ਹੈ। UPSC CSE ਦਾ ਅੰਤਿਮ ਨਤੀਜਾ ਉਮੀਦਵਾਰਾਂ ਲਈ UPSC ਦੀ ਅਧਿਕਾਰਤ ਵੈੱਬਸਾਈਟ, upsc.gov.in ’ਤੇ ਉਪਲਬਧ ਹੋਵੇਗਾ।
UPSC Civil Services Final Result 2024 : ਕਿਵੇਂ ਚੈੱਕ ਕਰੀਏ?
- UPSC ਦਾ ਅੰਤਿਮ ਨਤੀਜਾ ਦੇਖਣ ਲਈ, ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ upsc.gov.in ’ਤੇ ਜਾਣਾ ਪਵੇਗਾ।
- ਵੈੱਬਸਾਈਟ ਦੇ ਹੋਮ ਪੇਜ ’ਤੇ ਨਤੀਜੇ ਲਿੰਕ ’ਤੇ ਕਲਿੱਕ ਕਰੋ।
- ਅਗਲੇ ਪੰਨੇ ’ਤੇ, ਤੁਹਾਨੂੰ UPSC CSE Final Result 2024 Batch ਦੇ ਲਿੰਕ ’ਤੇ ਜਾਣਾ ਪਵੇਗਾ।
- ਇਸ ਤੋਂ ਬਾਅਦ ਨਤੀਜਾ PDF ਫਾਰਮੈਟ ਵਿੱਚ ਖੁੱਲ੍ਹੇਗਾ।
- ਉਮੀਦਵਾਰ ਆਪਣਾ ਨਾਂਅ ਜਾਂ ਰੋਲ ਨੰਬਰ ਖੋਜ ਕੇ ਨਤੀਜਾ ਵੇਖ ਸਕਣਗੇ।
- ਨਤੀਜਾ ਚੈੱਕ ਕਰਨ ਤੋਂ ਬਾਅਦ ਤੁਸੀਂ ਇੱਕ ਪ੍ਰਿੰਟਆਊਟ ਲੈ ਕੇ ਰੱਖ ਸਕਦੇ ਹੋ।
UPSC CSE Interview : ਕਦੋਂ ਹੋਇਆ ਸੀ ਇੰਟਰਵਿਊ?
ਇਹ ਇੰਟਰਵਿਊ UPSC ਸਿਵਲ ਸੇਵਾ ਪ੍ਰੀਖਿਆ ਦੇ ਮੇਨਜ਼ ਨਤੀਜੇ ਦੇ ਜਾਰੀ ਹੋਣ ਤੋਂ ਬਾਅਦ ਕੀਤੀ ਗਈ ਸੀ। ਇਹ ਇੰਟਰਵਿਊ 7 ਜਨਵਰੀ 2025 ਤੋਂ 17 ਅਪਰੈਲ 2025 ਤੱਕ ਕੀਤੀ ਗਈ ਸੀ। ਨਤੀਜਾ ਸਿਰਫ਼ ਇੰਟਰਵਿਊ ’ਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਜਾਰੀ ਕੀਤਾ ਜਾਵੇਗਾ।