ਯੂਪੀ ਦਾ ਦੇਸ਼ ਦੇ ਸਿਆਸੀ ਭਵਿੱਖ ‘ਚ ਵੱਡਾ ਯੋਗਦਾਨ

UP, Contribution, Country, Political, Future

ਡਾ. ਸ਼੍ਰੀਨਾਥ ਸਹਾਏ

ਦੇਸ਼ ਦੀ ਰਾਜਨੀਤੀ ‘ਚ ਯੂਪੀ ਦੀ ਮਹੱਤਤਾ ਕਿਸੇ ਤੋਂ ਲੁਕੀ ਨਹੀਂ ਹੈ ਅਜਿਹੇ ‘ਚ ਸਭ ਦੀ ਨਿਗ੍ਹਾ ਯੂਪੀ ‘ਚ ਆਖ਼ਰੀ ਦੋ ਗੇੜ ਦੀਆਂ ਚੋਣਾਂ ‘ਤੇ ਹੈ ਇੱਥੇ ਭਾਜਪਾ ਗਠਜੋੜ ਅਤੇ ਕਾਂਗਰਸ ਵਿਚਕਾਰ ਆਖ਼ਰੀ ਗੇੜ ‘ਚ ਛਿੜੀ ਜ਼ੁਬਾਨੀ ਜੰਗ ਤੋਂ ਉਤਸ਼ਾਹਿਤ ਹੈ ਪਾਰਟੀ ਦਾ ਮੰਨਣਾ ਹੈ ਕਿ ਜੇਕਰ ਗਠਜੋੜ ਅਤੇ ਕਾਂਗਰਸ ਦੇ ਉਮੀਦਵਾਰ ਇੱਕ-ਦੂਜੇ ਦੀਆਂ ਵੋਟਾਂ ਤੋੜਦੇ ਹਨ ਤਾਂ ਪੂਰਵਾਂਚਲ ‘ਚ ਭਾਜਪਾ ਦੀ ਪੁਰਾਣੀ ਤਾਕਤ ਨਾ ਸਿਰਫ਼ ਬਣੀ ਰਹੇਗੀ, ਸਗੋਂ ਕਈ ਸੀਟਾਂ ‘ਤੇ ਉਸਦਾ ਵੋਟ ਫੀਸਦੀ ਵਧ ਸਕਦਾ ਹੈ ਹਾਲਾਂਕਿ ਜ਼ਮੀਨੀ ਪੱਧਰ ‘ਤੇ ਬਣ ਰਹੇ ਸਮੀਕਰਨ ਉਮੀਦਵਾਰਾਂ ਦੀ ਜਾਤੀ ਤੇ ਨਿੱਜੀ ਸ਼ਖਸੀਅਤ ਦੀ ਤਸਵੀਰ ਬਦਲਣ ‘ਚ  ਸਮਰੱਥ ਹਨ ਨਤੀਜੇ ਅਣਉਮੀਦੇ ਹੋਣ ਦੀ ਸੰਭਾਵਨਾ ਸਾਰੀਆਂ ਪਾਰਟੀਆਂ ਨੂੰ ਹੈ ਦਿੱਲੀ ਦੀ ਸੱਤਾ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ ਪੀਐਮ ਮੋਦੀ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਨੂੰ ਬੇਤਾਬ ਦਿਖਾਈ ਦੇ ਰਹੇ ਹਨ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਸਿਆਸੀ ਕਿਸਮਤ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀ ਇੱਜਤ ਬਚਾਉਣ ‘ਚ ਲੱਗੇ ਹੋਏ ਹਨ ਉੱਤਰ ਪ੍ਰਦੇਸ਼ ‘ਚ ਛੇਵੇਂ ਗੇੜ ਦੀਆਂ ਚੋਣਾਂ ਹੋ ਗਈਆਂ ਹਨ ਸੱਤਵੇਂ ‘ਚ 13 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ।

ਇਨ੍ਹਾਂ ‘ਚ ਸੁਲਤਾਨਪੁਰ, ਸਾਵਰਬਸਤੀ ਤੇ ਅੰਬੇਡਕਰਨਗਰ ਅਵਧ ਦੀਆਂ ਸੀਟਾਂ ਹਨ ਬਾਕੀ 24 ਸੀਟਾਂ ਪੂਰਵਾਂਚਲ ਦੀਆਂ ਪੂਰਵਾਂਚਲ ਦੀਆਂ ਆਜਮਗੜ, ਵਾਰਾਣਸੀ ਤੇ ਗੋਰਖ਼ਪੁਰ ਸੀਟਾਂ ‘ਤੇ ਸਭ ਦੀਆਂ ਨਜ਼ਰਾਂ ਹਨ ਗਠਜੋੜ ਤਹਿਤ ਬਸਪਾ ਇਨ੍ਹਾਂ 27 ਸੀਟਾਂ ‘ਚੋਂ 16 ‘ਤੇ ਚੋਣਾਂ ਲੜ ਰਹੀ ਹੈ ਬਾਕੀ 11 ‘ਤੇ ਸਪਾ ਨੇ ਆਪਣੇ ਉਮੀਦਵਾਰ ਉਤਾਰੇ ਹਨ ਬਸਪਾ ਦੀਆਂ ਸਾਰੀਆਂ ਉਮੀਦਾਂ ਇਨ੍ਹਾਂ 16 ਸੀਟਾਂ ‘ਤੇ ਟਿਕੀਆਂ ਹਨ ਵਜ੍ਹਾ, 2009 ਦੀਆਂ ਲੋਕ ਸਭਾ ਚੋਣਾਂ ‘ਚ ਬਸਪਾ ਨੇ ਹੁਣ ਤੱਕ ਦੀਆਂ ਸਭ ਜਿਆਦਾ 21 ਸੀਟਾਂ ‘ਚੋਂ 11 ‘ਤੇ ਜਿੱਤ ਦਰਜ ਕੀਤੀ ਸੀ ਇਹੀ ਨਹੀਂ, 2014 ਦੀਆਂ ਲੋਕ ਸਭਾ ਚੋਣਾਂ ‘ਚ ਜਦੋਂ ਬਸਪਾ ਦਾ ਖਾਤਾ ਵੀ ਨਹੀਂ ਖੁੱਲ੍ਹਾ, ਪਾਰਟੀ ਦੇ 12 ਉਮੀਦਵਾਰ ਨੰਬਰ ਦੋ ‘ਤੇ ਸਨ ਆਖ਼ਰੀ ਦੋ ਗੇੜਾਂ ‘ਚ ਜ਼ਿਆਦਾਤਰ ਉਨ੍ਹਾਂ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ ਜੋ ਭਾਜਪਾ ਦੇ ਖਾਤੇ ‘ਚ ਰਹੀਆਂ ਹਨ ਇਸ ਲਈ ਭਾਜਪਾ ਦੀਆਂ ਜਿੰਨੀਆਂ ਵੀ ਸੀਟਾਂ ਘੱਟ ਹੋਣਗੀਆਂ ਉਸਦਾ ਕੇਂਦਰ ਦਾ ਖਾਤਾ ਕਮਜ਼ੋਰ ਹੋਵੇਗਾ 80 ਸੀਟਾਂ ‘ਚੋਂ 53 ਸੀਟਾਂ ‘ਤੇ ਚੋਣਾਂ ਹੋ ਚੁੱਕੀਆਂ ਹਨ ਜਦੋਂਕਿ 27 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ਹਾਲੇ ਤੱਕ ਜੋ ਵੀ ਫੀਡਬੈਕ ਜ਼ਮੀਨੀ ਪੱਧਰ ਤੋਂ ਸਿਆਸੀ ਪਾਰਟੀਆਂ ਨੂੰ ਮਿਲੀ ਹੈ ਉਸ ਤੋਂ ਕੋਈ ਵੀ ਪਾਰਟੀ ਪੂਰੀ ਤਰ੍ਹਾਂ  ਭਰੋਸੇ ‘ਚ ਨਹੀਂ ਹੈ ਬੀਤੀਆਂ 2014 ਲੋਕ ਸਭਾ ਚੋਣਾਂ ‘ਚ ਜੇਕਰ ਅਸੀਂ Àੁੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਜਿੱਥੇ ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਕੁੱਲ 80 ‘ਚੋਂ 73 ਸੀਟਾਂ ਹਾਸਲ ਕਰਕੇ 44 ਫੀਸਦੀ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਸੀ, ਉੱਥੇ ਬਸਪਾ ਨੂੰ 19 ਫੀਸਦੀ ਤੇ ਸਪਾ ਨੂੰ 20 ਫੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ ਸੀ ਇੱਥੇ ਇਹ ਗੱਲ ਇਸ ਲਈ ਮਹੱਤਵਪੂਰਨ ਹੋ ਜਾਂਦੀ ਹੈ ਕਿ 2014 ‘ਚ ਹਾਸ਼ੀਏ ‘ਤੇ ਆ ਗਈ ਬਹੁਜਨ ਸਮਾਜ ਪਾਰਟੀ ਨੇ ਆਪਣੇ ਦਲਿਤ ਵੋਟ ਬੈਂਕ ਨੂੰ ਹੁਣ ਦੁਬਾਰਾ ਜਿਉਂਦਾ ਕਰ ਲਿਆ ਹੈ ਤੇ ਸਮਾਜਵਾਦੀ ਪਾਰਟੀ  ਨਾਲ ਹੱਥ ਮਿਲਾਉਣ ਤੋਂ ਬਾਦ ਇਹ ਗਠਜੋੜ ਓਬੀਸੀ ਤੇ ਦਲਿਤਾਂ ਨੂੰ ਰਿਝਾਉਣ ‘ਚ ਕਾਮਯਾਬ ਦਿਸ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੀ ਭਾਜਪਾ ਦੇ ਅੰਦਰੋਂ ਦਲਿਤ ਬਚਾਉਣ ਦੀ ਅਵਾਜ਼ ਆ ਰਹੀ ਹੈ ਹਾਲ ਹੀ ‘ਚ ਭਾਜਪਾ ਦੇ ਪੰਜ ਸਾਂਸਦਾਂ ਜਿਨ੍ਹਾਂ ‘ਚ ਛੋਟੇ ਲਾਲ, ਉਦਿਤਰਾਜ, ਜਿਯੋਤਿਰਬਾ ਫੂਲੇ ਆਦਿ ਨੇ ਦਲਿਤਾਂ ਲਈ ਕੁਝ ਕਰਨ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਹੈ।

 ਇਸਦਾ ਸਿੱਧਾ ਮਤਲਬ ਹੈ ਕਿ ਰਾਜਨੀਤੀ ਇੱਕ ਵਾਰ ਫਿਰ ਪਾਸਾ ਲੈਣ ਨੂੰ ਉਤਾਰੂ ਹੈ ਜਿਸਦੇ ਕੇਂਦਰ ਇਸ ਵਾਰ ਦਲਿਤ ਹੋਣਗੇ ਇੱਥੇ ਇਹ ਗੱਲ ਇਸ ਲਈ ਮਹੱਤਵਪੂਰਨ ਹੋ ਜਾਂਦੀ ਹੈ ਕਿ 2014 ‘ਚ ਹਾਸ਼ੀਏ ‘ਤੇ ਆ ਗਈ ਬਹੁਜਨ ਸਮਾਜ ਪਾਰਟੀ ਨੇ ਆਪਣੇ ਦਲਿਤ ਵੋਟ ਬੈਂਕ ਨੂੰ ਹੁਣ ਦੁਬਾਰਾ ਜਿਉਂਦਾ ਕਰ ਲਿਆ ਹੈ ਤੇ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਦ ਇਹ ਗਠਜੋੜ ਓਬੀਸੀ ਤੇ ਦਲਿਤਾਂ ਨੂੰ ਰਿਝਾਉਣ ‘ਚ ਕਾਮਯਾਬ ਦਿਸ ਰਿਹਾ ਹੈ ਸਿਆਸੀ ਮਾਹਿਰਾਂ ਅਨੁਸਾਰ ਗਠਜੋੜ ਦੀਆਂ ਵੋਟਾਂ ਦੀ ਸ਼ੇਅਰਿੰਗ ਚੰਗੀ ਤਰ੍ਹਾਂ ਹੋ ਗਈ ਤਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਿਰਾਉਣਾ ਮੁਸ਼ਕਲ ਨਹੀਂ ਹੋਵੇਗਾ ਇਹੀ ਗੱਲ ਬਸਪਾ ਸੁਪਰੀਮੋ ਮਾਇਆਵਤੀ ਲਗਾਤਾਰ ਕਹਿ ਰਹੀ ਹਨ ਪਰ, ਗਠਜੋੜ ਦੀ ਤਾਕਤ ਨੂੰ ਕਈ ਪੱਧਰਾਂ ‘ਤੇ ਚੁਣੌਤੀ ਮਿਲ ਰਹੀ ਹੈ ਪਹਿਲਾ, ਪਾਰਟੀ ਦਾ ਟਿਕਟ ਵੰਡਣ ਦਾ ਮੈਕੇਨਿਜ਼ਮ ਚੁਣੌਤੀਆਂ ਪੇਸ਼ ਕਰ ਰਿਹਾ ਹੈ ਕਈ ਸੀਟਾਂ ‘ਤੇ ਕਾਂਗਰਸ ਦੇ ਦਮਦਾਰ ਉਮੀਦਵਾਰ ਬਸਪਾ ਉਮੀਦਵਾਰਾਂ ਦੀ ਬੈਚੇਨੀ ਦਾ ਕਾਰਨ ਬਣੇ ਹੋਏ ਹਨ ਉੱਥੇ, ਕਈ ਸੀਟਾਂ ‘ਤੇ ਭਾਜਪਾ ਨੇ ਉਮੀਦਵਾਰ ਬਦਲ ਕੇ ਤੇ ਬਸਪਾ-ਸਪਾ ਦੇ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਚੁਣੌਤੀਆਂ ਵਧਾਈਆਂ ਹਨ ਅਜਿਹੇ ‘ਚ ਬਸਪਾ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾ ਸਕਣਾ ਸੌਖਾ ਨਜ਼ਰ ਨਹੀਂ ਆ ਰਿਹਾ ਵਿਧਾਨ ਸਭਾ ਦੀਆਂ ਗੋਪਾਲਪੁਰ, ਸਗੜੀ, ਮੁਬਾਰਕਪੁਰ, ਆਜ਼ਮਗੜ੍ਹ, ਮੇਂਹਨਗਰ ਸੀਟਾਂ ਆਜਮਗੜ ਸੰਸਦੀ ਹਲਕੇ ‘ਚ ਆਉਂਦੀਆਂ ਹਨ ।

ਭਾਜਪਾ ਦੀ ਟਿਕਟ ‘ਤੇ ਦਿਨੇਸ਼ ਲਾਲ ਯਾਦਵ (ਨਿਰਹੁਆ) ਚੋਣ ਮੈਦਾਨ ‘ਚ ਹਨ, ਤਾਂ ਦੂਜੇ ਪਾਸੇ ਸਪਾ-ਬਸਪਾ ਗਠਜੋੜ ਦੇ ਸੂਤਰਧਾਰ ਅਖਿਲੇਸ਼ ਯਾਦਵ ਇਸ ਸੀਟ ਤੋਂ ਚੋਣ ਲੜ ਰਹੇ ਹਨ ਇਸ ਹਲਕੇ ‘ਚ 19 ਫੀਸਦੀ ਯਾਦਵ, 16 ਫੀਸਦੀ ਦਲਿਤ ਤੇ 14 ਫੀਸਦੀ ਮੁਸਲਮਾਨ ਹਨ ਆਜ਼ਮਗੜ ਦੀ ਜਨਤਾ ਲਹਿਰ ਦੇ ਉਲਟ ਚਲਦੀ ਹੈ ਇਸ ਸੀਟ ਦਾ ਇਤਿਹਾਸ ਰਿਹਾ ਹੈ ਲਹਿਰ ਦੇ ਉਲਟ ਚੱਲਣ ਦਾ 2014 ‘ਚ ਮੋਦੀ ਲਹਿਰ ‘ਚ ਵੀ ਇੱਥੋਂ ਦੀ ਜਨਤਾ ਨੇ ਮੁਲਾਇਮ ਸਿੰਘ ਯਾਦਵ ਨੂੰ ਚੁਣਿਆ ਸੀ 1978 ‘ਚ ਕਾਂਗਰਸ ਵਿਰੋਧੀ ਲਹਿਰ ‘ਚ ਇੱਥੇ ਕਾਂਗਰਸ ਦੀ ਮੋਹਸੀਨਾ ਕਿਦਵਈ ਨੂੰ ਜਿੱਤ ਮਿਲੀ ਸੀ ਵੀ. ਪੀ. ਸਿੰਘ ਦੀ ਲਹਿਰ ‘ਚ ਇੱਥੋਂ ਦੀ ਜਨਤਾ ਨੇ ਬਸਪਾ ਨੂੰ ਜਿਤਾਇਆ ਸੀ ਰਾਜਨੀਤੀ ਦੇ ਜਾਣਕਾਰਾਂ ਮੁਤਾਬਕ ਆਜ਼ਮਗੜ ਦੇ ਚੁਣਾਵੀ ਸਮੀਕਰਨ ਨੂੰ ਸਮਝਣਾ ਹੋਵੇ, ਤਾਂ ਐਵੇਂ ਸਮਝੋ, ਯਾਦਵ, ਦਲਿਤ, ਮੁਸਲਿਮ ‘ਚੋਂ ਕਿਸੇ ਦੋ ਨੂੰ ਜੋ ਆਪਣੇ ਪੱਖ ‘ਚ ਕਰਨ ‘ਚ ਕਾਮਯਾਬ ਰਿਹਾ, ਜਿੱਤ ਉਸਦੀ 1962 ਤੋਂ ਲਗਾਤਾਰ ਇਸ ਸੀਟ ‘ਤੇ ਜਾਂ ਤਾਂ ਯਾਦਵ ਉਮੀਦਵਾਰ ਜੇਤੂ ਹੋਇਆ ਹੈ ਜਾਂ ਦੂਜੇ ਨੰਬਰ ‘ਤੇ ਰਿਹਾ ਹੈ ਉਂਜ ਇਸ ਵਾਰ ਇੱਕ ਯਾਦਵ ਦੀ ਟੱਕਰ ਦੂਜੇ ਯਾਦਵ ਨਾਲ ਹੈ ਹੁਣ ਤੱਕ ਹੋਈਆਂ 14 ਆਮ ਚੋਣਾਂ ਤੇ ਦੋ ਉਪ ਚੋਣਾਂ ‘ਚੋਂ ਬਾਰਾਂ ਵਾਰ ਯਾਦਵ ਜਾਤੀ ਦੇ ਉਮੀਦਵਾਰ ਲੋਕਸਭਾ ਪਹੁੰਚੇ ਤਿੰਨ ਵਾਰ ਮੁਸਲਿਮ ਉਮੀਦਵਾਰਾਂ ਨੇ ਕਾਮਯਾਬੀ ਹਾਸਲ ਕੀਤੀ ।ਉੱਤਰ ਪ੍ਰਦੇਸ਼ ‘ਚ ਛੇਵੇਂ ਤੇ ਸੱਤਵੇਂ ਗੇੜ ਦੀਆਂ ਵੋਟਾਂ ‘ਚ ਆਉਣ ਵਾਲੀ ਸਥਿਤੀ ਦਾ ਜਾਇਜ਼ਾ ਸਪੱਸ਼ਟ ਤੌਰ ‘ਤੇ ਲਿਆ ਜਾ ਸਕਦਾ ਹੈ।

 ਇਹ ਯੂਪੀ ਦੇ ਪੂਰਵੀ ਹਿੱਸੇ ‘ਚ ਪੈਣ ਵਾਲਾ ਇੱਕ ਬਹੁਤ ਵੱਡਾ ਅਬਾਦੀ ਘਣੱਤਵ ਦਾ ਖੇਤਰ ਹੈ ਅਤੇ ਪਰੰਪਰਿਕ ਤੌਰ ‘ਤੇ ਸਪਾ ਅਤੇ ਬਸਪਾ ਦੋਵਾਂ ਦਾ ਗੜ੍ਹ ਰਿਹਾ ਹੈ ਉਨ੍ਹਾਂ ਦਾ ਇਕੱਠੇ ਆਉਣਾ ਗਠਜੋੜ ਨੂੰ ਬਹੁਤ ਮਜ਼ਬੂਤ ਸਥਿਤੀ ‘ਚ ਲੈ ਆਇਆ ਹੈ, ਜਿਵੇਂ ਕਿ ਪਿਛਲੇ ਸਾਲ ਗੋਰਖ਼ਪੁਰ ਤੇ ਫੂਲਪੁਰ ਉਪ ਚੋਣਾਂ ‘ਚ ਹੋਇਆ ਸੀ, ਜਿੱਥੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਡਿਪਟੀ ਸੀਐਮ ਕੇਸ਼ਵ ਯਾਦਵ ਮੌਰੀਆ ਦੀ ਸੀਟ ਗਠਜੋੜ ਨੇ ਜਿੱਤ ਲਈ ਸੀ ਗੱਲ ਇਹ ਹੈ ਕਿ ਯੂਪੀ ‘ਚ ਆਖ਼ਰੀ ਦੋ ਗੇੜਾਂ ਦੀਆਂ ਚੋਣਾਂ ਸੂਬੇ ‘ਚ ਮਹਾਂਗਠਜੋੜ, ਕਾਂਗਰਸ ਤੇ ਭਾਜਪਾ ਦੀ ਕਿਸਮਤ ਦੇ ਨਾਲ-ਨਾਲ ਦੇਸ਼ ਦਾ ਭਵਿੱਖ ਵੀ ਲਿਖਣਗੀਆਂ ਇਸ ਵਾਰ ਦੀਆਂ ਚੋਣਾਂ ਇਸ ਲਈ ਵੀ ਦਿਲਚਸਪ ਹਨ ਕਿਉਂਕਿ ਇਹ ਚੋਣਾਂ ਹਰ ਮੋੜ, ਹਰ ਫੇਜ਼ ‘ਚ ਵੱਖ-ਵੱਖ ਮੁੱਦਿਆਂ ‘ਤੇ ਲੜੀਆਂ ਜਾ ਰਹੀਆਂ ਹਨ ਕਿਤੇ ਧਰਮ, ਜਾਤੀ ਤੇ ਕਿਸਾਨ ਤਾਂ ਕਿਤੇ ਰਾਸ਼ਟਰਵਾਦ ‘ਤੇ ਲੜੀਆਂ ਜਾ ਰਹੀਆਂ ਹਨ ਇਨ੍ਹਾਂ ਨਤੀਜਿਆਂ ਦਾ ਅਸਰ ਸਿੱਧੇ ਤੌਰ ‘ਤੇ ਕਈ ਖੇਤਰੀ ਪਾਰਟੀਆਂ ਦੇ ਭਵਿੱਖ ਤੇ ਕਈ ਆਗੂਆਂ ਦੇ ਕਰੀਅਰ ‘ਤੇ ਪਵੇਗਾ 2019 ਦੀਆਂ ਲੋਕ ਸਭਾ ਚੋਣਾਂ ‘ਚ ਕਈ ਰਾਊਂਡ ਦੀ ਵੋਟਿੰਗ ਹੋ ਚੁੱਕੀ ਹੈ ਹੁਣ ਸਿਰਫ਼ ਕੁਝ ਹੀ ਦਿਨਾਂ ‘ਚ 23 ਮਈ ਨੂੰ ਨਤੀਜਾ ਵੀ ਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।