ਬੱਚੀ ਦੀ ਅੱਗ ਨਾਲ ਝੁਲਸਣ ਕਾਰਨ ਹੋਈ ਮੌਤ
ਪੁਲਿਸ ਨੇ ਤਿੰਨ ਜਣਿਆਂ ਨੂੰ ਕੀਤਾ ਗਿ੍ਰਫ਼ਤਾਰ
ਬੁਲੰਦਸ਼ਹਿਰ। ਯੂਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ ’ਚ ਤਿੰਨ ਮਹੀਨੇ ਪਹਿਲਾਂ ਇੱਕ ਨਾਬਾਲਿਗ ਬੱਚੀ ਨਾਲ ਦੁਰਾਚਾਰ ਕੀਤਾ ਗਿਆ ਸੀ। ਹੁਣ 15 ਸਾਲਾ ਪੀੜਤ ਸ਼ੱਕੀ ਤੌਰ ’ਤੇ ਅੱਗੇ ਨਾਲ ਝੁਲਸ ਗਈ ਸੀ। ਜਿਸ ਦੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ’ਚ ਰਿਸ਼ਤੇਦਾਰ ਤੇ ਉਸਦੇ ਦੋ ਦੋਸਤਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।
ਮੁਲਜ਼ਮ ਇਸ ਸਮੇਂ ਜੇਲ੍ਹ ’ਚ ਹਨ। ਮਿ੍ਰਤਕਾਂ ਦੇ ਪਿਤਾ ਨੇ ਮੁਲਜ਼ਮਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਜਾਣਕਾਰੀ ਅਨੁਸਾਰ 15 ਅਗਸਤ ਨੂੰ ਬੱਚੀ ਨਾਲ ਦੁਰਾਚਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ 11 ਵਜੇ ਪੀੜਤਾ ਨੇ ਖੁਦ ਨੂੰ ਅੱਗ ਲਾਇਆ ਹੈ ਪਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੂੰ ਕਿਸੇ ਹੋਰ ਵਿਅਕਤੀਆਂ ਨੇ ਅੱਗ ਲਾਈ ਹੈ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੁਰਾਚਾਰ ਮਾਮਲੇ ’ਚ ਮੁਲਜ਼ਮ ਦੇ ਰਿਸ਼ਤੇਦਾਰ ਤੇ ਉਸਦੇ ਹੋਰ ਦੋਸਤ ਪੀੜਤ ਪਰਿਵਾਰ ’ਤੇ ਕੇਸ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ। ਅੱਜ ਪੀੜਤ ਬੱਚੀ ਨੂੰ ਸੜੀ ਹੋਈ ਹਾਲਤ ’ਚ ਇਲਾਜ ਹਸਪਤਾਲ ’ਚ ਲਿਆਂਦਾ ਗਿਆ ਸੀ ਜਿਸ ਦੌਰਾਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਬੱਚੀ ਦੇ ਪਿਤਾ ਦੁਰਾਚਾਰ ਮੁਲਜ਼ਮਾਂ ’ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਦਾ ਦੋਸ਼ ਲਾਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.