ਯੋਗੀ ਆਦਿੱਤਿਆਨਾਥ ਨੇ ਦੁੱਖ ਪ੍ਰਗਟ ਕੀਤਾ
ਲਖਨਊ। ਉੱਤਰ ਪ੍ਰਦੇਸ਼ ਦੀ ਕੋਰੋਨਾ ਪੀੜਤ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 62 ਸਾਲਾ ਦੇ ਸਨ। ਕਾਨਪੁਰ ‘ਚ ਘਾਟਮਪੁਰ ਦੀ ਵਿਧਾਇਕ ਵਰੁਣ ਨੂੰ ਕੋਰੋਨਾ ਦੇ ਕਾਰਨ ਬੀਤੀ 18 ਜੁਲਾਈ ਨੂੰ ਲਖਨਊ ਦੇ ਸੰਜੈ ਗਾਂਧੀ ਸਨਾਨਾਕੋਰਤਰ ਆਯੁਰਵਿਗਿਆਨ ਸੰਸਥਾਨ (ਐਸਜੀਪੀਜੀਆਈ) ਦੇ ਅਪੈਕਸ ਟ੍ਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਸੀ।
ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਜਾਂ ਹੋਰ ਬਿਮਾਰੀ ਨਾਲ ਹੋਈ ਹੈ। ਇਸ ਦੀ ਹਾਲੇ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ। ਸ੍ਰੀਮਤੀ ਵਰੁਣ 11ਵੀਂ ਤੇ 12ਵੀਂ ਲੋਕ ਸਭਾ ‘ਚ ਕਾਨਪੁਰ ਦੀ ਸਾਂਸਦ ਰਹਿ ਚੁੱਕੀ ਹੈ। ਕੈਬਨਿਟ ਮੰਤਰੀ ਦੇ ਦੇਹਾਂਤ ਹੋਣ ਕਾਰਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣਾ ਅੱਜ ਅਯੋਧਿਆ ਦੌਰਾ ਰੱਦ ਕਰ ਦਿੱਤਾ ਹੈ।
ਉਨ੍ਹਾਂ ਕੈਬਨਿਟ ਮੰਤਰੀ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ ਟਵੀਟ ਕੀਤਾ, ‘ਉੱਤਰ ਪ੍ਰਦੇਸ਼ ਸਰਕਾਰ ‘ਚ ਮੇਰੀ ਸਹਿਯੋਗੀ, ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦੀ ਬੇਵਕਤੀ ਮੌਤ ਦੀ ਸੂਚਨਾ ਨਾਲ ਡੂੰਘਾ ਦੁੱਖ ਹੋਇਆ ਹੈ। ਸੂਬੇ ਨੇ ਅੱਜ ਇੱਕ ਸਮਰਪਿਤ ਹੀਰਾ ਗੁਆ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ ਹੈ। ਪਰਮਾਤਮਾ ਉਨ੍ਹਾਂ ਦੀ ਆਤਮ ਨੂੰ ਆਪਣੇ ਚਰਨਾਂ ‘ਚ ਨਿਵਾਸ਼ ਬਖਸ਼ਣ। ਸ਼ਾਂਤੀ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ