ਲਖਨਊ: ਯੂਪੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਵੱਡੀ ਭੁੱਲ ਸਾਹਮਣੇ ਆਈ ਹੈ। ਵੀਰਵਾਰ ਨੂੰ ਇੱਥੇ ਮਾਨਸੂਨ ਸੈਸ਼ਨ ਦੌਰਾਨ 60 ਗ੍ਰਾਮ ਸ਼ੱਕੀ ਪਾਊਡਰ ਮਿਲਿਆ। ਜਿਸ ਨੂੰ ਬਾਅਦ ਵਿੱਚ ਜਾਂਚ ਲਈ ਫੌਰੰਸਿਕ ਟੈਸਟ ਲਈ ਭੇਜਿਆ ਗਿਆ ਸੀ। ਹੁਣ ਇਸ ਦੀ ਪੁਸ਼ਟੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ PETN ਬੰਬ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਮੁੱਦੇ ‘ਤੇ ਅਹਿਮ ਬੈਠਕ ਬੁਲਾਈ ਹੈ। ਬੈਠਕ ਵਿੱਚ ਸੁਰੱਖਿਆ ਨੂੰ ਲੈ ਕੇ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਯੂਪੀ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਵਿਰੋਧੀ ਧਿਰ ਦੀ ਸੀਟ ਤੋਂ ਲਗਭਗ 50-60 ਮੀਟਰ ਦੀ ਦੂਰੀ ‘ਤੇ ਮਿਲਿਆ। PETN ਬੰਬ ਕਾਫ਼ੀ ਖ਼ਤਰਨਾਕ ਬੰਬਾਂ ਵਿੱਚੋਂ ਇੱਥ ਹੈ, ਇਹ ਬੰਬ ਰੰਗਹੀਣ, ਗੰਧਹੀਣ ਹੁੰਦਾ ਹੈ, ਇਸ ਨੂੰ ਮੈਟਲ ਡਿਟੈਕਟਰ ਦੇ ਜ਼ਰੀਏ ਵੀ ਲੱਭ ਸਕਣਾ ਕਾਫ਼ੀ ਮੁਸ਼ਕਿਲ ਹੈ, ਪਰ ਡਾੱਗ ਸਕੁਆਇਡ ਨੇ ਇਸ ਨੂੰ ਲੱਭ ਲਿਆ।
ਜ਼ਿਕਰਯੋਗ ਹੈ ਕਿ ਪੈਟਨ ਨਾਂਅ ਦਾ ਇਹ ਪਾਊਡਰ ਹਾਈ ਇੰਟੈਂਸਿਟੀ ਐਕਸਪਲੋਸਿਵ ਹੈ ਜੋ 12 ਜੁਲਾਈ ਦੀ ਸ਼ਾਮਲ ਨੂੰ ਵਿਧਾਨ ਸਭਾ ਅੰਦਰ ਮਿਲਿਆ ਸੀ। ਇਹ ਬੰਬ 50 ਤੋਂ 60 ਗ੍ਰਾਮ ਦੀ ਮਾਤਰਾ ਦਾ ਸੀ। ਸ਼ੱਕੀ ਪਾਊਡਰ ਦੇ ਮਿਲਦੇ ਹੀ ਇਸ ਦੀ ਸੂਚਨਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਦਿੱਤੀ ਗਈ ਪਰ ਕੋਈ ਹੰਗਾਮਾ ਨਾ ਹੋਵੇ, ਇਸ ਲਈ ਸਦਨ ਦੇ ਖਤਮ ਹੋਣ ਦਾ ਇੰਤਜ਼ਾਰ ਕੀਤਾ ਗਿਆ।
ਮਾਮਲੇ ਤੋਂ ਬਾਅਦ ਚੁੱਪ ਚਪੀਤੇ ਜਾਂਚ ਕਰਵਾਈ ਗਈ, ਫੌਰੰਸਿਕ ਮਾਹਿਰ ਬੁਲਾਏ ਗਏਅਤੇ ਉਸ ਨੂੰ ਜਾਂਚ ਲਈ ਭੇਜਿਆ ਗਿਆ। ਵਿਧਾਨ ਸਭਾ ਸੁਰੱਖਿਆ ਮੁਤਾਬਕ ਵਿਧਾਨ ਸਭਾ ਖਤਮ ਹੋਣ ਤੋਂ ਬਾਅਦ ਦੇਰ ਰਾਤ ਨੂੰ ਬੰਬ ਨਕਾਰਾ ਦਸਤੇ ਸਮੇਤ ਕਈ ਜਾਂਚ ਟੀਮਾਂ ਨੇ ਪੂਰੀ ਵਿਧਾਨ ਸਭਾ ਦੀ ਤਲਾਸ਼ੀ ਲਈ ਸੀ।
ਵਿਰੋਧੀਆਂ ਨੇ ਕਿਹਾ, ਭੁੱਲ ਚਿੰਤਾਜਨਕ
ਉੱਧਰ ਸਮਾਜਵਾਦੀ ਪਾਰਟੀ ਦੇ ਨੇਤਾ ਘਨਸ਼ਿਆਮ ਤਿਵਾੜੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਭੁੱਲ ਕਾਫ਼ੀ ਚਿੰਤਾਜਨਕ ਹੈ। ਯੂਪੀ ਵਿਧਾਨ ਸਭਾ ਰਾਜ ਦੀ ਸਭ ਤੋਂ ਮਹੱਤਵਪੂਰਨ ਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕਿਸੇ ਸਰਕਾਰ ਨੂੰ ਰਾਜ ਦੀ ਸੁਰੱਖਿਆ ਪੁਖ਼ਤਾ ਕਰਨੀ ਚਾਹੀਦੀ ਹੈ। ਕਾਂਗਰਸੀ ਨੇਤਾ ਅਖਿਲੇਸ਼ ਪ੍ਰਤਾਪ ਸਿਘੰ ਨੇ ਇਸ ਮੁੱਦੇ ‘ਤੇ ਕਿਹਾ ਿਕ ਲਖਨਊ ਸ਼ਹਿਰ ‘ਚ ਡਾਕੇ ਮਾਰੇ ਜਾ ਰਹੇ ਹਨ, ਪੂਰੇ ਰਾਜ ਵਿੱਚ ਕ੍ਰਾਈਮ ਵਿੱਚ ਵਾਧਾ ਹੋ ਰਿਹਾ ਹੈ। ਇਸ ਦਰਮਿਆਨ ਵਿਧਾਨ ਸਭਾ ਦੀ ਸੁਰੱਖਿਆ ‘ਚ ਇਸ ਤਰ੍ਹਾਂ ਦਾ ਭੁੱਲ ਕਾਫ਼ੀ ਚਿੰਤਾਜਨਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।