ਪਲਾਇਨ ਵਾਲੇ ਖੇਤਰਾਂ ’ਚ ਘਰ-ਘਰ ਦਿੱਤੀ ਦਸਤਕ
ਕਿਹਾ, ਹੁਣ ਡਰ ਨਹੀਂ, ਆਤਮਵਿਸ਼ਵਾਸ ਨਾਲ ਭਰੇ ਹਨ ਲੋਕ
ਏਜੰਸੀ ਕੈਰਾਨਾ, 22 ਜਨਵਰੀ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਪ੍ਰਚਾਰ ਲਈ ਮੈਦਾਨ ’ਚ ਉਤਰ ਆਏ ਹਨ ਅੱਜ ਉਨ੍ਹਾਂ ਨੇ ਕੈਰਾਨਾ ’ਚ ਪਲਾਇਨ ਵਾਲੇ ਇਲਾਕਿਆਂ ’ਚ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਦੇ ਪਰਚੇ ਵੰਡੇ ਇਸ ਦੌਰਾਨ ਕਈ ਵਰਕਰਾਂ ਨੇ ਸ਼ਾਹ ਨਾਲ ਸੈਲਫੀ ਵੀ ਖਿੱਚੀ ਕੇਂਦਰੀ ਮੰਤਰੀ ਸ਼ਾਹ ਨੇ ਮੀਡੀਆ ਨੂੰ ਕਿਹਾ ਕਿ ਸੂਬੇ ’ਚ ਵਿਕਾਸ ਦੀ ਨਵੀਂ ਲਹਿਰ ਨਜ਼ਰ ਆ ਰਹੀ ਹੈ ਗਰੀਬ ਦੇ ਘਰ ’ਚ ਗੈਸ, ਬਿਜਲੀ, ਆਯੁਸ਼ਮਾਨ ਭਾਰਤ ਯੋਜਨਾ ਦਾ ਕਾਰਡ, ਹਰ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਇਹ ਸਾਰੀਆਂ ਯੋਜਨਾਵਾਂ ਚੰਗੀ ਤਰ੍ਹਾਂ ਲਾਗੂ ਕੀਤੀਆਂ ਗਈਆਂ ਹਨ ਇਹੀ ਕੈਰਾਨਾ ਹੈ ਜਿੱਥੇ ਪਹਿਲਾਂ ਲੋਕ ਪਲਾਇਨ ਕਰਦੇ ਸਨ ਅੱਜ ਲੋਕ ਕਹਿ ਰਹੇ ਹਨ ਕਿ ਪਲਾਇਨ ਕਰਨ ਵਾਲੇ ਪਲਾਇਨ ਕਰ ਗਏ ਭਾਵ ਹੁਣ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ ਉਹ ਆਤਮਵਿਸ਼ਵਾਸ ਨਾਲ ਭਰੇ ਹਨ ਸ਼ਾਹ ਨਾਲ ਕੈਰਾਨਾ ’ਚ ਭਾਜਪਾ ਉਮੀਦਵਾਰ ਮ੍ਰਗਾਂਕਾ ਸਿੰਘ ਵੀ ਨਜ਼ਰ ਆਈ ਉਹ ਇੱਥੋਂ ਭਾਜਪਾ ਦੀ ਉਮੀਦਵਾਰ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ