ਖਿਡੌਣਾ ਪਿਸਤੌਲ ਵਿਖਾ ਕੇ ਦੁਕਾਨਦਾਰ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼

Robbery
Robbery

(ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਨਵੇਂ ਬੱਸ ਸਟੈਂਡ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਇਕ ਦੁਕਾਨਦਾਰ ਨੂੰ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਘਟਨਾ ਦੌਰਾਨ ਹੋਈ ਝੜਪ ਵਿੱਚ ਬਦਮਾਸਾਂ ਨੇ ਦੁਕਾਨਦਾਰ ਨੂੰ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। (Robbery Incident)

ਦੁਕਾਨਦਾਰ ਨੇ ਦਲੇਰੀ ਨਾਲ ਕੀਤਾ ਬਦਮਾਸ਼ਾਂ ਦਾ ਮੁਕਾਬਲਾ (Robbery Incident)

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਵਾਰਡ ਨੰਬਰ 11 ਦੀ ਮਹਿਲਾ ਕੌਂਸਲਰ ਨੇਹਾ ਸਲਦੀ ਦੇ ਪਤੀ ਭਾਜਪਾ ਆਗੂ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਵਿਕਰਾਂਤ ਕੁਮਾਰ ਜੋ ਕਿ ਨਵੇਂ ਬੱਸ ਸਟੈਂਡ ਤੋਂ ਥੋੜ੍ਹਾ ਅੱਗੇ ਕਰਿਆਨੇ ਦੀ ਦੁਕਾਨ ਕਰਦਾ ਹੈ ਜਦੋਂ ਉਹ ਸ਼ਨਿੱਚਰਵਾਰ ਰਾਤ ਕਰੀਬ 9 ਵਜੇ ਆਪਣੀ ਦੁਕਾਨ ’ਤੇ ਇਕੱਲਾ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ ਬਦਮਾਸਾਂ ਨੇ ਦੁਕਾਨ ’ਤੇ ਆਉਂਦਿਆਂ ਹੀ ਵਿਕਰਾਂਤ ਦੇ ਕੰਨ ’ਤੇ ਖਿਡਾਉਣਾ ਪਿਸਤੌਲ ਤਾਣ ਕੇ ਸਭ ਕੁੱਝ ਉਨ੍ਹਾਂ ਨੂੰ ਦੇਣ ਲਈ ਕਿਹਾ, ਜਿਨ੍ਹਾਂ ਦਾ ਵਿਰੋਧ ਕਰਦਿਆਂ ਵਿਕਰਾਂਤ ਨੇ ਦਲੇਰੀ ਨਾਲ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਤੇ ਹੱਥੋਪਾਈ ਮਗਰੋਂ ਬਦਮਾਸ ਮੋਟਰਸਾਈਕਲ ’ਤੇ ਭੱਜਣ ਲੱਗੇ।

ਸਲਦੀ ਨੇ ਦੱਸਿਆ ਕਿ ਭਤੀਜੇ ਵਿਕਰਾਂਤ ਨੇ ਮੋਟਰਸਾਈਕਲ ਰੋਕ ਕੇ ਬਦਮਾਸ਼ਾਂ ਨੂੰ ਫੁਰਤੀ ਨਾਲ ਹੇਠਾਂ ਸੁੱਟ ਲਿਆ ਤਾਂ ਘਬਰਾਏ ਬਦਮਾਸ਼ਾਂ ਨੇ ਉਸ ਨੂੰ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਬਾਈਕ ’ਤੇ ਬੈਠ ਕੇ ਟਰੱਕ ਯੂਨੀਅਨ ਵੱਲ ਨੂੰ ਭੱਜ ਨਿਕਲੇ। ਸਲਦੀ ਨੇ ਦੱਸਿਆ ਕਿ ਭੱਜਦੇ ਸਮੇਂ ਬਦਮਾਸਾਂ ਦਾ ਖਿਡੌਣਾ ਪਿਸਤੌਲ ਘਟਨਾ ਸਥਾਨ ’ਤੇ ਹੀ ਡਿੱਗ ਪਿਆ ਜਿਸ ਨੂੰ ਮੌਕੇ ’ਤੇ ਪਹੁੰਚੀ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। Robbery Incident

ਇਹ ਵੀ ਪੜ੍ਹੋ: ਪੁਲਿਸ ਵੱਲੋਂ ਦੋ ਵਿਅਕਤੀਆਂ ਕੋਲੋਂ ਇੱਕ ਲੱਖ ਦੀ ਡਰੱਗ ਮਨੀ ਤੇ ਹੈਰੋਇਨ ਬਰਾਮਦ

ਦੂਜੇ ਪਾਸੇ, ਭਵਾਨੀਗੜ੍ਹ ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਬਦਮਾਸ਼ ਉਕਤ ਘਟਨਾ ਵਿੱਚ ਕੁੱਝ ਵੀ ਲੈ ਜਾਣ ’ਚ ਸਫਲ ਨਹੀਂ ਹੋਏ। ਇਸ ਸਬੰਧੀ ਪਰਚਾ ਦਰਜ ਕਰਕੇ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਦਮਾਸਾਂ ਵੱਲੋਂ ਵਰਤੀ ਗਈ ਖਿਡੌਣਾ ਪਿਸਤੌਲ ਨੂੰ ਪੁਲਿਸ ਨੇ ਬਰਾਮਦ ਕਰਦਿਆਂ ਆਪਣੇ ਕਬਜ਼ੇ ’ਚ ਲੈ ਲਿਆ ਹੈ। ਘਟਨਾ ਮਗਰੋਂ ਸ਼ਹਿਰ ਵਾਸੀਆਂ ਨੇ ਨਾਰਾਜ਼ਗੀ ਜਾਹਿਰ ਕਰਦਿਆਂ ਆਖਿਆ ਕਿ ਸ਼ਹਿਰ ਦੇ ਹਾਈਵੇਅ ’ਤੇ ਲੱਗੀਆਂ ਲਾਈਟਾਂ ਅਕਸਰ ਹੀ ਬੰਦ ਰਹਿੰਦੀਆਂ ਹਨ ਜਿਸ ਕਰਕੇ ਸ਼ਰਾਰਤੀ ਅਨਸਰਾਂ ਲਈ ਹਨੇਰੇ ਦਾ ਫਾਇਦਾ ਲੈ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਹੋਰ ਹੀ ਆਸਾਨ ਹੋ ਜਾਂਦਾ ਹੈ।

ਭਾਜਪਾ ਆਗੂ ਸੁਦਰਸਨ ਸਲਦੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਾਈਵੇ ’ਤੇ ਲਾਈਟਾਂ ਲਗਾਤਾਰ ਚੱਲ ਰਹੀਆਂ ਸਨ ਪਰੰਤੂ ਨਤੀਜਿਆਂ ਤੋਂ ਬਾਅਦ ਅੱਜ ਕੱਲ੍ਹ ਲਾਈਟਾਂ ਬੰਦ ਹੋਣ ਕਾਰਨ ਹਾਈਵੇ ਦੇ ਦੋਵੇਂ ਪਾਸੇ ਘੁੱਪ ਹਨੇਰਾ ਛਾਇਆ ਰਹਿੰਦਾ ਹੈ ਤੇ ਹਾਈਵੇ ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਪਏ ਜਿਸ ਤੋਂ ਪ੍ਰਸ਼ਾਸਨ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ।

LEAVE A REPLY

Please enter your comment!
Please enter your name here