ਖਿਡਾਰੀਆਂ ਨਾਲ ਕੋਝਾ ਮਜਾਕ

ਕਾਲਮਨਵੀਸ ਸ਼ੋਭਾ ਡੇਅ ਵੱਲੋਂ ਉਲੰਪਿਕ ‘ਚ ਹਿੱਸਾ ਲੈ ਰਹੇ ਖਿਡਾਰੀਆਂ ਨਾਲ ਮਜ਼ਾਕ ਕਰਨਾ ਨਿੰਦਾਜਨਕ ਹੈ ਲੇਖਿਕਾ ਦਾ ਕਹਿਣਾ ਹੈ ਕਿ ਭਾਰਤੀ ਖਿਡਾਰੀ ਸਿਰਫ਼ ਸੈਲਫ਼ੀ ਕਰਵਾਉਣ ਹੀ ਰੀਓ ਗਏ ਹਨ ਤੇ ਮੈਡਲ ਜਿੱਤਣ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਲਿਖਣ ਦੀ ਅਜ਼ਾਦੀ ਦੇ ਨਾਂਅ ‘ਤੇ ਡੇਅ ਦਾ ਮਕਸਦ ਵੀ ਸਿਰਫ਼ ਚਰਚਾ ‘ਚ ਆਉਣਾ ਤੇ ਮੀਡੀਆ ‘ਚ ਸੁਰਖੀਆਂ ਬਟੋਰਨਾ ਹੀ ਹੈ

ਲੇਖਿਕਾ ਵੱਲੋਂ ਭਾਰਤੀ ਖਿਡਾਰੀਆਂ ਦੀ ਕਾਬਲੀਅਤ ‘ਤੇ ਸ਼ੱਕ ਕਰਨਾ ਕਿਸ ਤਰ੍ਹਾਂ ਵੀ ਜਾਇਜ਼ ਨਹੀਂ ਸ਼ਾਇਦ ਡੇਅ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਉਲੰਪਿਕ ‘ਚ ਹਿੱਸਾ ਲੈਣਾ ਜਾਂ ਕੁਆਲੀਫਾਈ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਕੋਈ ਵੀ ਖਿਡਾਰੀ ਸਿੱਧਾ ਹੀ ਓਲੰਪਿਕ ਨਹੀਂ ਪਹੁੰਚ ਜਾਂਦਾ ਸਗੋਂ ਏਸ਼ੀਅਨ ਤੇ ਕਈ ਹੋਰ ਵੱਡੇ ਮੁਕਾਬਲਿਆਂ ਤੋਂ ਬਾਦ ਹੀ ਉਲੰਪਿਕ ‘ਚ ਦਾਖ਼ਲ ਹੁੰਦੇ ਹਨ ਅਜਿਹੀ ਕੋਈ ਵੀ ਬੇਤੁਕੀ ਟਿੱਪਣੀ ਕਰਨੀ ਖਿਡਾਰੀਆਂ ਦੇ ਮਾਣ-ਸਨਮਾਨ ਤੇ ਹੌਂਸਲੇ ਨੂੰ ਠੇਸ ਪਹੁੰਚਾਉਂਦੀ ਹੈ ਦੇਸ਼ ਦੇ ਖਿਡਾਰੀ ਲਗਾਤਾਰ ਮਿਹਨਤ ਕਰ ਰਹੇ ਹਨ 120 ਸਾਲਾਂ ਬਾਦ ਜਿਮਨਾਸਟਿਕ ‘ਚ ਵੀ ਭਾਰਤ ਨੇ ਦਾਖ਼ਲਾ ਲਿਆ ਹੈ ਉਂਜ ਵੀ ਜਿੱਤ ਹਾਰ ਖੇਡ ਦਾ ਹਿੱਸਾ ਹਨ ਉਲੰਪਿਕ ਵਰਗੇ ਤਕੜੇ ਮੁਕਾਬਲਿਆਂ ‘ਚ ਚੈਂਪੀਅਨ ਰਹੇ ਮੁਲਕਾਂ ਨਾਲ ਟੱਕਰ ਲੈਣੀ ਘੱਟ ਅਹਿਮੀਅਤ ਨਹੀਂ ਰੱਖਦਾ ਇਸ ਵਾਰ ਭਾਰਤ ਦੇ ਖਿਡਾਰੀਆਂ ਦਾ ਦਲ ਵੱਡਾ ਹੋਇਆ ਹੈ

ਹਾਂ, ਜੇਕਰ ਡੇਅ ਦੇਸ਼ ਅੰਦਰ ਖੇਡ ਢਾਂਚੇ ਤੇ ਇਸ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦੀ ਤਾਂ ਵਧੇਰੇ ਚੰਗਾ ਹੁੰਦਾ ਖਿਡਾਰੀ ਕੁਝ ਸਮੱਸਿਆਵਾਂ ਦੇ ਬਾਵਜ਼ੂਦ ਆਪਣੀ ਸਖ਼ਤ ਮਿਹਨਤ ਦੀ ਬਦੌਲਤ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਸਮਰੱਥ ਹੋਏ ਹਨ ਉਂਜ ਵੀ ਅਜੇ ਸਾਡੀਆਂ ਖੇਡਾਂ ਮੁਕੰਮਲ ਨਹੀਂ ਹੋਈਆਂ ਕਿ ਡੇਅ ਦੀ ਟਿੱਪਣੀ ਨੂੰ ਫੈਸਲਾਕੁਨ ਹੀ ਕਰਾਰ ਦਿੱਤਾ ਜਾਏ ਹਰ ਭਾਰਤੀ ਚਾਹੁੰਦਾ ਹੈ ਕਿ ਖਿਡਾਰੀ ਵੱਧ ਤੋਂ ਵੱਧ ਤਮਗੇ ਲੈ ਕੇ ਆਉਣ ਪਰ ਜਿੱਤ ਹਾਰ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ਟੂਰਨਾਮੈਂਟ ਸਮਾਪਤ ਹੋਣ ਤੋਂ ਬਾਦ ਸਮੀਖਿਆ ਕਰਨੀ ਬਣਦੀ ਹੈ ਤਾਂ ਕਿ ਖੇਡ ਢਾਂਚੇ ਦੇ ਨੁਕਸਾਂ ਨੂੰ ਦੂਰ ਕਰਕੇ ਵਧੀਆ ਮਾਹੌਲ ਬਣਾਇਆ ਜਾਏ ਖੇਡਾਂ ਦੀ ਸਮਾਪਤੀ ਤੋਂ ਪਹਿਲਾਂ ਹੀ ਰੌਲ਼ਾ ਪਾਈ ਜਾਣਾ ਕਲਮ ਦੇ ਸਨਮਾਨ ਨੂੰ ਹੀ ਨੁਕਸਾਨ ਪਹੁੰਚਾਉਣਾ ਹੈ ਡੇਅ ਨੂੰ ਵੀ ਹਾਲ ਦੀ ਘੜੀ ਮੁਕਾਬਲਾ ਕਰ ਰਹੇ ਖਿਡਾਰੀਆਂ ਦੀ ਨੁਕਤਾਚੀਨੀ ਕਰਨ ਦੀ ਬਜਾਇ ਉਹਨਾਂ ਦੀ ਜਿੱਤ ਲਈ ਹੀ ਸ਼ੁੱਭਕਾਮਨਾਵਾਂ ਭੇਜਣੀਆਂ ਚਾਹੀਦੀਆਂ ਹਨ ਖਿਡਾਰੀ ਸਾਲਾਂਬੱਧੀ ਮਿਹਨਤ ਕਰਕੇ ਉਲੰਪਿਕ ‘ਚ ਪਹੁੰਚਦਾ ਹੈ ਜਿਸ ਨੂੰ ਕਲਮ ਇੱਕ ਮਿੰਟ ‘ਚ  ਮਲੀਆਮੇਟ ਨਾ ਕਰੇ ਟੂਰਨਾਮੈਂਟ ਤੋਂ ਬਾਦ ਡੇਅ ਕੋਲ ਬਹੁਤ ਸਮਾਂ ਹੋਵੇਗਾ ਕਿ ਉਹ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਅਨੁਭਵ ਬਾਰੇ ਲਿਖ ਸਕੇ