ਬਠਿੰਡਾ ਪੁਲਿਸ ਵੱਲੋਂ ਤੇਲ ਚੋਰ ਗਿਰੋਹ ਦਾ ਪਰਦਾਫਾਸ਼

ਜੀ ਆਰ ਪੀ ਦੇ ਹੌਲਦਾਰ ਤੇ ਡਿਪੂ ਦੇ ਦੋ ਗਾਰਡਾਂ ਸਣੇ 12 ਕਾਬੂ
ਬਠਿੰਡਾ, ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਫੂਸ ਮੰਡੀ ਵਿਖੇ ਭਾਰਤੀ ਤੇਲ ਕੰਪਨੀਆਂ ਦੇ ਡਿਪੂਆਂ ਵਿੱਚੋਂ ਤੇਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਮੁਲਜਮਾਂ ਵਿਚ ਜੀ ਆਰ ਪੀ ਦਾ ਇੱਕ ਸਿਪਾਹੀ ਤੇ ਤੇਲ ਡਿਪੂ ਦੇ ਦੋ ਸੁਰੱਖਿਆ ਗਾਰਡ ਸ਼ਾਮਲ ਹਨ ਥਾਣਾ ਕੋਟਫੱਤਾ ਪੁਲਿਸ ਨੇ ਇਸ ਸਬੰਧ ਵਿਚ ਧਾਰਾ 379,411,120 ਬੀ ਤਹਿਤ ਕੇਸ ਦਰਜ ਕੀਤਾ ਹੈ।

ਐਸ.ਪੀ.ਸਿਟੀ ਦੇਸ ਰਾਜ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਟੂ ਦੇ ਏ ਐਸ ਆਈ ਗੁਰਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਤੇ ਛਾਪਾ ਮਾਰਕੇ ਗਿਰੋਹ ਦੇ ਸਰਗਣਾ ਜਗਦੇਵ ਸਿੰਘ ਉਰਫ ਦੇਵ ਪੁੱਤਰ ਸੱਤਪਾਲ ਸਿੰਘ ਵਾਸੀ ਕਟਾਰ ਸਿੰਘ ਵਾਲਾ, ਬਲਵਿੰਦਰ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਸਰਦੂਲਗੜ੍ਹ ਜਿਲ੍ਹਾ ਮਾਨਸਾ ਹਾਲ ਅਬਾਦ ਕਟਾਰ ਸਿੰਘ ਵਾਲਾ,ਸ਼ਮਿੰਦਰ ਸਿੰਘ ਉਰਫ ਸ਼ਿਵਜੀ ਪੁੱਤਰ ਗੁਰਤੇਜ ਸਿੰਘ ਵਾਸੀ ਗੰਗਾ ਹਾਲ ਫੂਸ ਮੰਡੀ, ਗੁਰਜੀਤ ਸਿੰਘ ਵਾਸੀ ਫੂਸ ਮੰਡੀ,ਮਨਜੀਤ ਸਿੰਘ ਉਰਫ ਕਾਲਾ ਪੁੱਤਰ ਟੇਕ ਸਿੰਘ ਵਾਸੀ ਫੂਸ ਮੰਡੀ, ਅਵਤਾਰ ਸਿੰਘ ਪੁੱਤਰ ਪੰਮਾਂ ਸਿੰਘ ਵਾਸੀ ਕੋਟਭਾਈ, ਜੱਸਾ ਸਿੰਘ ਪੁੱਤਰ ਲਾਭ ਸਿੰਘ ਵਾਸੀ ਝੱਖੜ ਵਾਲਾ ਹਾਲ ਅਮਰਪੁਰਾ ਬਸਤੀ ਬਠਿੰਡਾ, ਹੌਲਦਾਰ ਸੁਰਿੰਦਰ ਸਿੰਘ ਜੀ.ਆਰ.ਪੀ ਚੌਂਕੀ ਕਟਾਰ ਸਿੰਘ ਵਾਲਾ, ਡਿੱਪੂ ਦੇ ਸਕਿਉਰਟੀ ਗਾਰਡ ਜਸਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੌੜ ਕਲਾਂ ਅਤੇ ਹਰਭਜਨ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਗੁਰੂ ਕੀ ਨਗਰੀ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਤੋਂ ਪੁੱਛ ਪੜਤਾਲ ਦੇ ਅਧਾਰ ਤੇ 35-35 ਲਿਟਰ ਦੀਆਂ ਡੀਜਲ ਨਾਲ ਭਰੀਆਂ 10 ਕੈਨੀਆਂ, 88 ਵੱਖ ਵੱਖ ਮਾਤਰਾ ਵਾਲੀਆਂ ਖਾਲੀ ਕੈਨੀਆਂ,40 ਤੋਂ 70 ਮੀਟਰ ਲੰਬੀਆਂ ਪਲਾਸਟਿਕ ਦੀਆਂ ਪੰਜ ਪਾਈਪਾਂ,2 ਕੀਪਾਂ,ਇੱਕ ਤੇਲ ਮਾਪਣ ਵਾਲਾ ਪੈਮਾਨਾ,ਇੱਕ ਤੇਲ ਕੱਢਣ ਵਾਲੀ ਬੰਬੀ ਤੋਂ ਇਲਾਵਾ ਇੱਕ ਮਾਰੂਤੀ ਕਾਰ ਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਬਟਵਾਰੇ ਸਮੇਂ ਪਾਕਿਸਤਾਨ ’ਚੋਂ ਉੱਜੜ ਕੇ ਚੜ੍ਹਦੇ ਪੰਜਾਬ ’ਚ ਆ ਕੇ ਵੱਸੇ ਨਰਿੰਦਰ ਸਿੰਘ ਘੂਰਾ ਦੀ ਇੱਕ ਸੱਚੀ ਦਾਸਤਾਨ…!

ਐਸ ਪੀ ਸਿਟੀ ਨੇ ਦੱਸਿਆ ਕਿ ਜਗਦੇਵ ਸਿੰਘ ਗਿਰੋਹ ਦਾ ਸਰਗਣਾ ਹੈ ਜਿਸ ਨੇ ਤੇਲ ਡਿਪੂ ਦੇ ਨਜ਼ਦੀਕ ਜਗ੍ਹਾ ਲੈਕੇ ਨੌਹਰਾ ਅਤੇ ਦੁਕਾਨ ਬਣਾਈ ਹੋਈ ਹੈ ਇਸ ਦੇ ਸਾਥੀ ਤੇਲ ਡਿਪੂ ਦੇ ਗਾਰਡਾਂ ਤੇ ਰੇਲਵੇ ਪੁਲਿਸ ਦੇ ਹੌਲਦਾਰ ਦੀ ਮਿਲੀਭੁਗਤ ਨਾਲ ਰੇਲ ਗੱਡੀਆਂ ਚੋਂ ਅਣਲੋਢ ਕਰਨ ਸਮੇਂ ਤੇਲ ਕੱਢਦੇ ਸਨ । ਏਦਾਂ ਹੀ ਤੇਲ ਅਣਲੋਢ ਕਰਨ ਮੌਕੇ ਲੱਗੀਆਂ ਪਾਈਪਾਂ ਦੇ ਨਿੱਪਲ ਖੋਹਲ ਕੇ ਉਸ ਵਿਚ ਆਪਣੀਆਂ ਲੰਮੀਆਂ ਪਾਈਪਾਂ ਦੀ ਸਹਾਇਤਾ ਨਾਲ ਲਾਗਲੇ ਖੇਤਾਂ ਵਿਚ ਬੈਠਕੇ ਡੀਜਲ ਕੈਨੀਆਂ ਵਿਚ ਕੱਢ ਲੈਂਦੇ ਸਨ ਜੋ ਵੀ ਤੇਲ ਇੰਨ੍ਹਾਂ ਲੋਕਾਂ ਵੱਲੋਂ ਕੱਢ ਲਿਆ ਜਾਂਦਾ ਸੀ ਉਸ ਨੂੰ ਨੌਹਰੇ ਵਿੱਚ ਇਕੱਤਰ ਕਰਕੇ ਗਾਹਕਾਂ ਨੂੰ ਅੱਗੇ ਸਸਤੇ ਭਾਅ ਵੇਚ ਦਿੰਦੇ ਸਨ ਐਸ ਪੀ ਸਿਟੀ ਨੇ ਦੱਸਿਆ ਕਿ ਪੁਲਿਸ ਸ਼ਨੀਵਾਰ ਨੂੰ ਰਿਮਾਂਡ ਲੈਣ ਪਿੱਛੋਂ ਇਹ ਪਤਾ ਲਾਏਗੀ ਕਿ ਇਸ ‘ਚ ਕਿਸੇ ਤੇਲ ਡਿਪੂ ਦੇ ਅਧਿਕਾਰੀ ਜਾਂ ਕਰਮਚਾਰੀ ਦਾ ਹੱਥ ਤਾਂ ਨਹੀਂ ਹੈ ਉਨ੍ਹਾਂ ਦੱਸਿਆ ਕਿ ਜਗਦੇਵ ਸਿੰਘ ਖਿਲਾਫ ਪਹਿਲਾਂ ਵੀ ਤੇਲ ਚੋਰੀ ਦਾ ਮਾਮਲਾ ਦਰਜ ਹੈ।